ਗੁਰੂ ਕਾਸ਼ੀ ਯੂਨੀਵਰਸਟੀ ਵਲੋਂ ਫ਼ਸਲ ਉਤਪਾਦਨ ਬਾਰੇ ਕਿਤਾਬ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਵਲੋਂ ਵਿਦਿਆਰਥੀਆਂ ਅਤੇ ਕਿਸਾਨਾਂ ਦੀ ਲੋੜ ਨੂੰ ਦੇਖਦਿਆਂ ਇਕ ਪ੍ਰੈਕਟੀਕਲ ਦਸਤਾਵੇਜ.....

Vice Chancellor Dr. Jaswinder Singh Dhillon And Others Released the book

ਬਠਿੰਡਾ (ਦਿਹਾਤੀ) : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਵਲੋਂ ਵਿਦਿਆਰਥੀਆਂ ਅਤੇ ਕਿਸਾਨਾਂ ਦੀ ਲੋੜ ਨੂੰ ਦੇਖਦਿਆਂ ਇਕ ਪ੍ਰੈਕਟੀਕਲ ਦਸਤਾਵੇਜ “ਪ੍ਰੈਕਟੀਕਲ ਆਫ ਐਗਰੋਨੌਮ'' ਜਾਰੀ ਕੀਤਾ ਗਿਆ। ਦਸਤਾਵੇਜ ਨੂੰ ਯੂਨਵਿਰਸਿਟੀ ਦੇ ਉਪ-ਕੁਲਪਤੀ ਡਾ.ਜਸਵਿੰਦਰ ਸਿੰਘ ਢਿੱਲੋਂ ਵੱਲੋਂ ਰਿਲੀਜ਼ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਅਜਿਹੇ ਦਸਤਾਵੇਜ ਬੀ.ਐਸ.ਸੀ, ਐਮ.ਐਸ.ਸੀ ਅਤੇ ਪੀ.ਐਚ.ਡੀ ਅਤੇ ਕਿਸਾਨਾਂ ਦੇ ਲਈ ਗਿਆਨ ਦਾ ਇੱਕ ਭਰਪੂਰ ਖਜਾਨਾ ਹੈ। ਇਸ ਵਿੱਚ ਵੱਖ-ਵੱਖ ਫਸਲਾਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ। ਜਿਵੇਂ ਕਿ ਫਸਲ ਬੀਜਣ ਦਾ ਸਮਾਂ, ਖੇਤੀਬਾੜੀ ਵਿਭਾਗ ਵਿੱਚ ਵਰਤੇ ਜਾਂਦੇ ਅਤੇ ਨਵੇਂ ਆ ਰਹੇ ਉਪਕਰਨਾਂ ਦੀ ਵਰਤੋਂ ਦੇ ਢੰਗ ਆਦਿ। ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਗੁਰਜਿੰਦਰ ਸਿੰਘ ਵੱਲੋਂ ਇਹ ਪ੍ਰੈਕਟੀਕਲ ਦਸਤਾਵੇਜ ਤਿਆਰ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ “ਪ੍ਰੈਕਟੀਕਲ ਆਫ ਐਗਰੋਨੌਮੀ“ ਕਿਤਾਬ ਕਿਸਾਨ ਭਰਾਵਾਂ ਨੂੰ ਖੇਤੀਬਾੜੀ ਨਾਲ ਸੰਬੰਧਿਤ ਹਰ ਜਾਣਕਾਰੀ ਮੁਹਈਆ ਕਰਵਾਏਗੀ ਅਤੇ ਨਾਲ ਹੀ ਵਿਦਿਆਰਥੀਆਂ ਦੀ ਪ੍ਰੈਕਟੀਕਲ ਜਾਣਕਾਰੀ ਵਿੱਚ ਵੀ ਵਾਧਾ ਕਰੇਗੀ। ਇਸ ਮੌਕੇ ਡਿਪਟੀ ਰਜਿਸਟਰਾਰ ਡਾ.ਅਮਿੱਤ ਟੁਟੇਜਾ, ਡਾਇਰੈਕਟਰ ਵਿੱਤ ਡਾ. ਨਰਿੰਦਰ ਸਿੰਘ, ਡੀਨ ਐਗਰੀਕਲਚਰ ਡਾ. ਭਗਵੰਤ ਸਿੰਘ ਚਹਿਲ, ਡਾ. ਦਲਜੀਤ ਸਿੰਘ ਵੀ ਮੌਜੂਦ ਰਹੇ।  ਡਾ. ਚਾਹਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਤਾਬ ਕਿਸਾਨਾਂ ਭਰਾਵਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿੱਚ ਅਤੇ ਸਮੇਂ ਦੇ ਅਣਕੂਲ  ਫਸਲਾਂ ਬੀਜਣ ਲਈ ਬਹੁਤ ਸਹਾਈ ਹੋਵੇਗੀ।