Barnala News : ਵਿਜੀਲੈਂਸ ਬਿਊਰੋ ਨੇ ਬਰਨਾਲਾ ਦੇ ਸਰਕਾਰੀ ਹਸਪਤਾਲ ਦੀ ਡੋਪ ਟੈਸਟ ਲੈਬ ’ਚ ਮਾਰੀ ਰੇਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Barnala News : ਡੋਪ ਟੈਸਟ ਕਰਵਾਉਣ ਵਾਲਿਆਂ ਦਾ ਖੰਗਾਲਿਆ ਰਜਿਸਟਰ

ਬਰਨਾਲਾ ਵਿਜੀਲੈਂਸ ਬਿਊਰੋ ਸਰਕਾਰੀ ਹਸਪਤਾਲ ’ਚ ਰੇਡ ਕਰਦੇ ਹੋਏ

Barnala News : ਅੱਜ ਬਰਨਾਲਾ ਵਿਜੀਲੈਂਸ ਬਿਊਰੋ ਵੱਲੋਂ ਸਰਕਾਰੀ ਹਸਪਤਾਲ ਬਰਨਾਲਾ ਵਿਚ ਡੋਪ ਟੈਸਟ ਸਬੰਧੀ ਰੇਡ ਕੀਤੀ ਗਈ। ਜਿੱਥੇ ਵਿਜੀਲੈਂਸ ਅਧਿਕਾਰੀਆਂ ਵੱਲੋਂ ਡੋਪ ਟੈਸਟ ਵਾਲਾ ਰਜਿਸਟਰ ਖੰਗਾਲਿਆ ਗਿਆ, ਉੱਥੇ ਮੌਜੂਦਾ ਸਟਾਫ਼ ਤੋਂ ਵੀ ਡੁੰਘਾਈ ਨਾਲ ਜਾਂਚ ਪੜਤਾਲ ਵੀ ਕੀਤੀ ਗਈ। 

ਇਸ ਮੌਕੇ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਡੋਪ ਟੈਸਟ ਨੂੰ ਲੈ ਕੇ ਗੜਬੜੀ ਹੋ ਰਹੀ ਹੈ। ਜਿਸਦੇ ਚਲਦਿਆਂ ਇਹ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਜਿਸਟਰ ਲੈਕੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਵੀ ਅਧਿਕਾਰੀ ਦੋਸ਼ੀ ਪਾਇਆ ਜਾਂਦਾ ਹੈ। ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਡੋਪ ਟੈਸਟ ਕਰਾਉਣ ਵਾਲੇ ਲੋਕਾਂ ਵਿਚ ਜਿੱਥੇ ਅਸਲਾ ਧਾਰਕਾਂ ਦੀ ਗਿਣਤੀ ਜ਼ਿਆਦਾ ਹੈ, ਉਥੇ ਵਿਦੇਸ਼ ਜਾਣ ਵਾਲੇ ਵਿਅਕਤੀ ਵੀ ਡੋਪ ਟੈਸਟ ਕਰਾਉਂਦੇ ਹਨ। ਪਰ ਇਸ ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾਂਚ ਤੋ ਬਾਅਦ ਹੀ ਪਤਾ ਲੱਗੇਗਾ ਕਿ ਅਸਲ ਕਾਰਨ ਕੀ ਹਨ।

(For more news apart from Vigilance Bureau raided the dope test lab government hospital in Barnala News in Punjabi, stay tuned to Rozana Spokesman)