ਜਥੇਬੰਦਕ ਢਾਂਚੇ 'ਚ ਮਹਿੰਦਰ ਸਿੰਘ, ਜਗਤਾਰ ਲਤਾਲਾ ਦੀਆਂ ਨਿਯੁਕਤੀਆਂ ਦਾ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਲੀ ਦਲ ਵਲੋਂ ਹਲਕਾ ਦਾਖਾ ਅੰਦਰ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ........

Manpreet Ayali, Mahinder Singh Latala, Jagtar Latala, Ashwani Dubey, Jagmail Latala, Shinda Latala

ਅਹਿਮਦਗੜ੍ਹ : ਅਕਾਲੀ ਦਲ ਵਲੋਂ ਹਲਕਾ ਦਾਖਾ ਅੰਦਰ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਕ ਅਤੇ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵਲੋਂ ਜ਼ਿਲ੍ਹਾ ਦਿਹਾਤੀ ਦੇ ਨਵੇਂ ਗਠਤ ਕੀਤੇ ਜਥੇਬੰਦਕ ਢਾਂਚੇ ਵਿਚ ਜਥੇਦਾਰ ਮਹਿੰਦਰ ਸਿੰਘ ਲਤਾਲਾ ਨੂੰ ਹਲਕਾ ਦਾਖਾ ਤੋਂ ਅਕਾਲੀ ਦਲ ਜਥੇਬੰਦੀ ਦਾ ਸਰਪ੍ਰਸਤ, ਜਗਤਾਰ ਸਿੰਘ ਲਤਾਲਾ ਨੂੰ ਸਰਕਲ ਲਤਾਲਾ ਦਾ ਪ੍ਰਧਾਨ, ਜਗਮੇਲ ਸਿੰਘ ਲਤਾਲਾ ਨੂੰ ਉਪ ਪ੍ਰਧਾਨ, ਅਸ਼ਵਨੀ ਦੂਬੇ ਉਪ ਪ੍ਰਧਾਨ, ਬਲਜੀਤ ਸਿੰਘ ਛਪਾਰ ਆਦਿ

ਨੂੰ ਹਲਕਾ ਪਧਰੀ ਜਥੇਬੰਦੀ ਵਿਚ ਉਪ ਪ੍ਰਧਾਨ ਬਣਾਏ ਜਾਣ 'ਤੇ ਅਕਾਲੀ ਆਗੂਆਂ ਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਇਨ੍ਹਾਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਯੂਥ ਅਕਾਲੀ ਦਲ ਮਾਲਵਾ ਜ਼ੋਨ 3 ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਛਿੰਦਾ ਲਤਾਲਾ ਨੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸ਼ਿਵਾਲਕ ਅਤੇ ਉਚ ਲੀਡਰਸ਼ਿਪ ਦਾ ਧਨਵਾਦ ਕੀਤਾ। ਸੰਮਤੀ ਮੈਂਬਰ ਛਿੰਦਾ ਲਤਾਲਾ ਨੇ ਦਸਿਆ ਕਿ ਕੈਪਟਨ ਮੁਖਤਿਆਰ ਸਿੰਘ ਰੰਗੂਵਾਲ ਨੂੰ ਹਲਕਾ ਜਥੇਬੰਦੀ ਦਾ ਸਰਪ੍ਰਸਤ, ਗੁਰਬਖਸ਼ ਸਿੰਘ ਘੁੰਗਰਾਣਾ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਫੱਲੇਵਾਲ,

ਖੁਸ਼ਕਰਨ ਸਿੰਘ ਘੁੰਗਰਾਣਾ, ਤ੍ਰਿਲੋਚਨ ਸਿੰਘ ਜੁੜਾਹਾ ਨੂੰ ਹਲਕਾ ਪੱਧਰ 'ਤੇ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਗੁਰਭਜਨ ਸਿੰਘ ਪੰਚ ਲਤਾਲਾ, ਮੇਵਾ ਸਿੰਘ ਪੰਚ, ਦਲਜੀਤ ਸਿੰਘ ਲਾਲਾ, ਗੁਰਦੀਪ ਸਿੰਘ ਫੱਲੇਵਾਲ, ਬੁੱਧ ਸਿੰਘ ਘੰਗਰਾਣਾ, ਕੁਲਦੀਪ ਸਿੰਘ ਬੋਪਾਰਾਏ, ਰਣਜੀਤ ਸਿੰਘ ਬੱਗਾ ਨੰਬਰਦਾਰ ਆਦਿ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।