ਦੁਕਾਨਦਾਰਾਂ ਨੂੰ ਕੁਦਰਤੀ ਤੌਰ 'ਤੇ ਗਲਣਸ਼ੀਲ ਲਿਫ਼ਾਫ਼ਿਆਂ ਦੀ ਵਰਤੋਂ ਬਾਰੇ ਕੀਤਾ ਪ੍ਰੇਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਕੌਂਸਲ ਧਰਮਕੋਟ ਵੱਲੋਂ ਮਿਸ਼ਨ 'ਤੰਦਰੁਸਤ ਪੰਜਾਬ' ਅਧੀਨ ਧਰਮਕੋਟ ਵਿਖੇ ਲੋਕਾਂ........

Kuldeep Singh During Awareness Meeting With Shopkeepers

ਮੋਗਾ/ਧਰਮਕੋਟ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਕੌਂਸਲ ਧਰਮਕੋਟ ਵੱਲੋਂ ਮਿਸ਼ਨ 'ਤੰਦਰੁਸਤ ਪੰਜਾਬ' ਅਧੀਨ ਧਰਮਕੋਟ ਵਿਖੇ ਲੋਕਾਂ ਨੂੰ ਪਲਾਸਟਿਕ ਕੈਰੀ ਬੈਗ ਦੇ ਨੁਕਸਾਨ ਅਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਇਸਤੇਮਾਲ ਨਾ ਕਰਨ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉਪ ਮੰਡਲ ਅਫ਼ਸਰ ਕੁਲਦੀਪ ਸਿੰਘ ਨੇ ਲੋਕਾਂ ਨੂੰ ਬਾਇਓ ਡੀ ਗ੍ਰੇਡਏਬਲ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਬਾਰੇ ਪ੍ਰੇਰਿਤ ਕੀਤਾ, ਕਿਉਂਕਿ ਇਹ ਲਿਫ਼ਾਫ਼ੇ ਲਗਭੱਗ ਤਿੰਨ ਮਹੀਨਿਆਂ 'ਚ ਮਿੱਟੀ ਵਿੱਚ ਘੁਲ ਜਾਂਦੇ ਹਨ। ਉਨ੍ਹਾਂ ਦੁਕਾਨਦਾਰਾਂ ਨੂੰ ਬਹੁਤ ਹੀ ਸੁਹਿਰਦ

ਅਤੇ ਦੋਸਤਾਨਾ ਤਰੀਕੇ ਨਾਲ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂਨਾ ਕਰਕੇ ਕੁਦਰਤੀ ਤੌਰ 'ਤੇ ਗਲਣਸ਼ੀਲ ਲਿਫਾਫਿਆਂ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ। ਇਸ ਤੋਂ ਇਲਾਵਾ ਕੁਦਰਤੀ ਤੌਰ 'ਤੇ ਗਲਣਸ਼ੀਲ ਲਿਫਾਫੇ ਬਣਾਉਣ ਤੇ ਵੇਚਣ ਵਾਲੀਆਂ ਇਕਾਈਆਂ ਬਾਰੇ ਵੀ ਦੁਕਾਨਦਾਰਾਂ ਨੂੰ ਜਾਣਕਾਰੀ ਦਿੱਤੀ ਗਈ। 
ਦੁਕਾਨਦਾਰਾਂ ਨੇ ਵੀ ਅਗਾਂਹਵਧੂ ਸੋਚ ਦੀ ਮਿਸਾਲ ਦਿੰਦੇ ਹੋਏ ਭਵਿੱਖ ਵਿੱਚ ਕੁਦਰਤੀ ਤੌਰ 'ਤੇ ਗਲਣਸ਼ੀਲ ਲਿਫਾਫ਼ਿਆਂ ਦੀ ਵਰਤੋਂ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਰੰਭੀ ਗਈ ਤੰਦਰੁਸਤ ਪੰਜਾਬ ਲਹਿਰ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਪੂਰਣ ਸਹਿਯੋਗ ਦੇਣਗੇ।

ਇਸ ਮੌਕੇ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਧਰਮਕੋਟ ਦਵਿੰਦਰ ਸਿੰਘ ਤੂਰ ਨੇ ਲੋਕਾਂ ਨੂੰ ਸਾਫ਼ ਸਫ਼ਾਈ ਰੱਖਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕੂੜਾ-ਕਰਕੱਟ ਕੂੜਾਦਾਨਾਂ ਵਿੱਚ ਹੀ ਪਾਇਆ ਜਾਵੇ, ਤਾਂ ਜੋ ਅਸੀਂ ਸਾਫ਼-ਸੁਥਰਾ ਵਾਤਾਰਣ ਸਿਰਜਣ 'ਚ ਆਪਣਾ ਯੋਗਦਾਨ ਪਾ ਸਕੀਏ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਹਰਾ-ਭਰਾ ਬਣਾਉਣ ਲਈ ਸ਼ਹਿਰ ਵਿੱਚ ਬੂਟੇ ਲਗਾਏ ਜਾਣਗੇ।

ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਇੰਦਰਜੀਤ ਸਿੰਘ ਬੰਟੀ, ਪ੍ਰਧਾਨ ਕਰਿਆਨਾ ਸਟੋਰ ਮੰਗਤ ਰਾਮ ਗੋਇਲ, ਪ੍ਰਧਾਨ ਅਨਾਜ ਮੰਡੀ ਸੁਧੀਰ ਕੁਮਾਰ ਗੋਇਲ, ਪਲਾਸਟਿਕ ਲਿਫ਼ਾਫ਼ਿਆਂ ਦੇ ਡਿਸਟ੍ਰੀਬਿਊਟਰ ਵਿੱਕੀ ਗਰੋਵਰ, ਸੁਨੀਲ ਤੇ ਮੋਨੂ ਅਤੇ ਕੌਂਸਲਰ ਆਦਿ ਹਾਜ਼ਰ ਸਨ।