ਪੀ.ਡਬਲਯੂ.ਡੀ. ਇੰਪਲਾਈਜ਼ ਯੂਨਿਟੀ ਫਤਿਹਗੜ੍ਹ ਸਾਹਿਬ ਦੀ ਨਵੇਂ ਸਿਰਿਉਂ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੀ.ਡਬਲਯੂ.ਡੀ. ਇੰਪਲਾਈਜ਼ ਯੂਨਿਟੀ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਸਰਪ੍ਰਸਤ ਸੁਰਿੰਦਰ ਕੁਮਾਰ ਦੀ.........

Surinder Kumar Guru Honors Newly Elected Office Bearers

ਫ਼ਤਿਹਗੜ੍ਹ ਸਾਹਿਬ  : ਪੀ.ਡਬਲਯੂ.ਡੀ. ਇੰਪਲਾਈਜ਼ ਯੂਨਿਟੀ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਸਰਪ੍ਰਸਤ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਡੀ.ਡਬਲਯੂ.ਡੀ. ਲੋਕ ਨਿਰਮਾਣ ਵਿਭਾਗ ਸਰਹਿੰਦ ਦੇ ਦਫ਼ਤਰ ਵਿਖੇ ਹੋਈ, ਜਿਸ ਵਿਚ ਸਰਬਸੰਮਤੀ ਨਾਲ ਯੂਨਿਟੀ ਦੀ ਚੋਣ ਨਵੇਂ ਸਿਰਿਓ ਕੀਤੀ ਗਈ ਤੇ ਸਰਬਸੰਮਤੀ ਨਾਲ ਪੀ.ਡਬਲਯੂ.ਡੀ. ਇੰਪਲਾਈਜ ਯੂਨਿਟੀ ਫਤਿਹਗੜ੍ਹ ਸਾਹਿਬ ਦਾ ਬਚਿੱਤਰ ਸਿੰਘ ਨੂੰ ਚੇਅਰਮੈਨ, ਸੁਰਿੰਦਰ ਕੁਮਾਰ ਗੁਰੂ ਸਰਪ੍ਰਸਤ, ਤਲਵਿੰਦਰ ਸਿੰਘ ਪ੍ਰਧਾਨ, ਅਵਤਾਰ ਸਿੰਘ ਮੁਕਾਂਰੋਪੁਰ ਜਨਰਲ ਸਕੱਤਰ, ਜੋਗਿੰਦਰ ਸਿੰਘ ਜ਼ੱਲਾ, ਬੱਬਰ ਸਿੰਘ ਤੇ ਮਲਕੀਤ ਸਿੰਘ ਤਿੰਨੋਂ ਸੀਨੀਅਰ ਮੀਤ ਪ੍ਰਧਾਨ,

ਇੰਦਰਜੀਤ ਸਿੰਘ ਆਡੀਟਰ ਆਰਗੇਨਾਈਜ਼ਰ ਸੈਕਟਰੀ, ਲਖਵੀਰ ਸਿੰਘ, ਰਾਜੂ, ਅਮਨਦੀਪ ਸਿੰਘ ਤਿੰਨੋਂ ਪ੍ਰੈਸ ਸਕੱਤਰ, ਰਣਜੀਤ ਸਿੰਘ ਤੇ ਸੁਖਵਿੰਦਰ ਸਿੰਘ ਝਾਂਮਪੁਰ ਵਾਇਸ ਪ੍ਰਧਾਨ, ਅਤੇ ਅਵਤਾਰ ਸਿੰਘ ਅਨਾਇਤਪੁਰਾ, ਗੁਰਦੀਪ ਸਿੰਘ, ਸੁਰਿੰਦਰ ਕੁਮਾਰ ਬਸੀ, ਦਲਜੀਤ ਮਸੀਹ, ਪੰਕਜ ਮਹਿਰਾ ਨੂੰ ਵਰਕਿੰਗ ਕਮੇਟੀ ਮੈਂਬਰ ਚੁਣਿਆ। ਇਸ ਮੋਕੇ ਸਰਪ੍ਰਸਤ ਸੁਰਿੰਦਰ ਕੁਮਾਰ ਵਲੋਂ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਯੂਨਿਟੀ ਦੇ ਸਰਪ੍ਰਸਤ ਸਰਪ੍ਰਸਤ ਸੁਰਿੰਦਰ ਕੁਮਾਰ ਗੁਰੂ ਨੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੀ.ਡਬਲਯੂ.ਡੀ. ਇੰਪਲਾਈਜ਼ ਯੂਨਿਟੀ ਮੁਲਾਜ਼ਮਾਂ ਦੇ ਹਿੱਤਾਂ ਲਈ ਹਰ ਸਮੇਂ ਸੰਘਰਸ਼ੀਲ ਰਹੇਗਾ ਤੇ ਜਲਦੀ ਹੀ ਯੂਨਿਟੀ ਦਾ ਵਫਦ ਪੰਜਾਬ ਦੇ ਪੀ.ਡਬਲਯੂ.ਡੀ ਮੰਤਰੀ ਨੂੰ ਮਿਲ ਕੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਜਾਗਰੂਕ ਕਰਵਾਏਗਾ।