ਗੁਰਦਾਸਪੁਰ ਦੇ ਨਵਦੀਪ ਨੇ ਆਸਟ੍ਰੇਲੀਆ 'ਚ ਇੰਝ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

ਏਜੰਸੀ

ਖ਼ਬਰਾਂ, ਪੰਜਾਬ

ਦੱਸ ਦਈਏ ਕਿ ਆਸਟ੍ਰੇਲੀਆ 'ਚ ਇਕ ਗੋਰੀ ਮੇਮ ਦੀ ਸੋਨੇ ਦੀ ਵਾਲੀ ਵਾਪਸ ਕਰ ਕੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ

Navdeep

ਗੁਰਦਾਸਪੁਰ-ਗੁਰਦਾਸਪੁਰ ਦੇ ਨਿਊ ਸੰਤ ਨਗਰ ਨਿਵਾਸੀ ਨਵਦੀਪ ਸਿੰਘ ਜੋ ਕਿ ਪਰਥ (ਆਸਟ੍ਰੇਲੀਆ) 'ਚ ਟੈਕਸੀ ਚਲਾਉਂਦਾ ਹੈ ਨੇ ਉਥੇ ਇਕ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਦੱਸ ਦਈਏ ਕਿ ਆਸਟ੍ਰੇਲੀਆ 'ਚ ਇਕ ਗੋਰੀ ਮੇਮ ਦੀ ਸੋਨੇ ਦੀ ਵਾਲੀ ਵਾਪਸ ਕਰ ਕੇ ਜਿਥੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ ਉਥੇ ਹੀ ਪੰਜਾਬ ਅਤੇ ਗੁਰਦਾਸਪੁਰ ਦਾ ਮਾਣ ਵੀ ਵਧਾਇਆ ਹੈ।

ਇਹ ਵੀ ਪੜ੍ਹੋ-ਟਵਿੱਟਰ ਨੇ ਫਿਰ ਭਾਰਤ ਦੇ ਨਕਸ਼ੇ ਨਾਲ ਕੀਤੀ ਛੇੜਛਾੜ, J&K-ਲੱਦਾਖ ਨੂੰ ਦਿਖਾਇਆ ਵੱਖ ਦੇਸ਼

ਨਵਦੀਪ ਨੇ ਦੱਸਿਆ ਕਿ ਉਸ ਦੀ ਗੱਡੀ 'ਚ ਆਸਟ੍ਰੇਲੀਆ ਦੀ ਵਸਨੀਕ ਨਿਊਲੀ ਨਾਂ ਦੀ ਗੋਰੀ ਸਫਰ ਕਰ ਰਹੀ ਸੀ, ਜਿਸ ਦੇ ਕੰਨਾਂ 'ਚੋਂ ਇਕ ਸੋਨੇ ਦੀ ਵਾਲੀ ਜਿਸ ਦਾ ਵਜ਼ਨ 10 ਗ੍ਰਾਮ ਸੀ, ਗੁਆਚ ਗਈ ਹੈ। ਨਵਦੀਪ ਨੇ ਦੱਸਿਆ ਕਿ ਜਦੋਂ ਉਸ ਨੇ ਘਰ ਆ ਕੇ ਆਪਣੀ ਗੱਡੀ ਚੈੱਕ ਕੀਤੀ ਤਾਂ ਵਾਲੀ ਉਸ ਦੀ ਗੱਡੀ 'ਚੋਂ ਮਿਲੀ।

ਇਹ ਵੀ ਪੜ੍ਹੋ-ਪੰਜਾਬ ਭਵਨ 'ਚ ਨਹੀਂ ਮਿਲੀ ਇਜਾਜ਼ਤ ਹੁਣ ਪ੍ਰੈੱਸ ਕਲੱਬ 'ਚ ਕੇਜਰੀਵਾਲ ਕਰਨਗੇ ਪ੍ਰੈੱਸ ਕਾਨਫਰੰਸ

ਨਵਦੀਪ ਨੇ ਨਿਊਲੀ ਨੂੰ ਫੋਨ ਰਾਹੀਂ ਸੂਚਿਤ ਕੀਤਾ ਅਤੇ ਸੋਨੇ ਦੀ ਵਾਲੀ ਵਾਪਸ ਕਰ ਕੇ ਇਮਾਨਦਾਰੀ ਦਾ ਸਬੂਤ ਦਿੱਤਾ। ਵਾਲੀ ਮਿਲਣ ਤੋਂ ਬਾਅਦ ਗੋਰੀ ਕਿਹਾ ਕਿ ਸੁਣਿਆ ਸੀ ਕਿ ਪੰਜਾਬ ਦੇ ਲੋਕ ਵਫਾਦਾਰ ਅਤੇ ਇਮਾਨਦਾਰ ਹਨ ਪਰ ਅੱਜ ਵਾਲੀ ਵਾਪਸ ਕਰ ਕੇ ਨਵਦੀਪ ਨੇ ਇਮਾਨਦਾਰ ਦੀ ਮਿਸਾਲ ਪੇਸ਼ ਕਰ ਦਿੱਤੀ ਹੈ।

ਇਹ ਵੀ ਪੜ੍ਹੋ-ਭਾਰਤ ਲਈ ਝਟਕਾ, ਕੋਵਿਡਸ਼ੀਲਡ ਲਵਾਉਣ ਵਾਲਿਆਂ ਨੂੰ EU ਨਹੀਂ ਦੇਵੇਗਾ ਵੈਕਸੀਨ ਪਾਸਪੋਰਟ