ਡੀ.ਐਸ.ਪੀ. ਬਰਾੜ ਦੀ ਅਗਵਾਈ 'ਚ ਹੋਇਆ ਨਸ਼ਾ ਵਿਰੋਧੀ ਸੈਮੀਨਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਰਰਾਸਟਰੀ ਨਸ਼ਾ ਵਿਰੋਧੀ ਦਿਵਸ 'ਤੇ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ ਸੁਰਜੀਤ ਸਿੰਘ ਆਈ ਪੀ.ਐਸ ਦੇ ਦਿਸ਼ਾ ਨਿਰਦੇਸ਼ਾ......

During Seminar DSP Jaswinder Singh Brar

ਮੁੱਲਾਂਪੁਰ ਦਾਖਾ : ਅੰਤਰਰਾਸਟਰੀ ਨਸ਼ਾ ਵਿਰੋਧੀ ਦਿਵਸ  'ਤੇ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ ਸੁਰਜੀਤ ਸਿੰਘ ਆਈ ਪੀ.ਐਸ ਦੇ ਦਿਸ਼ਾ ਨਿਰਦੇਸ਼ਾ ਹੇਠ ਸਬ ਡਵੀਜਨ ਦਾਖਾ ਪੁਲਿਸ ਵੱਲੋਂਂ ਡੀ ਐਸ.ਪੀ ਜਸਵਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਡਾ. ਬੀ.ਆਰ ਅੰਬੇਦਕਰ ਭਵਨ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਕੇ ਲੋਕਾਨੂੰ ਜਾਗਰੂਕ ਕੀਤਾ ਗਿਆ।  ਇਸ ਸੈਮੀਨਾਰ ਵਿੱਚ ਪੁਲਿਸ ਉਪ ਕਪਤਾਨ ਜਸਵਿੰਦਰ ਸਿੰਘ ਬਰਾੜ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਸ਼ੇ ਸਾਡੇ ਜੀਵਨ ਲਈ ਘਾਤਕ ਹਨ। ਨਸ਼ਿਆ ਦਾ ਸੇਵਨ ਕਰਨ ਵਾਲਾ ਵਿਅਕਤੀ ਬਹੁਤਾ ਸਮਾਂ ਜਿਉਦਾ ਨਹੀਂ ਰਹਿੰਦਾ  

ਇਸ ਲਈ ਹਰੇਕ ਵਿਅਕਤੀ ਨੂੰ ਨਸ਼ਿਆ ਵਰਗੀ ਦਲਦਲ ਤੋ ਦੂਰ ਰਹਿਣਾ ਚਾਹੀਦਾ ਹੈ। ਜੇਕਰ ਤੁਹਾਡੇ ਇਲਾਕੇ ਵਿੱਚ ਸਿੰਥਟਿਕ ਨਸ਼ਾ ਕਰਦਾ ਹੈ ਉਸ ਨੂੰ ਬਚਾਉਣ ਲਈ ਦਾਖਾ ਪੁਲਿਸ ਪੰਚਾਇਤ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾ  ਹੀ ਇਕ ਨਵੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਨਗਰ ਕੌਂਸਲ ਮੁੱਲਾਪੁਰ ਦਾਖਾ ਦੇ ਪ੍ਰਧਾਨ ਤੇਲੂ ਰਾਮ ਬਾਸਲ ਨੇ ਕਿਹਾ ਕਿ  ਕਾਂਗਰਸ ਵੱਲੋਂ ਨਸ਼ਿਆ ਖਿਲਾਫ ਸੈਮੀਨਾਰ ਕਰਵਾਕੇ ਲੋਕਾਂ ਨੂੰ ਵਾਰਡ ਪੱਧਰ ਤੇ ਜਾਂਗਰੂਕ ਕੀਤਾ ਜਾਵੇਗਾ ।

ਇਸ ਮੌਕੇ ਏ.ਐਸ.ਆਈ ਗੁਰਦੀਪ ਸਿੰਘ, ਏ.ਐਸ.ਆਈ ਧਰਮਿੰਦਰ ਸਿੰਘ,ਜਗਦੀਸ਼ ਸਿੰਘ,ਮਨਜੀਤ ਕੌਰ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੋਕੇ ਐਸ.ਆਈ ਬ੍ਰਹਮ ਦਾਸ, ਅਰਵਿੰਦ ਖੁੱਲਰ, ਵਿਜੇ ਚੌਧਰੀ, ਦਰਸ਼ਨ ਸਿੰਘ, ਮਨਦੀਪ ਸਿੰਘ, ਜੱਗਾ ਸਿੰਘ ਧਾਲੀਵਾਲ, ਪਰਮਜੀਤ ਸਿੰਘ ਆਦਿ ਤੋ ਇਲਾਵਾ ਹੋਰ ਵੀ ਹਾਜਰ ਸਨ।