ਸਿਮਰਨਜੀਤ ਮਾਨ ਪੰਜਾਬ ਨੂੰ ਜੋੜਨ ਦੀ ਗੱਲ ਕਰਨ ਨਾ ਕਿ ਤੋੜਨ ਦੀ - ਰਵਨੀਤ ਬਿੱਟੂ 

ਏਜੰਸੀ

ਖ਼ਬਰਾਂ, ਪੰਜਾਬ

ਜੇ ਲੋਕਾਂ ਨੇ ਤੁਹਾਨੂੰ ਚੁਣ ਕੇ ਐਨੀ ਵੱਡੀ ਜਗ੍ਹਾ ਭੇਜਿਆ ਹੈ ਤਾਂ ਉੱਥੇ ਜਾ ਕੇ ਦੇਸ਼ ਲਈ ਸਹੁੰ ਚੁੱਕਣ ਨਾ ਕਿ ਖਾਲਿਸਤਾਨ ਬਾਰੇ। 

Ravneet Bittu

 

ਲੁਧਿਆਣਾ - ਅੱਜ ਲੁਧਿਆਣਾ ਤੋਂ ਐੱਮਪੀ ਰਵਨੀਤ ਬਿੱਟੂ ਨੇ ਸੰਗਰੂਰ ਤੋਂ ਨਵੇਂ ਬਣੇ ਐੱਮਪੀ ਸਿਮਰਨਜੀਤ ਮਾਨ ਨੂੰ ਚੇਤਾਵਨੀ ਦਿੱਤੀ ਹੈ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਕਿ ਜੋ ਫਤਵਾ ਸੰਗਰੂਰ ਦੇ ਲਈ ਆਇਆ ਹੈ ਉਹ ਲੋਕਾਂ ਦਾ ਫਤਵਾ ਹੈ ਤੇ ਲੋਕਾਂ ਦਾ ਫਤਵਾ ਸਰਵਉੱਚ ਹੁੰਦਾ ਹੈ। ਉਹਨਾਂ ਕਿਹਾ ਕਿ ਟੀਕ ਹੈ ਕਿ ਲੋਕ ਹੋਰ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ ਸੀ ਤੇ ਔਖੇ ਹੋ ਕੇ ਲੋਕਾਂ ਨੇ ਸਿਮਰਨਜੀਤ ਮਾਨ ਨੂੰ ਜਿਤਾ ਦਿੱਤਾ ਪਰ ਮਾਨ ਸਾਬ੍ਹ ਨੂੰ ਸੁਧਰਨਾ ਚਾਹੀਦਾ ਹੈ। ਬਿੱਟੂ ਨੇ ਕਿਹਾ ਕਿ ਉਹਨਾਂ ਨੂੰ ਅਪਣੀਆਂ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਤੇ ਪੰਜਾਬ ਨੂੰ ਤੋੜ ਵਾਲੀਆਂ ਤੇ ਖਾਲਿਸਤਾਨ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।

ਉਹਨਾਂ ਕਿਹਾ ਕਿ ਸਿਮਰਨਜੀਤ ਮਾਨ ਪਹਿਲਾਂ ਅਕਾਲ ਤਖ਼ਤ ਸਾਹਿਬ 'ਤੇ ਅੱਖਾਂ ਮਾਰ ਕੇ ਖਾਲਿਸਤਾਨ ਦੀਆਂ ਗੱਲਾਂ ਕਰਦੇ ਰਹੇ ਹਨ ਤੇ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕਿੰਨੇ ਕੁ ਸਿਆਣੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਸਿਮਰਨਜੀਤ ਮਾਨ ਦਾ ਕਹਿਣਾ ਹੈ ਕਿ ਉਹ ਜਿੱਤ ਕੇ ਸਿਆਣੇ ਹੋ ਗਏ ਹਨ ਤੇ ਜਦੋਂ ਹੁਣ ਉਹਨਾਂ ਨੇ ਸਹੁੰ ਚੁੱਕਣੀ ਹੈ ਤਾਂ ਉੱਥੇ ਦੇਸ਼ ਦੇ ਸੰਵਿਦਾਨ ਪ੍ਰਤੀ ਸਹੁੰ ਚੁੱਕੀ ਜਾਣੀ ਹੈ ਨਾ ਕਿ ਖਾਲਿਸਤਾਨ ਦੀ ਸਹੁੰ ਚੁੱਕਣਗੇ। ਜੇ ਲੋਕਾਂ ਨੇ ਤੁਹਾਨੂੰ ਚੁਣ ਕੇ ਐਨੀ ਵੱਡੀ ਜਗ੍ਹਾ ਭੇਜਿਆ ਹੈ ਤਾਂ ਉੱਥੇ ਜਾ ਕੇ ਦੇਸ਼ ਲਈ ਸਹੁੰ ਚੁੱਕਣ ਨਾ ਕਿ ਖਾਲਿਸਤਾਨ ਬਾਰੇ।