ਮਾਈਨਿੰਗ ਦੇ ਦੋਸ਼ : ਸਾਬਕਾ ਅਕਾਲੀ ਵਿਧਾਇਕ ਸਿੰਗਲਾ ’ਤੇ ਕਾਂਗਰਸੀਆਂ ਵਲੋਂ ਜੇ.ਸੀ.ਬੀ. ਨਾਲ ਹਮਲਾ
ਮਾਈਨਿੰਗ ਦੇ ਦੋਸ਼ : ਸਾਬਕਾ ਅਕਾਲੀ ਵਿਧਾਇਕ ਸਿੰਗਲਾ ’ਤੇ ਕਾਂਗਰਸੀਆਂ ਵਲੋਂ ਜੇ.ਸੀ.ਬੀ. ਨਾਲ ਹਮਲਾ
ਬਠਿੰਡਾ, 27 ਜੂਨ (ਬਲਵਿੰਦਰ ਸ਼ਰਮਾ) : ਸ਼ਹਿਰ ਵਿਚ ਲੱਗ ਰਹੀਆਂ ਟਾਇਲਾਂ ‘ਚ ਘਪਲੇ ਦੀ ਗੱਲ ਕਰਦਿਆਂ ਕਰਦਿਆਂ ਅੱਜ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਇਕ ਨਾਜਾਇਜ਼ ਮਾਈਨਿੰਗ ਦੇ ਮਾਮਲੇ ਤੱਕ ਪਹੁੰਚ ਗਏ, ਜਿਥੇ ਉਨ੍ਹਾਂ ’ਤੇ ਕਾਂਗਰਸੀਆਂ ਵਲੋਂ ਜੇ.ਸੀ.ਬੀ. ਨਾਲ ਜਾਨਲੇਵਾ ਹਮਲਾ ਕਰਵਾਇਆ ਗਿਆ। ਇਹ ਦੋਸ਼ ਅੱਜ ਸਿੰਗਲਾ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ ਲਗਾਏ। ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਮੰਗ ਕੀਤੀ ਹੈ ਕਿ ਤੁਰੰਤ ਕਾਰਵਾਈ ਕੀਤੀ ਜਾਵੇ।
ਅੱਜ ਇਥੇ ਸਰੂਪ ਸਿੰਗਲਾ ਨੇ ਕਿਹਾ ਕਿ ਸ਼ਹਿਰ ਵਿਚ ਨਾਜਾਇਜ਼ ਤੌਰ ’ਤੇ ਟਾਇਲਾਂ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਕਰੋੜਾਂ ਰੁਪਏ ਦੀ ਘਪਲੇਬਾਜੀ ਹੋ ਰਹੀ ਹੈ। ਇਥੇ ਹੀ ਬੱਸ ਨਹੀਂ ਥਰਮਲ ਪਲਾਂਟਬ ਬਠਿੰਡਾ ਦੇ ਰਾਖੀ ਡੰਪ ’ਚ ਪਾਬੰਦੀ ਦੇ ਬਾਵਜੂਦ ਮਾਈਨਿੰਗ ਕਰਕੇ ਰੇਤ ਕੱਢੀ ਜਾ ਰਹੀ ਹੈ। ਸਰਕਾਰੀ ਠੇਕੇਦਾਰਾਂ ’ਤੇ ਦਬਾਅ ਪਾ ਕੇ ਇਹ ਰੇਤ ਟਾਇਲਾਂ ਲਗਾਉਣ ਅਤੇ ਸਰਕਾਰੀ ਇਮਾਰਤਾਂ ’ਚ ਖਪਾਈ ਜਾ ਰਹੀ ਹੈ। ਘਟੀਆ ਕਿਸਮ ਦਾ ਮਟੀਰੀਅਲ ਸਰਕਾਰੀ ਠੇਕੇਦਾਰਾਂ ਨੂੰ ਜਬਰਨ ਵੇਚਿਆ ਜਾ ਰਿਹਾ ਹੈ। ਇਸ ਤਰ੍ਹਾਂ ਇਥੇ ਵੀ ਕਰੋੜਾਂ ਰੁਪਏ ਦੀ ਲੁੱਟ ਹੋ ਰਹੀ ਹੈ।
ਸਿੰਗਲਾ ਨੇ ਕਿਹਾ ਕਿ ਉਹ ਅੱਜ ਖੁਦ ਇਕ ਸਟਿੰਗ ਕਰਂਨ ਲਈ ਮਾਈਨਿੰਗ ਵਾਲੀ ਜਗ੍ਹਾ ’ਤੇ ਪਹੁੰਚੇ। ਜੇ.ਸੀ.ਬੀ. ਆਪ੍ਰੇਟਰ ਨੇ ਕਿਸੇ ਨੂੰ ਫੋਨ ਕਰਕੇ ਉਨ੍ਹਾਂ ਦੀ ਆਮਦ ਬਾਰੇ ਦੱਸਿਆ। ਫੋਨ ’ਤੇ ਹੁਕਮ ਮਿਲਦਿਆਂ ਹੀ ਉਸ ‘ਤੇ ਜੇ.ਸੀ.ਬੀ. ਬਕਟ ਘੁੰਮਾ ਕੇ ਹਮਲਾ ਕੀਤਾ ਗਿਆ। ਕੋਸ਼ਿਸ਼ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਹੀ ਸੀ, ਜਿਥੋਂ ਭੱਜ ਕੇ ਜਾਨ ਬਚਾਈ। ਉਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਘਪਲੇਬਾਜੀ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਇਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਦਾ ਹੀ ਹੱਥ ਹੈ। ਉਨ੍ਹਾਂ ਨੇ ਹੀ ਉਸ ’ਤੇ ਜਾਨਲੇਵਾ ਹਮਲਾ ਕਰਵਾਇਆ ਹੈ।
ਸਿੰਗਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਜਾਨਲੇਵਾ ਹਮਲੇ, ਟਾਇਲਾਂ ਦਾ ਘਪਲਾ ਅਤੇ ਮਾਈਨਿੰਗ ਮਾਮਲਿਆਂ ਦੀ ਮੈਜਿਸਟ੍ਰੇਟੀ ਜਾਂਚ ਕਰਵਾਈ ਜਾਵੇ। ਜੇਕਰ ਐਸਾ ਨਾ ਹੋਇਆ ਤਾਂ ਉਹ ਪਾਰਟੀ ਵਰਕਰਾਂ ਨੂੰ ਨਾ ਲੈ ਕੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਨੰਗੇ ਧੜੇ ਧਰਨਾ ਦੇਣ ਲਈ ਮਜਬੂਰ ਹੋਣਗੇ।
ਫੋਟੋ : 27ਬੀਟੀਡੀ11
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਸਰੂਪ ਸਿੰਗਲਾ -ਇਕਬਾਲ
ਫੋਟੋ : 27ਬੀਟੀਡੀ12 ਜੈਜੀਤ ਸਿੰਘ ਜੌਹਲ ਤੇ ਰਾਜਾ ਵੜਿੰਗ