ਇਨੈਲੋ ਨੇ ਅਮਰੀਕੀ ਅਧਿਕਾਰੀਆਂ ਨੂੰ ਲਿਖਿਆ ਪੱਤਰ, ਕਿਹਾ- ਸ਼ਰਨ ਲਈ ਜਾਅਲੀ 'ਲੈਟਰਹੈੱਡ' ਦੀ ਕੀਤੀ ਜਾ ਰਹੀ ਹੈ ਵਰਤੋਂ 

ਏਜੰਸੀ

ਖ਼ਬਰਾਂ, ਪੰਜਾਬ

ਪੱਤਰ ਵਿਚ ਕਿਹਾ ਗਿਆ ਹੈ ਕਿ ਹੋਰ ਲੋਕਾਂ ਨਾਲ ਸਬੰਧਤ ਸਾਰੇ ਦਸਤਾਵੇਜ਼ ਫਰਜ਼ੀ ਹਨ। 

File Photo

 

ਚੰਡੀਗੜ੍ਹ - ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਅਮਰੀਕਾ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਉਸ ਦੇਸ਼ ਵਿਚ ਸ਼ਰਨ ਮੰਗਣ ਵਾਲੇ ਲੋਕਾਂ ਵੱਲੋਂ ਪਾਰਟੀ ਦੇ ਫਰਜ਼ੀ ਲੈਟਰਹੈੱਡਾਂ ਦੀ ਵਰਤੋਂ ਕਰਨ ਬਾਰੇ ਚੇਤਾਵਨੀ ਦਿੱਤੀ ਹੈ। ਅਮਰੀਕਾ ਦੇ ਨਿਆਂ ਵਿਭਾਗ ਨੂੰ ਲਿਖੇ ਇੱਕ ਪੱਤਰ ਵਿਚ ਇਨੈਲੋ ਦੇ ਸਕੱਤਰ ਨਛੱਤਰ ਸਿੰਘ ਮੱਲ੍ਹਣ ਨੇ ਕਿਹਾ ਕਿ ਪਾਰਟੀ ਦਫ਼ਤਰ ਨੇ  ਸਿਰਫ਼ ਦੋ ਲੋਕਾਂ ਲਈ "ਸ਼ਰਨਾਰਥੀ ਦਸਤਾਵੇਜ਼" ਜਾਰੀ ਕੀਤੇ ਹਨ। ਪੱਤਰ ਵਿਚ ਕਿਹਾ ਗਿਆ ਹੈ ਕਿ ਹੋਰ ਲੋਕਾਂ ਨਾਲ ਸਬੰਧਤ ਸਾਰੇ ਦਸਤਾਵੇਜ਼ ਫਰਜ਼ੀ ਹਨ। 

ਮੱਲ੍ਹਣ ਨੇ ਮੰਗਲਵਾਰ ਨੂੰ ਕਿਹਾ ਕਿ ਪਾਰਟੀ ਨੂੰ  ਹਾਲ ਹੀ 'ਚ ਪਤਾ ਲੱਗਾ ਹੈ ਕਿ ਕੁਝ ਲੋਕ ਅਮਰੀਕਾ 'ਚ ਸ਼ਰਣ ਮੰਗਣ ਵਾਲਿਆਂ ਨੂੰ ਚਿੱਠੀਆਂ ਜਾਰੀ ਕਰਨ ਲਈ ਇਸ ਦੇ 'ਲੈਟਰਹੈੱਡ' ਦਾ ਨਾਂ ਫਰੋਲ ਰਹੇ ਹਨ। ਇਹਨਾਂ ਚਿੱਠੀਆਂ ਵਿਚ ਭਾਰਤ ਵਿਚ ਉਸ ਦੀ ਜਾਨ ਨੂੰ "ਖ਼ਤਰੇ ਵਿਚ" ਦੱਸਿਆ ਗਿਆ ਸੀ। ਇਨੈਲੋ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਵਾਸ਼ਿੰਗਟਨ ਦੇ ਨਿਆਂ ਵਿਭਾਗ ਦੇ ਧਿਆਨ ਵਿਚ ਲਿਆਂਦਾ ਹੈ।

ਨਿਆਂ ਵਿਭਾਗ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ, "ਇਹ ਤੁਹਾਡੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਹਰਿਆਣਾ (ਭਾਰਤ) ਦੇ ਕਈ ਲੋਕ ਅਮਰੀਕਾ ਵਿਚ ਸ਼ਰਨ ਲੈਣ ਲਈ ਜਾਅਲੀ ਦਸਤਾਵੇਜ਼ ਜਮ੍ਹਾਂ ਕਰਵਾ ਰਹੇ ਹਨ।" ਪੱਤਰ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ "ਉਹ ਬਿਨਾਂ ਕਿਸੇ ਪ੍ਰਮਾਣਿਕ ਦਸਤਾਵੇਜ਼ ਦੇ ਅਮਰੀਕਾ ਵਿਚ ਰਹਿ ਰਹੇ ਹਨ ਅਤੇ ਤੁਹਾਡੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਲਈ, ਉਨ੍ਹਾਂ ਨੇ ਹਰਿਆਣਾ (ਭਾਰਤ) ਦੀ ਇੱਕ ਖੇਤਰੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਦੇ ਨਾਮ ਉੱਤੇ ਜਾਅਲੀ ਦਸਤਾਵੇਜ਼ ਬਣਾਏ ਹਨ। 

ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਲੋਕ ਪੈਸਿਆਂ ਦੇ ਬਦਲੇ ਜਾਅਲੀ ਦਸਤਾਵੇਜ਼ ਤਿਆਰ ਕਰਦੇ ਹਨ ਅਤੇ ਫਿਰ ਇਨ੍ਹਾਂ ਨੂੰ ਨਿਆਂ ਵਿਭਾਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਪੱਤਰ ਵਿਚ, ਮੱਲ੍ਹਣ ਨੇ ਅਮਰੀਕੀ ਅਧਿਕਾਰੀਆਂ ਨੂੰ ਇਨੈਲੋ ਦੇ ਨਾਮ 'ਤੇ ਸ਼ਰਣ ਮੰਗਣ ਵਾਲਿਆਂ ਦੁਆਰਾ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੀ ਪਾਰਟੀ ਦੁਆਰਾ ਤਸਦੀਕ ਕਰਵਾਉਣ ਦੀ ਵੀ ਬੇਨਤੀ ਕੀਤੀ ਹੈ।