ਭੱਟੀਆਂ 'ਚ ਚੱਲ ਰਹੇ ਟ੍ਰੀਟਮੈਂਟ ਪਲਾਂਟਾਂ ਵਿਚ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ ਲੇਬਰ ਐਕਟ ਦੀਆਂ ਧੱਜੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਾਨਗਰ ਲੁਧਿਆਣਾਂ ਦੀ ਮੰਦਹਾਲੀ ਤੇ ਭਾਰੂ ਪੈ ਰਹੇ ਟ੍ਰਰੀਟਮੈਂਟ ਪਲਾਂਟਾ ਤੇ ਨਿਯਮਾਂ ਦੀਆਂ ਸ਼ਰੇਆਮ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਹਨਾਂ ...

Treatment Plant in Bhatia

ਲੁਧਿਆਣਾ, ਮਹਾਨਗਰ ਲੁਧਿਆਣਾਂ ਦੀ ਮੰਦਹਾਲੀ ਤੇ ਭਾਰੂ ਪੈ ਰਹੇ ਟ੍ਰਰੀਟਮੈਂਟ ਪਲਾਂਟਾ ਤੇ ਨਿਯਮਾਂ ਦੀਆਂ ਸ਼ਰੇਆਮ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਹਨਾਂ ਟ੍ਰਰੀਟਮੈਂਟ ਪਲਾਂਟਾ ਦੇ ਠੇਕੇਦਾਰ ਨਿਗਮ ਦੇ ਅਧਿਕਾਰੀਆਂ ਨਾਲ ਮਿਲਕੇ ਨਗਰ ਨਿਗਮ ਦੇ ਖਾਲੀ ਖਜਾਨੇ ਤੇ ਬੋਝ ਤਾਂ ਪਾ ਹੀ ਰਹੇ ਹਨ। ਉਸ ਦੇ ਨਾਲ ਇਹਨਾਂ ਟ੍ਰਰੀਟਮਂਟ ਪਲਾਂਟਾ ਤੇ ਕੰਮ ਕਰਨ ਵਾਲੇ ਗਰੀਬ ਮਜਦੂਰਾਂ ਦੇ ਬਣ੍ਹਦੇ ਹੱਕ ਦੇਣ ਦੀ ਬਜਾਏ ਉਹਨਾਂ ਦਾ ਖੂਨ ਪੀਤਾ ਰਿਹਾ ਹੈ। 

ਭੱਟੀਆਂ ਵਿੱਖੇ ਇੱਕ ਹੀ ਠੇਕੇਦਾਰ ਕੋਲ ਚੱਲ ਰਹੇ 105 ਐਮ ਐਲ ਡੀ ਅਤੇ 50 ਐਮ ਐਲ ਡੀ ਵਿਚ ਅੰਦਰ 71 ਮੁਲਾਜਮਾਂ ਦੇ ਪੈਸੇ ਵਸੂਲੇ ਜਾਂਦੇ ਹਨ। ਪਰ ਕੰਮ ਮੋਕੇ ਤੇ ਦੋਹਾਂ ਵਿੱਚ 32 ਮੁਲਾਜਮ ਹੀ ਕਰ ਰਹੇ ਸਨ। ਜਦੋਂ ਕਿ ਲੇਬਰ ਐਕਟ ਦੀਆਂ ਧੱਜੀਆਂ ਉਡਾਕੇ ਇਹਨਾਂ ਗਰੀਬ ਮਜਦੂਰਾਂ ਦਾ ਨਾਂ ਤਾਂ ਈ ਐਸ ਆਈ ਕਟਿਆ ਜਾਂਦਾ ਹੈ ਅਤੇ ਨਾ ਹੀ ਜੀ ਪੀ ਐਫ ਫੰਡ ।

ਜਦੋਂ ਇਸ ਸੰਬਧੀ ਪਲਾਂਟ ਮਨੇਜਰ ਪਰਮਿੰਦਰ ਸੋਢੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਨਿਗਮ ਨਾਲ ਹੋਏ ਟੈਂਡਰ ਵਿੱਚ ਮਜਦੂਰਾਂ ਦਾ ਕਿਸੇ ਵੀ ਤਰਾਂ ਦਾ ਫੰਡ ਕੱਟਣ ਦਾ ਇਕਰਾਰ ਨਹੀ ਹੈ। ਇਸ ਲਈ ਅਸੀ ਕਿਸੇ ਦਾ ਕੋਈ ਫੰਡ ਨਹੀ ਕੱਟਦੇ। ਮਾਨਯੋਗ ਆਦਲਤ ਨੇ ਭਾਂਵੇ ਘੱਟੋ ਘੱਟ 95 ਸੋ ਰੁਪਏ ਤਨਖਾਹ ਦੇਣ ਦੇ ਹੁਕਮ ਦਿੱਤੇ ਹੋਏ ਹਨ। ਪਰ ਇਸ ਟ੍ਰਰੀਟਮੈਂਟ ਪਲਾਂਟ ਵਿੱਚ ਗੰਦਗੀ ਕੱਢਣ ਵਾਲੇ ਸੀਵਰਮੈਨਾਂ ਨੂੰ 7 ਹਜਾਰ ਰੁਪਏ ਤੋਂ 9 ਹਜਾਰ ਤੱਕ ਹੀ ਦਿੱਤੇ ਜਾ ਰਹੇ ਹਨ। 

ਇਸ ਟ੍ਰਰੀਟਮੈਂਟ ਪਲਾਂਟ ਤੇ ਜਿਥੇ ਮਜ਼ਦੂਰ ਹੱਥਾਂ ਨਾਲ ਗੰਦਗੀ ਕੱਢਣ ਲਈ ਮਜਬੂਰ ਹਨ ਉਸ ਦੇ ਨਾਲ ਹੀ ਮਜਦੂਰਾਂ ਦੀ ਸੁਰਖਿਆ ਅਤੇ ਸਿਹਤ ਦਾ ਧਿਆਨ ਵੀ ਨਹੀ ਰਖਿਆ ਜਾ ਰਿਹਾ। ਗੰਦਗੀ ਕੱਢਣ ਸਮੇਂ ਮਜਦੂਰਾਂ ਕੋਲ ਨਾਂ ਤਾਂ ਦਸਤਾਨੇ ਹੁੰਦੇ ਹਨ ਅਤੇ ਨਾ ਹੀ ਹੋਰ ਸੁਰਖਿਆ ਦਾ ਸਮਾਨ। ਭਾਂਵੇ ਇਸ ਟ੍ਰਰੀਟਮੈਂਟ ਪਲਾਂਟ ਨੂੰ ਚਲਾਉਣ ਵਾਲਾ ਠੇਕੇਦਾਰ ਪੰਜ ਸਾਲ ਤੋਂ ਇਸ ਨੂੰ ਚਲਾਉਣ ਦੇ ਪੈਸੇ ਵਸੂਲ ਰਿਹਾ ਹੈ । 

ਪਲਾਂਟ ਮੈਨੇਜਰ ਸੋਢੀ ਦੇ ਦੱਸਣ ਅਨੁਸਾਰ ਇੱਥੇ ਦੇ ਪਲਾਂਟ ਦੀ ਗੰਦਗੀ ਕੱਢਣ ਵਾਲੀਆਂ ਦੋਂ ਮਸ਼ੀਨਾਂ ਪੰਜ ਸਾਲ ਤੋਂ ਖਰਾਬ ਹਨ। ਹੈਰਾਨੀਜਨਕ ਹੈ ਕਿ ਇਸ  ਪਲਾਂਟ ਦੀਆਂ ਦੋ ਸਕਰੀਨਾਂ ਖਰਾਬ ਹੋਣ ਦੇ ਬਾਵਜੂਦ ਹਰ ਸਮੇਂ ਪਲਾਂਟ ਵਿਚ ਗੇੜੇ ਮਾਰਦੇ ਐਸ ਸੀ, ਐਸ ਡੀ À ਅਤੇ ਜੀ ਬਿੱਲ ਬਣਨ ਮੌਕੋ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੀ ਨਹੀ ਲਿਆ ਰਹੇ। 

ਇਸ ਸੰਬਧੀ ਜਦੋਂ ਲੇਬਰ ਵਿਭਾਗ ਦੇ ਅਸਿਟੇਂਟ ਕਮਿਸ਼ਨਰ ਹਰਪ੍ਰੀਤ ਸਿੰਘ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਾਂਚ ਕੀਤੀ ਜਾਵੇਗੀ ਜੇਕਰ ਕੋਈ ਕੁਤਾਹੀ ਵਰਤੀ ਗਈ ਤਾਂ ਸਖਤ ਕਾਰਵਾਈ ਹੋਵੇਗੀ। ਇਸ ਸੰਬਧੀ ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਉਹ ਜਾਂਚ ਕਰਵਾਉਣਗੇ ਜੇਕਰ ਠੇਕੇਦਾਰ ਦਾ ਕੋਈ ਵਾਧੂ ਬਿੱਲ ਪਾਸ ਹੋਇਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ।