ਐਸ.ਪੀ. ਜੱਲਾ ਦੀ ਟ੍ਰੈਵਲ ਏਜੰਟਾਂ ਨੂੰ ਚੇਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਹਾਲੀ ਪੁਲਿਸ ਨੇ ਮੋਹਾਲੀ ਵਿਚ ਕੰਮ ਕਰ ਰਹੇ ਗ਼ੈਰ ਲਾਇਸੰਸੀ ਟ੍ਰੈਵਲ ਏਜੰਟਾਂ ਅਤੇ ਕੰਸਲਟੈਂਟਾਂ ਖਿਲਾਫ ਕਾਰਵਾਈ.......

SP Jalla Giving Information to Police Consultant

ਐਸ.ਏ.ਐਸ. ਨਗਰ : ਮੋਹਾਲੀ ਪੁਲਿਸ ਨੇ ਮੋਹਾਲੀ ਵਿਚ ਕੰਮ ਕਰ ਰਹੇ ਗ਼ੈਰ ਲਾਇਸੰਸੀ ਟ੍ਰੈਵਲ ਏਜੰਟਾਂ ਅਤੇ ਕੰਸਲਟੈਂਟਾਂ ਖਿਲਾਫ ਕਾਰਵਾਈ ਕਰਦਿਆਂ ਜਿੱੇ ਉਨ੍ਹਾਂ ਦੇ ਦਫ਼ਤਰਾਂ ਨੂੰ ਤਾਲੇ ਲਵਾ ਦਿਤੇ ਹਨ ਉਥੇ ਹੀ ਅੱਜ ਐਸ.ਪੀ. ਸਿਟੀ ਮੋਹਾਲੀ ਜਗਜੀਤ ਸਿੰਘ ਜੱਲਾ ਨੇ ਲਾਈਸੈਂਸ ਹੋਲਡਰ ਟ੍ਰੈਵਲ ਏਜੰਟਾਂ ਨੂੰ ਬੁਲਾ ਕੇ ਮਟੌਰ ਥਾਣੇ ਵਿਚ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਸਪੱਸ਼ਟ ਕਿਹਾ ਕਿ ਮੋਹਾਲੀ ਵਿਚ ਕੰਮ ਕਰ ਰਹੇ ਟ੍ਰੈਵਲ ਏਜੰਟ, ਕੰਸਲਟੈਂਟ ਅਤੇ ਵਿਦੇਸ਼ ਭੇਜਣ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਵਾਲੇ ਲੋਕ ਆਪਣੇ ਕਾਰੋਬਾਰਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਨਾ ਚਲਾਉਣ ਨਹੀਂ ਤਾਂ

ਉਨ੍ਹਾਂ ਵਿਰੁਧ ਵੀ ਮਾਮਲੇ ਦਰਜ ਕਰ ਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਦਾ ਵਿਦੇਸ਼ ਦਾ ਕੰਮ ਨਹੀਂ ਬਣਦਾ ਤਾਂ ਇਹ ਟ੍ਰੈਵਲ ਏਜੰਟ ਅਤੇ ਕੰਸਲਟੈਂਟ ਲੋਕਾਂ ਤੋਂ ਲਏ ਪੈਸੇ ਤੁਰਤ ਵਾਪਸ ਕਰਨ। ਮੀਟਿੰਗ ਵਿਚ ਮੋਹਾਲੀ ਦੇ ਵੱਖ ਵੱਖ ਥਾਣਿਆਂ ਅਧੀਨ ਕੰਮ ਕਰ ਰਹੇ ਟ੍ਰੈਵਲ ਏਜੰਟ ਅਤੇ ਕੰਸਲਟੈਂਟਸ ਹਾਜ਼ਰ ਸਨ। ਜਗਜੀਤ ਸਿੰਘ ਜੱਲਾ ਨੇ ਕਿਹਾ ਕਿ ਸਾਰੇ ਲਾਈਸੈਂਸ ਹੋਲਡਰ ਟ੍ਰੈਵਲ ਏਜੰਟ 'ਤੇ ਕੰਸਲਟੈਂਟ ਅਪਣੀ ਕੰਪਨੀ ਦਾ ਪੈਨ ਕਾਰਡ, ਲਾਈਸੈਂਸ ਨੰਬਰ ਅਤੇ ਬੈਂਕ ਸਟੇਟਮੈਂਟ ਦੇ ਨਾਲ-ਨਾਲ ਉਨ੍ਹਾਂ ਦੀ ਕੰਪਨੀ ਵਲੋਂ ਵਿਦੇਸ਼ ਭੇਜੇ ਗਏ

ਵਿਅਕਤੀਆਂ ਦਾ ਡਾਟਾ ਤੁਰਤ ਮਟੌਰ ਥਾਣੇ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿਤੇ ਹਨ ਅਤੇ ਉਨ੍ਹਾਂ ਇਸ ਦੀ ਇਕ ਕਾਪੀ ਅਪਣੇ ਦਫ਼ਤਰ ਵੀ ਮੰਗੀ ਹੈ। 
ਐਸ.ਪੀ. ਸਿਟੀ ਨੇ ਕਿਹਾ ਕਿ ਗੈਰਕਾਨੂੰਨੀ ਢੰਗ ਨਾਲ ਬਿਨਾਂ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਲਾਇਸੰਸ ਹਾਸਿਲ ਕੀਤਿਆਂ ਕਈ ਟ੍ਰੈਵਲ ਏਜੰਟ ਅਤੇ ਕੰਸਲਟੈਂਟ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਸਬਜ਼ ਬਾਗ ਦਿਖਾ ਕੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਲੁਟਦੇ ਸਨ ਜਿਨ੍ਹਾਂ ਦੀਆਂ ਢੇਰ ਸ਼ਿਕਾਇਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਮਿਲਦੀਆਂ ਸਨ ਅਤੇ ਇਨ੍ਹਾਂ ਵਿਰੁਧ ਕਾਰਵਾਈ ਵੀ ਕੀਤੀ ਜਾ ਚੁਕੀ ਹੈ ਅਤੇ ਜਿਨ੍ਹਾਂ ਕੰਸਲਟੈਂਟਾਂ ਵਿਰੁਧ ਮਾਮਲੇ ਦਰਜ ਹਨ ਅਤੇ

ਉਹ ਇਸ ਵੇਲੇ ਫ਼ਰਾਰ ਹਨ, ਉਨ੍ਹਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਟ੍ਰੈਵਲ ਏਜੰਟ ਫਾਈਲ ਲਗਾਉਣ ਦੇ ਚਾਰ ਮਹੀਨਿਆਂ ਅੰਦਰ ਫਾਈਲ ਲਗਵਾਉਣ ਵਾਲੇ ਦਾ ਕੰਮ ਕਰਵਾ ਕੇ ਦੇਣ ਅਤੇ ਜੇ ਕੰਮ ਨਹੀਂ ਹੁੰਦਾ ਤਾਂ ਇਸ ਤੋਂ ਬਾਅਦ ਉਸਦੇ ਪੈਸੇ ਵਾਪਸ ਕਰਨ। ਜੇਕਰ ਪੈਸੇ ਵਾਪਸ ਨਹੀਂ ਕੀਤੇ ਜਾਂਦੇ ਤਾਂ ਅਜਿਹੇ ਟ੍ਰੈਵਲ ਏਜੰਟ ਜਾਂ ਕੰਸਲਟੈਂਟ ਖਿਲਾਫ ਤੁਰੰਤ ਐਫ.ਆਈ.ਆਰ. ਦਰਜ ਕੀਤੀ ਜਾਵੇਗੀ।