ਭਖੇ Parminder Singh Dhindsa ਨੇ ਮੁੜ ਘੇਰੇ ਬਾਦਲ ਕਿਹਾ ਅਕਾਲੀਆਂ ਦਾ ਨਹੀਂ ਕੋਈ ਸਟੈਂਡ

ਏਜੰਸੀ

ਖ਼ਬਰਾਂ, ਪੰਜਾਬ

ਅਕਾਲੀਆਂ 'ਤੇ ਢੀਂਡਸਾ ਦੇ ਤਿੱਖੇ ਸ਼ਬਦੀ ਵਾਰ

Sangrur Shiromani Akali Dal Sukhbir Singh Badal Parminder Singh Dhindsa

ਸੰਗਰੂਰ:ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਨੂੰ ਲੈ ਕੇ ਜਿੱਥੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਤੇ ਰੋਸ ਮਾਰਚ ਕੱਢੇ ਜਾ ਰਹੇ ਨੇ ਓਥੇ ਹੀ ਆਰਡੀਨੈਸ ਨੂੰ ਲੈ ਕੇ ਪਰਮਿੰਦਰ ਢੀਂਡਸਾ ਨੇ ਇੱਕ ਵਾਰ ਫਿਰ ਅਕਾਲੀ ਦਲ ਨੂੰ ਆਪਣੁ ਨਿਸ਼ਾਨੇ 'ਤੇ ਲਿਆ।

ਢੀਂਡਸਾ ਦਾ ਕਹਿਣਾ ਅੇ ਕਿ ਅਕਾਲੀ ਦਲ ਦਾ ਕਿਸੇ ਗੱਲ ਤੇ ਸਟੈਂਡ ਸਪੱਸ਼ਟ ਨਹੀਂ ਹੈ। ਇਸ ਦੇ ਨਾਲ ਹੀ ਢੀਂਡਸਾ ਨੇ ਢੀਂਡਸਾ ਨੇ ਡੇਰਾ ਮੁੱਖੀ ਨੂੰ ਮੁਆਫੀ ਦੇਣ ਦੇ  ਦੇ ਵਿਵਾਦ ਤੇ ਬਲਦਿਆਂ ਕਿਹਾ ਕਿ ਓਹ ਅਕਾਲ ਤਖਤ ਸਾਹਿਬ ਤੇ ਆਪਣੀ ਗਲਤੀ ਦਾ ਪਸ਼ਚਾਤਪ ਕਰ ਚੁੱਕੇ ਨੇ ਤੇ ਅਕਾਲ ਤਖ਼ਤ ਵੱਲੋਂ ਮੁਆਫ ਵੀ ਕਰ ਦਿੱਤਾ ਗਿਆ।

ਪਰਮਿੰਦਰ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਵਿਚਾਰਧਾਰਾ, ਸਿਧਾਂਤਾਂ ਕਾਰਨ ਜੁੜੇ ਸਨ। ਜੇ ਹੁਣ ਪਾਰਟੀ ਦੀ ਲੀਡਰਸ਼ਿਪ ਸਿਧਾਂਤਾਂ ਤੋਂ ਪਿੱਛੇ ਹੱਟ ਗਈ ਹੈ ਜਾਂ ਨਿਜਵਾਦ ਨੂੰ ਅੱਗੇ ਰੱਖ ਲਿਆ ਹੈ ਤਾਂ ਫਿਰ ਸੁਭਾਵਿਕ ਹੀ ਹੈ ਕਿ ਉਹਨਾਂ ਨੇ ਤਾਂ ਪਾਰਟੀ ਦੀ ਵਿਚਾਰਧਾਰਾ ਦੀ ਗੱਲ ਕਰਨੀ ਹੈ ਤਾਂ ਉਹਨਾਂ ਨੇ ਉਹਨਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ।

ਉੱਥੇ ਹੀ ਉਹਨਾਂ ਨੇ ਆਰਡੀਨੈਂਸਾਂ ਨੂੰ ਲੈ ਕੇ ਕਿਹਾ ਕਿ ਸਰਕਾਰ ਯਤਨ ਕਰ ਰਹੀ ਹੈ ਕਿ ਇਹਨਾਂ ਆਰਡੀਨੈਂਸਾਂ ਰਾਹੀਂ ਕੇਂਦਰੀ ਖਰੀਦ ਨੂੰ ਘਟਾਇਆ ਜਾਵੇ ਅਤੇ ਪ੍ਰਾਈਵੇਟ ਖਰੀਦ ਵਧੇ। ਇਹਨਾਂ ਆਰਡੀਨੈਂਸਾਂ ਵਿਚ ਕਿਸੇ ਸੂਬੇ ਜਾਂ ਕੰਪਨੀ ਦਾ ਨਾਮ ਸ਼ਾਮਲ ਨਹੀਂ ਹੈ ਅਤੇ ਨਾ ਹੀ ਐਮਐਸਪੀ ਦਾ ਜ਼ਿਕਰ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦੇ ਮਾਮਲੇ ਤੇ ਉਹਨਾਂ ਕਿਹਾ ਕਿ ਬਾਦਲਾਂ ਨੇ ਕੋਈ ਪਸ਼ਚਾਤਾਪ ਨਹੀਂ ਕੀਤਾ ਪਰ ਉਹ ਅਖੰਡ ਪਾਠ ਰੱਖ ਕੇ ਇਸ ਗਲਤੀ ਲਈ ਪਸ਼ਚਾਤਾਪ ਕਰਨਗੇ।

ਦੱਸ ਦੇਈਏ ਕਿ ਹਾਲ ਦੀ ਘੜੀ ਵਿਚ ਕਿਸਾਨ ਆਰਡੀਨੈਂਸ ਤੇ ਡੇਰਾ ਮੁਖੀ ਦੀ ਪੋਸ਼ਾਕ ਤੋਂ ਇਲਾਵਾ ਬੇਅਦਬੀ ਮਾਮਲਿਆਂ ਵਿਚ ਲਗਤਾਰ ਅਕਾਲੀ ਦਲ 'ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਦੇਖਣਾ ਹੋਵੇਗਾ ਢੀਂਡਸਾ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਅਕਾਲੀ ਦਲ ਬਾਦਲ ਦਾ ਕੀ ਪ੍ਰਤੀਕਰਮ ਹੁੰਦਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।