ਜਥੇਦਾਰ ਕੁੰਭੜਾ ਵਲੋਂ ਸਰਕਲ ਪ੍ਰਧਾਨਾਂ ਨੂੰ ਵਾਰਡ ਪ੍ਰਧਾਨ ਛੇਤੀ ਨਿਯੁਕਤੀ ਕਰਨ ਦੀ ਹਦਾਇਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਪਾਰਟੀ ਦੀ ਮਜ਼ਬੂਤੀ ਲਈ ਇੱਕ ਮੀਟਿੰਗ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ...

Jathedar Kumbhada During Meeting

ਐਸ.ਏ.ਐਸ. ਨਗਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਪਾਰਟੀ ਦੀ ਮਜ਼ਬੂਤੀ ਲਈ ਇੱਕ ਮੀਟਿੰਗ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਵਲੋਂ ਪਾਰਟੀ ਦੇ ਦਫ਼ਤਰ ਸੈਕਟਰ 69 ਮੋਹਾਲੀ ਵਿਖੇ ਕੀਤੀ ਗਈ। ਮੀਟਿੰਗ ਵਿਚ ਸਰਕਲ ਪ੍ਰਧਾਨ ਹਰਪਾਲ ਸਿੰਘ ਬਰਾੜ ਦੇ ਖੇਤਰ ਫੇਜ਼ 1, ਫੇਜ਼ 2, ਫੇਜ਼ 4, ਫੇਜ਼ 5, ਫੇਜ਼ 6 ਅਧੀਨ ਆਉਂਦੇ ਖੇਤਰ ਵਿਚਲੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਸਕੱਤਰ ਜਨਰਲ ਕਮਲਜੀਤ ਸਿੰਘ ਰੂਬੀ ਵੀ ਮੀਟਿੰਗ ਵਿਚ ਹਾਜ਼ਰ ਸਨ।

ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਕਿਹਾ ਕਿ ਪਾਰਟੀ ਦਾ ਸ਼ਹਿਰ ਵਿਚ ਵਿਸਤਾਰ ਕਰਦੇ ਹੋਏ ਵਾਰਡ ਪ੍ਰਧਾਨ ਜਲਦੀ ਤੋਂ ਜਲਦੀ ਲਗਾਏ ਜਾਣ ਤਾਂ ਜੋ ਕਿ ਪਾਰਟੀ ਦੀਆਂ ਗਤੀਵਿਧੀਆਂ ਅਤੇ ਅਕਾਲੀ-ਭਾਜਪਾ ਸਰਕਾਰ ਵਲੋਂ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਦੇ ਹੋਏ ਜੰਗੀ ਪੱਧਰ ਦੇ ਵਿਕਾਸ ਬਾਰੇ ਦੱਸਿਆ ਜਾ ਸਕੇ।

ਇਸ ਦੇ ਨਾਲ ਹੀ ਕਾਂਗਰਸ ਪਾਰਟੀ ਦੀਆਂ ਫਲਾਪ ਹੋ ਚੁੱਕੀਆਂ ਨੀਤੀਆਂ ਬਾਰੇ ਵੀ ਲੋਕਾਂ ਨੂੰ ਦੱਸਿਆ ਜਾ ਸਕੇ। ਮੀਟਿੰਗ ਵਿਚ ਪ੍ਰਭਜੋਤ ਸਿੰਘ ਕਲੇਰ, ਜਸਪਾਲ ਸਿੰਘ, ਮਨਜੀਤ ਸਿੰਘ ਮਾਨ, ਮਲਕੀਤ ਸਿੰਘ, ਜਗਤਾਰ ਸਿੰਘ ਸੈਣੀ, ਦਰਸ਼ਨ ਸਿੰਘ, ਬਲਬੀਰ ਸਿੰਘ, ਕਮਲਜੀਤ ਸਿੰਘ ਮਦਨਪੁਰ, ਕੁਲਦੀਪ ਸਿੰਘ ਮਦਨਪੁਰ, ਬਹਾਦਰ ਸਿੰਘ, ਮਨਦੀਪ ਸਿੰਘ ਮਦਨਪੁਰ ਆਦਿ ਵੀ ਹਾਜ਼ਰ ਸਨ।