ਮਹਾਰਾਸ਼ਟਰ 'ਚ ਜਾਰੀ ਤਮਾਸ਼ੇ ਪਿਛੇ ਭਾਜਪਾ ਦਾ ਹੱਥ : ਸ਼ਿਵ ਸੈਨਾ

ਏਜੰਸੀ

ਖ਼ਬਰਾਂ, ਪੰਜਾਬ

ਮਹਾਰਾਸ਼ਟਰ 'ਚ ਜਾਰੀ ਤਮਾਸ਼ੇ ਪਿਛੇ ਭਾਜਪਾ ਦਾ ਹੱਥ : ਸ਼ਿਵ ਸੈਨਾ

image


ਕਿਹਾ, 50-50 ਕਰੋੜ ਰੁਪਏ ਵਿਚ 'ਵਿਕ' ਗਏ ਹਨ ਬਾਗ਼ੀ ਵਿਧਾਇਕ

ਮੁੰਬਈ, 27 ਜੂਨ : ਮਹਾਰਾਸ਼ਟਰ 'ਚ ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕਾਂ ਨੂੰ  ਕੇਂਦਰ ਸਰਕਾਰ ਵਲੋਂ 'ਵਾਈ ਪਲੱਸ' ਸੁਰੱਖਿਆ ਦਿਤੇ ਜਾਣ ਮਗਰੋਂ ਸੋਮਵਾਰ ਨੂੰ  ਪਾਰਟੀ ਨੇ ਦਾਅਵਾ ਕੀਤਾ ਹੈ ਕਿ ਹੁਣ ਇਹ ਸਾਫ਼ ਹੋ ਗਿਆ ਹੈ ਕਿ ਸੂਬੇ 'ਚ ਜਾਰੀ ਸਿਆਸੀ ਸੰਕਟ ਦਰਮਿਆਨ ਭਾਜਪਾ ਹੀ ਇਹ ਸੱਭ ਤਮਾਸ਼ਾ ਕਰ ਰਹੀ ਹੈ | ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' ਵਿਚ ਇਕ ਸੰਪਾਦਕੀ 'ਚ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਪਾਰਟੀ ਦੇ ਬਾਗ਼ੀ ਵਿਧਾਇਕਾਂ 'ਤੇ ਦੋਸ਼ ਲਾਇਆ ਗਿਆ ਹੈ ਕਿ ਉਹ 50-50 ਕਰੋੜ ਰੁਪਏ 'ਚ 'ਵਿਕ' ਗਏ ਹਨ | ਕੇਂਦਰ ਸਰਕਾਰ ਨੇ ਐਤਵਾਰ ਨੂੰ  ਸ਼ਿਵ ਸੈਨਾ ਦੇ ਘੱਟ ਤੋਂ ਘੱਟ 15 ਬਾਗ਼ੀ ਵਿਧਾਇਕਾਂ ਨੂੰ   ਕਮਾਂਡੋ ਦੇ ਘੇਰੇ ਵਾਲੀ 'ਵਾਈ ਪਲੱਸ' ਸੁਰੱਖਿਆ ਪ੍ਰਦਾਨ ਕੀਤੀ ਹੈ |
ਅਧਿਕਾਰੀਆਂ ਮੁਤਾਬਕ ਜਿਨ੍ਹਾਂ ਵਿਧਾਇਕਾਂ ਨੂੰ  ਸੁਰੱਖਿਆ ਮੁਹਈਆ ਕਰਵਾਈ ਗਈ ਹੈ, ਉਨ੍ਹਾਂ 'ਚ ਰਮੇਸ਼ ਬੋਰਨਾਰੇ, ਮੰਗੇਸ ਕੁਡਲਕਰ, ਸੰਜੇ ਸਿ੍ਸ਼ਠ, ਲਤਾਬਾਈ ਸੋਨਵਣੇ, ਪ੍ਰਕਾਸ਼ ਸੁਰਵੇ ਅਤੇ 10 ਹੋਰ ਵਿਧਾਇਕ ਸ਼ਾਮਲ ਹਨ | ਅਧਿਕਾਰੀਆਂ ਨੇ ਕਿਹਾ ਕਿ ਮਹਾਰਾਸ਼ਟਰ 'ਚ ਰਹਿ ਰਹੇ ਉਨ੍ਹਾਂ ਦੇ ਪਰਵਾਰਾਂ ਨੂੰ  ਵੀ ਸੁਰੱਖਿਆ ਮੁਹਈਆ ਕਰਵਾਈ ਜਾਵੇਗੀ | ਵਿਧਾਇਕਾਂ ਦੇ ਗੁਹਾਟੀ ਤੋਂ ਮਹਾਰਾਸ਼ਟਰ ਪਰਤਣ ਮਗਰੋਂ ਹਰੇਕ ਪਾਲੀ 'ਚ  ਦੇ ਲਗਭਗ 4 ਤੋਂ 5 ਕਮਾਂਡੋ ਉਨ੍ਹਾਂ ਦੀ ਸੁਰੱਖਿਆ ਕਰਨਗੇ | ਸਾਮਨਾ ਦੇ ਸੰਪਾਦਕੀ ਵਿਚ ਦਾਅਵਾ ਕੀਤਾ ਗਿਆ ਹੈ, Tਵਡੋਦਰਾ 'ਚ ਏਕਨਾਥ ਸ਼ਿੰਦੇ ਅਤੇ ਦੇਵੇਂਦਰ ਫੜਨਵੀਸ ਦੀ ਇਕ ਗੁਪਤ ਮੀਟਿੰਗ ਹੋਈ ਸੀ | ਮੀਟਿੰਗ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ |U ਸੰਪਾਦਕੀ 'ਚ ਇਹ ਵੀ ਕਿਹਾ ਗਿਆ ਹੈ ਕਿ ਮੀਟਿੰਗ ਤੋਂ ਤੁਰਤ ਬਾਅਦ ਕੇਂਦਰ ਨੇ ਬਾਗ਼ੀ ਵਿਧਾਇਕਾਂ ਨੂੰ  'ਵਾਈ ਪਲੱਸ' ਸੁਰੱਖਿਆ ਇਸ ਤਰ੍ਹਾਂ ਪ੍ਰਦਾਨ ਕੀਤੀ, ਜਿਵੇਂ ਉਹ 'ਲੋਕਤੰਤਰ ਦੇ ਰਾਖੇ' ਹੋਣ | 'ਸਾਮਨਾ' 'ਚ ਪੁਛਿਆ ਗਿਆ ਹੈ ਕਿ ਕੀ ਕੇਂਦਰ ਸਰਕਾਰ ਨੂੰ  ਡਰ ਸੀ ਕਿ ਉਹ ਸੂਬੇ 'ਚ ਵਾਪਸ ਆ ਕੇ ਅਪਣੀ ਪਾਰਟੀ 'ਚ ਵਾਪਸ ਚਲੇ ਜਾਣਗੇ? ਇਹ ਹੁਣ ਸਪੱਸ਼ਟ ਹੋ ਗਿਆ ਹੈ ਕਿ ਕੇਂਦਰ ਅਤੇ ਸੂਬੇ 'ਚ ਭਾਜਪਾ ਦੇ ਨੇਤਾਵਾਂ ਨੇ ਹੀ ਇਨ੍ਹਾਂ ਬਾਗ਼ੀ ਵਿਧਾਇਕਾਂ ਦੀ ਸਕਿ੍ਪਟ ਲਿਖੀ ਹੈ ਅਤੇ ਉਹ ਇਸ ਪੂਰੇ ਤਮਾਸ਼ੇ ਨੂੰ  ਨਿਰਦੇਸ਼ਿਤ ਕਰ ਰਹੇ ਹਨ | ਬਾਗ਼ੀ ਵਿਧਾਇਕਾਂ ਨੂੰ  ਵਾਈ ਪਲੱਸ ਸੁਰੱਖਿਆ ਪ੍ਰਦਾਨ ਕਰ ਕੇ ਮਹਾਰਾਸ਼ਟਰ ਵਿਰੁਧ ਭਾਜਪਾ ਦੀ 'ਗੱਦਾਰੀ' ਦਾ ਪਰਦਾਫਾਸ਼ ਹੋ ਗਿਆ ਹੈ |    (ਏਜੰਸੀ)