ਅੰਮਿ੍ਤਸਰ ਪੁਲਿਸ ਨੂੰ ਮਿਲਿਆ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ, ਭਲਕੇ ਅਦਾਲਤ ਵਿਚ ਕੀਤਾ ਜਾਵੇਗਾ ਪੇਸ਼
ਅੰਮਿ੍ਤਸਰ ਪੁਲਿਸ ਨੂੰ ਮਿਲਿਆ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ, ਭਲਕੇ ਅਦਾਲਤ ਵਿਚ ਕੀਤਾ ਜਾਵੇਗਾ ਪੇਸ਼
ਅੰਮਿ੍ਤਸਰ, 27 ਜੂਨ (ਬਹੋੜੂ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਤਿਹਾੜ ਜੇਲ ਤੋਂ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦੇਰ ਰਾਤ ਅੰਮਿ੍ਤਸਰ ਲਿਆਂਦਾ ਜਾ ਰਿਹਾ ਹੈ | ਅੰਮਿ੍ਤਸਰ ਪੁਲਿਸ ਨੇ ਮੁਕਤਸਰ ਅਦਾਲਤ ਤੋਂ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਦੇਰ ਰਾਤ ਉਸ ਨੂੰ ਇਥੇ ਜਾਂਚ ਲਈ ਐਸ. ਐਸ. ਓ. ਸੀ. ਵਿਖੇ ਲਿਆਂਦਾ ਜਾਵੇਗਾ |
ਅੰਮਿ੍ਤਸਰ ਪੁਲਿਸ ਲਾਰੈਂਸ ਬਿਸ਼ਨੋਈ ਤੋਂ ਪਿਛਲੇ ਲੰਬੇ ਸਮੇਂ ਤੋਂ ਚਲ ਰਹੇ ਗੈਂਗਸਟਰ ਰਾਣਾ ਕੰਦੋਵਾਲੀਆ ਕਤਲ ਕੇਸ 'ਚ ਪੁਛਗਿਛ ਕਰੇਗੀ | ਲਾਰੈਂਸ ਬਿਸ਼ਨੋਈ ਨੂੰ ਕਲ ਸਵੇਰੇ ਅਦਾਲਤ 'ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ | ਫ਼ਿਲਹਾਲ ਕੋਈ ਵੀ ਅਧਿਕਾਰੀ ਇਸ 'ਤੇ ਬੋਲਣ ਨੂੰ ਤਿਆਰ ਨਹੀਂ ਪਰ ਸੂਤਰਾਂ ਮੁਤਾਬਕ ਅੰਮਿ੍ਤਸਰ ਪੁਲਿਸ ਨੂੰ ਅਗਲੇ 24 ਘੰਟਿਆਂ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ ਦੇ ਦਿਤਾ ਗਿਆ ਹੈ |