ਕਾਂਗਰਸ ਸਮੁੱਚੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਸੀਟਾਂ 'ਤੇ ਜਿੱਤ ਦਰਜ ਕਰੇਗੀ : ਭਲੇਰੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੋਮਣੀ ਅਕਾਲੀ ਦਲ ਅਤੇ ਆਪ ਪਾਰਟੀ ਨੂੰ ਜਿਮਣੀ ਚੋਣਾਂ ਵਾਂਗ ਲੋਕਤੰਤਰ ਦਾ ਮੁੱਢ ਸਮਝੀਆ ਜਾਣ ਵਾਲੀਆ ਪੰਚਾਇਤੀ ਚੋਣਾਂ......

Narinder Singh Bhlarya

ਬਠਿੰਡਾ (ਦਿਹਾਤੀ)­ : ਸ੍ਰੋਮਣੀ ਅਕਾਲੀ ਦਲ ਅਤੇ ਆਪ ਪਾਰਟੀ ਨੂੰ ਜਿਮਣੀ ਚੋਣਾਂ ਵਾਂਗ ਲੋਕਤੰਤਰ ਦਾ ਮੁੱਢ ਸਮਝੀਆ ਜਾਣ ਵਾਲੀਆ ਪੰਚਾਇਤੀ ਚੋਣਾਂ ਸਣੇ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆ ਚੋਣਾਂ ਵਿਚ ਵੀ ਹਾਰ ਦਾ ਮੂੰਹ ਵੇਖਣਾ ਪਵੇਗਾ ਕਿਉਕਿ ਲੋਕਾਂ ਨੇ ਦੋਵੇ ਹੀ ਪਾਰਟੀਆਂ ਤੋ ਪੂਰੀ ਤਰ੍ਹਾਂ ਸਿਆਸੀ ਤੋਰ 'ਤੇ ਪਾਸਾ ਵੱਟ ਲਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਰਿੰਦਰ ਸਿੰਘ ਭਲੇਰੀਆ ਜਿਲਾ ਦਿਹਾਤੀ ਪ੍ਰਧਾਨ ਨੇ ਸਪੋਸਕਸਮੈਨ ਨਾਲ ਪੰਚਾਇਤੀ ਚੋਣਾਂ ਸਬੰਧੀ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਜਿਲਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆਂ ਨੇ ਅੱਗੇ ਬੋਲਦਿਆਂ ਕਿਹਾ ਕਿ

ਜਿਲ੍ਹੇਂ ਭਰ ਵਿਚ ਜਿਲਾ ਪ੍ਰੀਸ਼ਦ ਦੀਆ 16 ਅਤੇ ਪੰਚਾਇਤ ਸੰਮਤੀ ਦੀਆ 139 ਦੇ ਕਰੀਬ ਸੀਟਾਂ ਉਪਰ ਕਾਂਗਰਸ ਆਉਦੇਂ ਦਿਨਾਂ ਵਿਚ ਹੋਣ ਜਾ ਰਹੀਆ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਕਿਉਕਿ ਪੇਂਡੂ ਖੇਤਰ ਨਾਲ ਜੁੜੀਆ ਇਨ੍ਹਾਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਕਿਸਾਨ ਕਰਜ ਮੁਆਫੀ ਦੇ ਪੂਰੇ ਕੀਤੇ ਵਾਅਦੇ ਦਾ ਜਾਦੂ ਲੋਕਾਂ ਦੇ ਸਿਰ ਚੜ ਕੇ ਬੋਲੇਗਾ ਅਤੇ ਕਾਂਗਰਸ ਸਿਆਸੀ ਰਾਜਧਾਲੀ ਬਠਿੰਡਾ ਅੰਦਰੋ ਵੱਡੀ ਜਿੱਤ ਦਰਜ ਕਰੇਗੀ। ਜਿਲਾ ਪ੍ਰਧਾਨ ਭਲੇਰੀਆਂ ਨੇ ਅੱਗੇ ਕਿਹਾ ਕਿ ਜਿਲ੍ਹੇਂ ਭਰ ਵਿਚਲੇ 6 ਵਿਧਾਨ ਸਭਾ ਹਲਕਿਆਂ ਅੰਦਰ ਆਉਦੇਂ ਦਿਨਾਂ ਵਿਚ ਇਨ੍ਹਾਂ ਚੋਣਾਂ ਨੂੰ ਲੈ ਕੇ ਵਰਕਰ ਮੀਟਿੰਗਾਂ ਕੀਤੀਆ ਜਾਣਗੀਆ।

ਜਿਨ੍ਹਾਂ ਵਿਚ ਲੋਕਾਂ ਦੀ ਸਹਿਮਤੀ ਅਤੇ ਪਾਰਟੀ ਅੰਦਰ ਕੰਮ ਕਰਨ ਵਾਲੇ ਵਰਕਰਾਂ ਵਿਚਕਾਰ ਆਮ ਸਹਿਮਤੀ ਬਣਾ ਕੇ ਚੋਣਾਂ ਦੇ ਐਲਾਣ ਹੋਣ 'ਤੇ ਟਿਕਟਾਂ ਦੀ ਵੰਡ ਕੀਤੀ ਜਾਵੇਗੀ ਤਾਂ ਜੋ ਕਾਂਗਰਸ ਲੋਕਾਂ ਦੇ ਸਹਿਯੋਗ ਨਾਲ ਅਪਣੀ ਕਰੀਬ ਸਵਾ ਸਾਲ ਤੋ ਜਿੱਤ ਦੇ ਰੱਥ ਨੂੰ ਅੱਗੇ ਤੋਰੇਗੀ। ਇਸ ਮੌਕੇ ਜਗਰਾਜ ਸਿੰਘ ਗਿੱਲ ਸਾਬਕਾ ਚੇਅਰਮੈਨ, ਗਮਦੂਰ ਸਿੰਘ ਸਾਬਕਾ ਸਰਪੰਚ, ਰਾਮ ਸਿੰਘ ਕੋਸਲਰ, ਬਲਵਿੰਦਰ ਸਿੰਘ ਜੈਲਦਾਰ, ਮਿੱਠੂ ਸਿੰਘ ਭੈਣੀ ਵਾਲਾ ਸਕੱਤਰ, ਲਾਲ ਸਿੰਘ ਭੁੱਲਰ, ਡਾ ਗੁਰਵਿੰਦਰ ਸਿੰਘ ਬੱਲੋ ਬਲਾਕ ਪ੍ਰਧਾਨ, ਨਰਿੰਦਰ ਜੋਨੀ, ਰਾਕੇਸ਼ ਮੈਡੀਕਲ ਵਾਲਾ ਗੁਲਾਬ ਸਿੰਘ ਕੋਹਾੜ ਆਦਿ ਵੀ ਹਾਜਰ ਸਨ।