''ਨਾਨਕ ਮੋਦੀਖ਼ਾਨੇ ਦੇ ਨਾਂਅ 'ਤੇ ਲੋਕਾਂ ਨੂੰ ਬੇਵਕੂਫ਼ ਬਣਾਉਣਾ ਗ਼ਲਤ''

ਏਜੰਸੀ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਦੀ ਮਹਿਲਾ ਡਾਕਟਰ ਨੇ ਮੋਦੀਖ਼ਾਨੇ ਦੇ ਸਿੱਖ ਆਗੂ ਨੂੰ ਕੀਤੇ ਤਿੱਖੇ ਸਵਾਲ

Amritsar Woman Doctor Responds Sikh Leader Modikhana

ਅੰਮ੍ਰਿਤਸਰ: ਲੁਧਿਆਣਾ ਵਿਚ ਸਥਿਤ ਗੁਰੂ ਨਾਨਕ ਮੋਦੀਖਾਨਾ ਨੂੰ ਲੈ ਕੇ ਹੁਣ ਡਾ. ਗੁਰਪ੍ਰੀਤ ਕੌਰ ਨੇ ਕੁੱਝ ਤਿੱਖੇ ਸਵਾਲ ਕੀਤੇ ਹਨ। ਉਹਨਾਂ ਨੇ ਕਿਹਾ ਕਿ ਮੋਦੀਖਾਨੇ ਦੇ ਸੇਵਾਦਾਰ ਵੱਲੋਂ ਸੋਸ਼ਲ ਮੀਡੀਆ ਤੇ ਕੁੱਝ ਦਵਾਈਆਂ ਦਿਖਾਈਆਂ ਗਈਆਂ ਤੇ ਉਹਨਾਂ ਦੇ ਅਸਲ ਤੇ ਬਜ਼ਾਰ ਦੇ ਰੇਟ ਦੱਸੇ। ਪਰ ਉਹਨਾਂ ਨੇ ਲੋਕਾਂ ਸਾਹਮਣੇ ਅੱਧਾ ਸੱਚ ਲਿਆਂਦਾ ਹੈ ਜੇ ਉਹ ਇਸ ਮੁੱਦੇ ਤੇ ਬੋਲ ਹੀ ਰਹੇ ਸਨ ਤੇ ਉਹ ਸਾਰੇ ਸਬੂਤਾਂ ਨਾਲ ਸਾਰਾ ਸੱਚ ਸਾਹਮਣੇ ਲਿਆਉਂਦੇ।

ਉਹਨਾਂ ਨੇ ਜਨਤਾ ਸਾਹਮਣੇ ਕੁੱਝ ਦਵਾਈਆਂ ਰੱਖੀਆਂ ਜਿਹਨਾਂ ਨੂੰ ਉਹ ਜੈਨਰਿਕ ਕਹਿ ਰਹੇ ਸੀ ਪਰ ਲੋਕਾਂ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਇਹ ਜੈਨਰਿਕ, ਜਾਨੋਸ਼ਟੀ ਜਾਂ ਐਥੀਕਲ ਦਵਾਈ ਹੈ? ਉਹਨਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਸਾਹਮਣੇ ਹਰ ਦਵਾਈ ਦਾ ਰੇਟ ਤੇ ਉਸ ਦਾ ਕੀ ਕੰਮ ਹੈ ਬਾਰੇ ਦੱਸਣ। ਜੇ ਇਕ ਦਵਾਈ ਵਿਚ 12% ਲੈਸ ਮਿਲਦੀ ਹੈ ਤਾਂ ਇਸ ਦੇ ਨਾਲ ਹੀ ਇਹ ਵੀ ਦਿਖਾਓ ਕਿ ਦੂਜੀਆਂ ਦਵਾਈਆਂ ਤੇ ਬਹੁਤ ਘਟ ਲੈਸ ਮਿਲਦੀ ਹੈ।

ਉਹਨਾਂ ਅੱਗੇ ਕਿਹਾ ਕਿ ਜਿਵੇਂ ਹਰ ਚੀਜ਼ ਦਾ ਅਪਣਾ ਇਕ ਬ੍ਰੈਂਡ ਹੁੰਦਾ ਹੈ ਉਸੇ ਤਰ੍ਹਾਂ ਦਵਾਈਆਂ ਦਾ ਵੀ ਬ੍ਰੈਂਡ ਹੁੰਦਾ ਹੈ। ਦਈਏ ਕਿ ਗੁਰੂ ਨਾਨਕ ਮੋਦੀਖਾਨਾ ਦੇ ਇਕ ਸੇਵਾਦਾਰ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਅਪਲੋਡ ਕਰ ਕੇ ਲੋਕਾਂ ਨੂੰ ਭੱਖਦੇ ਮੁੱਦਿਆਂ ਤੋਂ ਜਾਣੂ ਕਰਵਾਇਆ ਹੈ। ਉਹਨਾਂ ਕਿਹਾ ਕਿ ਸੜਕਾਂ ਦੇ ਰੇਹੜੀਆਂ ਲਗਾਉਣ ਵਾਲਿਆਂ ਤੋਂ ਖਾਣ-ਪੀਣ ਦਾ ਸਮਾਨ ਖਰੀਦਣ ਤੋਂ ਲੋਕਾਂ ਨੂੰ ਰੋਕਿਆ ਜਾਂਦਾ ਹੈ।

ਉਹਨਾਂ ਨੇ ਇਕ ਸਿਪਲਾਡਾਇਨ ਪਾਊਡਰ ਦਿਖਾਉਂਦੇ ਹੋਏ ਉਸ ਦੀ ਅਸਲ ਕੀਮਤ ਬਾਰੇ ਜਾਣੂ ਕਰਵਾਇਆ। ਇਸ ਪਾਊਡਰ ਦਾ ਅਸਲ ਮੁੱਲ ਸਿਰਫ 8 ਰੁਪਏ ਹੈ ਤੇ ਇਸ ਨੂੰ ਜਨਤਾ ਵਿਚ 56 ਰੁਪਏ ਵਿਚ ਵੇਚਿਆ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਨੇ ਆਈ ਡ੍ਰੋਪਸ ਦੀ ਸ਼ੀਸ਼ੀ ਦਿਖਾਉਂਦੇ ਹੋਏ ਉਸ ਦੀ ਕੀਮਤ ਦੱਸੀ ਜੋ ਕਿ ਸਿਰਫ 8 ਰੁਪਏ ਸੀ ਤੇ ਉਸ ਨੂੰ ਬਜ਼ਾਰ ਵਿਚ 44 ਰੁਪਏ ਵਿਚ ਵੇਚਿਆ ਜਾਂਦਾ ਹੈ।

ਉਹਨਾਂ ਨੇ ਰਵਨੀਤ ਬਿੱਟੂ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਉਹ ਖਾਲਿਸਤਾਨ ਦੇ ਖਿਲਾਫ ਤਾਂ ਬੋਲੇ ਹਨ ਪਰ ਕੀ ਉਹ ਇਸ ਲੁੱਟ-ਖਸੁੱਟ ਦੇ ਖਿਲਾਫ ਨਹੀਂ ਬੋਲਣਗੇ। ਗਰੀਬ ਲੋਕਾਂ ਦੇ ਘਰਾਂ ਤੇ ਦੁਕਾਨਾਂ ਤੇ ਛਾਪੇ ਪੈਂਦੇ ਹਨ ਪਰ ਇਹਨਾਂ ਦਵਾਈਆਂ ਜਾਂ ਹੋਰ ਕੰਪਨੀਆਂ ਤੇ ਛਾਪਾ ਪੈਂਦਾ ਹੈ? ਉਹਨਾਂ ਅੱਗੇ ਦਸਿਆ ਕਿ ਜਦੋਂ ਦਾ ਮੋਦੀਖਾਨਾ ਖੋਲ੍ਹਿਆ ਹੈ ਸਾਰੇ ਲੀਡਰ ਇਸ ਨੂੰ ਬੰਦ ਕਰਾਉਣਾ ਚਾਹੁੰਦੇ ਹਨ ਕਿਉਂ ਕਿ ਉਹ ਹਮੇਸ਼ਾ ਸੱਚ ਦਿਖਾਉਂਦੇ ਹਨ।

ਰਵਨੀਤ ਬਿੱਟੂ ਇਹਨਾਂ ਲੁੱਟਾਂ ਖਿਲਾਫ ਇਸ ਲਈ ਨਹੀਂ ਬੋਲਦੇ ਕਿਉਂ ਕਿ ਵੋਟਾਂ ਵੇਲੇ ਇਹ ਲੀਡਰਾਂ ਨੂੰ ਫੰਡ ਦਿੰਦੇ ਹਨ। ਜੇ ਉਹ ਗਾਇਕ ਤੇ ਉਹਨਾਂ ਦੇ ਗਾਣਿਆਂ ਦਾ ਮੁੱਦਾ ਚੁੱਕਦੇ ਹਨ ਤਾਂ ਉਹ ਗਰੀਬਾਂ ਦੀ ਵੀ ਆਵਾਜ਼ ਬਣਨ। ਉਹਨਾਂ ਦਾ ਮੋਦੀਖਾਨਾ ਹਮੇਸ਼ਾ ਸੱਚ ਉਜਾਗਰ ਕਰਦਾ ਰਹੇਗਾ ਕਿਉਂ ਕਿ ਲੋਕਾਂ ਨਾਲ ਲੁੱਟ ਬਹੁਤ ਹੱਦ ਤਕ ਹੋ ਰਹੀ ਹੈ ਤੇ ਗਰੀਬ ਤਾਂ ਇਲਾਜ ਪੱਖੋਂ ਹੀ ਮਰ ਜਾਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।