ਵਧਦੀ ਅਬਾਦੀ ਨਾਲ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਸ਼ਵ ਅਬਾਦੀ ਦਿਵਸ ਮਨਾਉਣ ਸਬੰਧੀ ਸਿਹਤ ਵਿਭਾਗ ਨੇ ਜਾਗਰੂਕਤਾ ਪ੍ਰੋਗਰਾਮਾਂ ਦਾ ਸਿਲਸਿਲਾ ਸ਼ੁਰੂ ਕਰ ਦਿਤਾ........

Dr. Sushil Kumar Jain During Awareness Camp

ਮੋਗਾ : ਵਿਸ਼ਵ ਅਬਾਦੀ ਦਿਵਸ ਮਨਾਉਣ ਸਬੰਧੀ ਸਿਹਤ ਵਿਭਾਗ ਨੇ ਜਾਗਰੂਕਤਾ ਪ੍ਰੋਗਰਾਮਾਂ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਹੈ। ਇਸ ਸਬੰਧੀ ਅੱਜ ਸਿਵਲ ਹਸਪਤਾਲ ਮੋਗਾ ਦੇ ਜੱਚਾ-ਬੱਚਾ ਵਾਰਡ ਵਿਚ ਸਿਵਲ ਸਰਜਨ ਮੋਗਾ ਡਾ. ਸੁਸ਼ੀਲ ਕੁਮਾਰ ਜੈਨ ਨੇ ਸ਼ੁਰੂਆਤੀ ਪੰਦਰਵਾੜੇ ਦੌਰਾਨ ਨਵਵਿਆਹੇ ਯੋਗ ਜੋੜੇ ਅਤੇ ਗਰਭਵਤੀ ਮਾਵਾਂ, ਨਵਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਪਰਵਾਰ ਨਿਯੋਜਨ ਦੇ ਤਰੀਕੇ ਅਪਨਾਉਣ ਅਤੇ ਨਵੇਂ ਵਿਆਹੇ ਜੋੜੇ ਜੋ ਜਲਦੀ ਬੱਚਾ ਨਹੀਂ ਲੈਣਾ ਚਹੁੰਦੇ ਜਾਂ ਦੋ ਬੱਚਿਆਂ ਦੇ ਜਨਮ ਵਿਚਕਾਰ ਵਿੱਥ ਰੱਖਣ ਲਈ ਵੱਖ-ਵੱਖ ਸਾਧਨਾਂ ਬਾਰੇ ਜਾਗਰੂਕ ਕੀਤਾ

ਅਤੇ ਇਕ ਜਾਂ ਦੋ ਬੱਚਿਆਂ ਤਕ ਪਰਵਾਰ ਸੀਮਤ ਰੱਖਣ ਲਈ ਸੁਝਾਅ ਦਿਤੇ। ਜ਼ਿਲ੍ਹਾ ਪਰਵਾਰ ਅਤੇ ਭਲਾਈ ਅਫ਼ਸਰ ਮੋਗਾ ਡਾ. ਰੁਪਿੰਦਰ ਕੌਰ ਗਿੱਲ ਨੇ ਦਸਿਆ ਕਿ ਅਣਚਾਹੇ ਗਰਭ ਨੂੰ ਰੋਕਣ ਲਈ ਸਰਕਾਰ ਵਲੋਂ ਅੰਤਰਾ ਪ੍ਰੋਗਰਾਮ ਚਲਾਇਆ ਗਿਆ ਹੈ ਜਿਸ ਤਹਿਤ ਕੋਈ ਵੀ ਮਾਂ ਜ਼ਿਲ੍ਹਾ ਪਧਰੀ ਹਸਪਤਾਲ ਵਿਚ ਇਕ ਟੀਕਾ ਲਗਵਾ ਕੇ ਅਪਣੇ ਆਪ ਨੂੰ ਗਰਭਵਤੀ ਹੋਣ ਤੋਂ ਬਚਾਅ ਸਕਦੀ ਹੈ। ਜ਼ਿਲ੍ਹਾ ਸਿਖਿਆ ਅਤੇ ਸੂਚਨਾ ਅਫ਼ਸਰ ਕ੍ਰਿਸ਼ਨਾ ਸ਼ਰਮਾ ਨੇ ਦਸਿਆ ਕਿ ਅੱਜ ਪੰਦਰਵਾੜੇ ਦੀ ਸ਼ੁਰੂਆਤ

ਸਬੰਧੀ ਜ਼ਿਲ੍ਹੇ ਅੰਦਰ ਵਿਸ਼ਵ ਅਬਾਦੀ ਪੰਦਰਵਾੜੇ ਦੌਰਾਨ ਵੱਖ-ਵੱਖ ਬਲਾਕ ਪੱਧਰ ਅਤੇ ਸਬ ਸੈਂਟਰ ਪੱਧਰ 'ਤੇ ਜਾਗਰੂਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ। 
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਅੱਤਰੀ, ਡਾ. ਗਗਨਦੀਪ ਸਿੰਘ ਗਿੱਲ, ਡਾ. ਕਮਲਦੀਪ ਕੌਰ ਮਾਹਲ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਅਤੇ ਅੰਮ੍ਰਿਤ ਸ਼ਰਮਾ, ਰਾਣੀ, ਸ਼ਰਨਜੀਤ ਮਲਟੀਪਰਪਜ਼ ਹੈਲਥ ਵਰਕਰ ਅਤੇ ਆਸ਼ਾ ਵਰਕਰ ਤੋਂ ਇਲਾਵਾ ਹੋਰ ਲੋਕ ਵੀ ਮੌਜੂਦ ਸਨ।