ਪੰਜਾਬ 'ਚ ਕਰੋਨਾ ਨਾਲ ਹੋ ਰਹੇ ਹਲਾਤ ਖਰਾਬ, ਰੋਜ਼ਾਨਾ 40,000 ਲੋਕ ਬਾਹਰੋਂ ਆਉਣ ਨਾਲ ਵਿਗੜ ਰਹੀ ਸਥਿਤੀ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਚ ਰੌਜਾਨਾ 40 ਹਜ਼ਾਰ ਲੋਕ ਬਾਹਰੋਂ ਆਉਂਦੇ ਹਨ। ਪੰਜਾਬ ਦੇ CM ਅਮਰਿੰਦਰ ਸਿੰਘ ਨੇ ਵੀ ਮੰਨਿਆ ਹੈ ਕਿ ਹਰ ਰੋਜ਼ 12 ਹਜ਼ਾਰ ਟਰੱਕ ਤੇ ਛੇ ਹਜ਼ਾਰ ਵਾਹਨ ਪੰਜਾਬ ਆ ਰਹੇ ਹਨ

Corona virus

ਚੰਡੀਗੜ੍ਹ : ਪੰਜਾਬ ਵਿਚ ਮੁੜ ਤੋਂ ਕਰੋਨਾ ਵਾਇਰਸ ਦੇ ਕੇਸਾਂ ਨੇ ਰਫਤਾਰ ਫੜ ਲਈ ਹੈ। ਜਿਸ ਨੇ ਹੁਣ ਇਕ ਵਾਰ ਫਿਰ ਤੋਂ ਪ੍ਰਸ਼ਾਸ਼ਨ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਉਧਰ ਸਰਕਾਰ ਦਾ ਕਹਿਣਾ ਹੈ ਕਿ ਸੂਬੇ ਵਿਚ ਵੱਧ ਰਹੇ ਕਰੋਨਾ ਕੇਸਾਂ ਦਾ ਕਾਰਨ ਪੰਜਾਬ ਵਿਚ ਬਾਹਰ ਤੋਂ ਆ ਰਹੇ ਲੋਕ ਹਨ। ਜ਼ਿਕਰਯੋਗ ਹੈ ਕਿ ਸੂਬੇ ਵਿਚ ਰੌਜਾਨਾ 40 ਹਜ਼ਾਰ ਲੋਕ ਬਾਹਰੋਂ ਆਉਂਦੇ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੰਨਿਆ ਹੈ ਕਿ ਹਰ ਰੋਜ਼ 12 ਹਜ਼ਾਰ ਟਰੱਕ ਤੇ ਛੇ ਹਜ਼ਾਰ ਵਾਹਨ ਪੰਜਾਬ ਆ ਰਹੇ ਹਨ। ਇਹੀ ਕਾਰਨ ਹੈ ਕਿ ਸਰਕਾਰ ਵੱਲੋਂ ਵੱਲੋਂ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਕਰੋਨਾ ਦੇ ਕੇਸ ਵਧਦੇ ਜਾ ਰਹੇ ਹਨ। ਇਸ ਲਈ ਕੈਪਟਨ ਨੇ ਆਖਿਆ ਹੈ ਕਿ 30 ਜੂਨ ਤੋਂ ਬਾਅਦ ਸੂਬੇ ਵਿੱਚ ਲੌਕਡਾਊਨ ਦਾ ਫ਼ੈਸਲਾ ਲਿਆ ਜਾ ਸਕਦਾ ਹੈ।

ਉਂਝ ਉਨ੍ਹਾਂ ਕਿਹਾ ਕਿ ਇਹ ਸਥਿਤੀ ’ਤੇ ਨਿਰਭਰ ਹੋਵੇਗਾ ਤੇ ਕੋਵਿਡ ਦਾ ਫੈਲਾਅ ਰੋਕਣ ਵਿੱਚ ਜੋ ਵੀ ਕਦਮ ਚੁੱਕਣ ਦੀ ਲੋੜ ਹੋਈ, ਉਹ ਉਸ ਲਈ ਪੂਰੀ ਤਰ੍ਹਾਂ ਤਿਆਰ ਹਨ। ਦੱਸ ਦੱਈਏ ਕਿ ਮੁੱਖ ਮੰਤਰੀ ਵੱਲੋਂ ਦੇਸ਼ ਭਰ ਵਿਚ ਵਧ ਰਹੇ ਕਰੋਨਾ ਕੇਸਾਂ ਦੀ ਗਿਣਤੀ ਨੂੰ ਦੇਖਦਿਆਂ  ਕਿਹਾ ਗਿਆ ਹੈ ਕਿ ਜਨਤਕ ਤੌਰ ਤੇ ਮਾਸਕ ਪਾਉਂਣ ਦੀ ਸਖਤੀ ਨਾਲ ਪਾਲਣਾ ਕਰਨ ਦੀ ਜਰੂਰਤ ਹੈ।

ਇਸ ਦੇ ਨਾਲ ਹੀ ਉਨ੍ਹਾਂ ਸੂਬੇ ਵਿਚ ਕਰੋਨਾ ਦੀ ਟੈਸਟਿੰਗ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਟੈਸਟਿੰਗ ਦੀ ਸਮਰੱਥਾ ਲਗਾਤਾਰ ਵਧਾਈ ਜਾ ਰਹੀ ਹੈ। ਇਸੇ ਤਹਿਤ ਇਸ ਮਹੀਨੇ ਦੇ ਅੰਤ ਤੱਕ ਸੂਬੇ ਵਿਚ ਕਰੋਨਾ ਦੀ ਜਾਂਚ ਦੀ ਪ੍ਰਤੀ ਦਿਨ ਗਿਣਤੀ 20 ਹਜ਼ਾਰ ਹੋ ਜਾਵੇਗੀ। ਦੱਸ ਦੱਈਏ ਕਿ ਕੈਬਨਿਟ ਵੱਲ਼ੋਂ ਹਾਲ ਹੀ ਵਿਚ ਚਾਰ ਹੋਰ ਟੈਸਟਿੰਗ ਲੈਬੋਰਟਰੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜਿਸ ਨਾਲ ਆਉਂਣ ਵਾਲੇ ਦਿਨਾਂ ਵਿਚ ਟੈਸਟਿੰਗ ਵਿਚ ਦੋ ਗੁਣਾ ਵਾਧਾ ਹੋ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।