Golden Temple Yoga Controversy: ''ਮੈਂ ਦਰਬਾਰ ਸਾਹਿਬ 'ਚ ਸੇਵਾ, ਦੇਗ ਤੇ 2100 ਚੜ੍ਹਾਵਾ ਦਾ ਚੜ੍ਹਾਇਆ'', ਮੁੜ ਬੋਲੀ ਅਰਚਨਾ ਮਕਵਾਨਾ
Golden Temple Yoga Controversy: ਇੰਸਟਾਗ੍ਰਾਮ ’ਤੇ ਤਸਵੀਰ ਕੀਤੀ ਅਪਲੋਡ
A post shared by Archana Makwana (@archana.makwana)
A post shared by Archana Makwana (@archana.makwana)
Golden Temple Yoga Controversy: : ਸ੍ਰੀ ਦਰਬਾਰ ਸਾਹਿਬ ’ਚ ਯੋਗਾ ਕਰਨ ਵਾਲੀ ਕੁੜੀ ਨੇ ਅਪਣੀ ਨਵੀਂ ਤਸਵੀਰ ਸਾਂਝੀ ਕੀਤੀ ਹੈ ਜਿਸ ’ਚ ਉਹ ਦਰਬਾਰ ਸਾਹਿਬ ’ਚ ਗੁਲਾਬੀ ਸਲਵਾਰ-ਕਮੀਜ਼ ਪਾ ਕੇ ਖੜੀ ਹੋਈ ਹੈ। ਉਸ ਨੇ ਅਪਣੀ ਤਸਵੀਰ ਅਪਲੋਡ ਕਰ ਕੇ ਇਹ ਵੀ ਦਸਿਆ ਕਿ ਇਹ ਤਸਵੀਰ 20 ਜੂਨ 2024 ਦੀ ਹੈ ਜਦੋਂ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਸੀ।
ਤਸਵੀਰਾਂ ਵਿਚ ਉਹ ਸੇਵਾ ਕਰਦੀ ਵੀ ਨਜ਼ਰ ਆ ਰਹੀ ਹੈ। ਇੰਸਟਾਗ੍ਰਾਮ ’ਤੇ ਤਸਵੀਰ ਅਪਲੋਡ ਕਰ ਕੇ ਉਸ ਨੇ ਨਾਲ ਹੀ ਲਿਖਿਆ, ‘‘ਮੈਂ ਵਾਹਿਗੁਰੂ ਜੀ ਦੀ ਇਸ ਪਵਿੱਤਰ ਬਖਸ਼ਿਸ਼ ਸਦਾ ਲਈ ਸ਼ੁਕਰਗੁਜ਼ਾਰ ਹਾਂ। ਕੁਝ ਤਸਵੀਰਾਂ ਸਾਂਝੀਆਂ ਨਹੀਂ ਕਰਨੀਆਂ ਸਨ ਪਰ ਕਿਉਂਕਿ ਮੇਰੇ ਇਰਾਦੇ 'ਤੇ ਸਵਾਲ ਉਠਾਏ ਜਾ ਰਹੇ ਹਨ, ਮੈਂ ਆਪਣੇ ਬਚਾਅ ਲਈ ਇਨ੍ਹਾਂ ਨੂੰ ਹੁਣ ਸਾਂਝਾ ਕੀਤਾ ਹੈ। ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ, ਇਨਸਾਫ਼ ਕਰੋ ਜੀ।’’
(For more news apart from Golden Temple Yoga Controversy, stay tuned to Rozana Spokesman)