ਨਸ਼ੇ ਦਾ ਖ਼ਾਤਮਾ ਕੇਵਲ ਜਾਗਰੂਕਤਾ ਨਾਲ ਹੀ ਹੋ ਸਕਦੈ : ਅਲਕਾ ਮੀਨਾ
ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਬੜੀ ਦ੍ਰਿੜ੍ਹਤਾ ਤੇ ਸ਼ਿੱਦਤ ਨਾਲ ਉਪਰਾਲੇ ਕੀਤੇ ਜਾ ਰਹੇ.........
ਫ਼ਤਿਹਗੜ੍ਹ ਸਾਹਿਬ : ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਬੜੀ ਦ੍ਰਿੜ੍ਹਤਾ ਤੇ ਸ਼ਿੱਦਤ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਜ਼ਿਲ੍ਹਾ ਪੱਧਰ ਤੇ ਵੱਖ ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਇਸੇ ਲੜੀ ਤਹਿਤ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ਪੰਜੋਲੀ ਕਲਾਂ ਵਿਖੇ ਜਥੇ ਕਰਨੈਲ ਸਿੰਘ ਪੰਜੋਲੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਉੱਘੇ ਸਮਾਜ ਸੇਵਕ ਜਗਜੀਤ ਸਿੰਘ ਪੰਜੋਲੀ ਰਿਸਰਚ ਸਕਾਲਰ ਤੇ ਜੀ.ਐੱਲ.ਟੀ (ਗਰਾਊਂਡ ਲੇਵਲ ਟਰੇਨਰ) ਦੀ ਅਗਵਾਈ ਹੇਠ ਨਸ਼ਿਆਂ ਦੇ ਖਾਤਮੇ ਲਈ ਇੱਕ ਜਾਗਰੂਕਤਾ ਸਮਾਗਮ ਕਰਵਾਇਆ।
ਇਸ ਜਾਗਰੂਕਤਾ ਸਮਾਗਮ ਵਿੱਚ ਜਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਨੇ ਮੁਖ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਮੌਕੇ ਮੈਡਮ ਅਲਕਾ ਮੀਨਾ ਨੇ ਪਿੰਡਾਂ ਦੀਆਂ ਪੰਚਾਇਤਾਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਅਤੇ ਹਰ ਨੌਜਵਾਨ ਨੂੰ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਗਈ ਲੜਾਈ ਵਿੱਚ ਅੱਗੇ ਆ ਕੇ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ ਕਿਉਂਕਿ ਜਾਗਰੂਕਤਾ ਨਾਲ ਹੀ ਨਸ਼ੇ ਦਾ ਕੋਹੜ ਸਮਾਜ ਵਿੱਚੋਂ ਕੱਢਿਆ ਜਾ ਸਕਦਾ ਹੈ। ਇਸ ਮੌਕੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਲਕਾ ਮੀਨਾ ਦਾ ਸਨਮਾਨ ਵੀ ਕੀਤਾ ਗਿਆ।
ਸਟੇਜ ਸਕੱਤਰ ਦੀ ਭੂਮਿਕਾ ਜਗਜੀਤ ਸਿੰਘ ਪੰਜੋਲੀ ਨੇ ਨਿਭਾਈ ਅਤੇ ਆਏ ਮਹਿਮਾਨਾਂ ਦਾ ਧਨਵਾਦ ਅਜੈਬ ਸਿੰਘ ਜਖ਼ਵਾਲੀ ਹੋਰਾਂ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਜੈਬ ਸਿੰਘ ਜਖ਼ਵਾਲੀ, ਜਰਨੈਲ ਸਿੰਘ (ਹਾਕੀ ਕੋਚ), ਮਹਿੰਦਰਜੀਤ ਸਿੰਘ ਖਰੌੜੀ, ਗੁਰਮੁੱਖ ਸਿੰਘ ਸੁਹਾਗਹੇੜੀ, ਦਵਿੰਦਰ ਸਿੰਘ ਬਹਿਲੋਲਪੁਰ, ਹਰਪਾਲ ਸਿੰਘ ਪੰਜੋਲਾ, ਜਸਵੀਰ ਕੌਰ ਸਰਪੰਚ, ਲੈਕਚਰਾਰ ਬਲਵਿੰਦਰ ਕੌਰ, ਮੈਨੇਜਰ ਪ੍ਰਿੰਸ ਕੁਮਾਰ, ਜਤਿੰਦਰ ਸਿੰਘ ਲਾਡੀ,
ਸੁਖਦੇਵ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਬਾਠ, ਗਿਆਨ ਸਿੰਘ ਧਾਲੀਵਾਲ, ਸਤਨਾਮ ਸਿੰਘ ਬਾਠ, ਹਰਮੇਲ ਸਿੰਘ ਤੇਜ਼, ਸਵਰਨ ਸਿੰਘ ਗਿੱਲ, ਜਸਵੰਤ ਸਿੰਘ ਛਲੇੜੀ, ਪੁਨੀਤ ਰਿਉਣਾ, ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਧੀਮਾਨ, ਐਸ਼ ਬਹਾਦਰ, ਜਸ਼ਨਪ੍ਰੀਤ ਸਿੰਘ ਪੰਜੋਲੀ, ਅਮਨਪ੍ਰੀਤ ਸਿੰਘ ਅਮਨਾ, ਹਰਿੰਦਰ ਸਿੰਘ ਗੋਲਡੀ ਆਦਿ ਹਾਜ਼ਰ ਸਨ।