ਗੁਰਦੁਆਰਾ ਸਾਹਿਬ 'ਚ ਲਾਵਾਂ ਦੌਰਾਨ ਲਾੜਾ-ਲਾੜੀ ਨੂੰ ਕੀਤਾ ਅਗਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਪੈਰਾਂ ‘ਚ ਜੋੜੇ ਪਾ ਕੇ ਅੰਦਰ ਦਾਖਲ ਹੋਏ ਅਗਵਾਹਕਾਰ

Kidnapping of bride and groom during lava at Gurdwara Sahib

ਜਗਰਾਓਂ (ਦਵਿੰਦਰ ਜੈਨ) ਜਗਰਾਉਂ ਮੋਗਾ ਹਾਈਵੇ 'ਤੇ ਕੋਠੇ ਬੱਗੂ ਕੋਲ ਸਥਿਤ ਗੁਰਦਵਾਰਾ ਸਾਹਿਬ 'ਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਦਰਜਨ ਭਰ ਅਣਪਛਾਤੇ ਬੰਦੇ ਗੁਰਦਵਾਰਾ ਸਾਹਿਬ ਵਿੱਚ ਚੱਲ ਰਹੇ ਆਨੰਦ ਕਾਰਜ ਚੋਂ ਲਾੜਾ-ਲਾੜੀ ਨੂੰ ਕੁੱਟਦੇ ਹੋਏ ਅਗਵਾਹ ਕਰਕੇ ਲੈ ਗਏ। ਇਹ ਸਾਰੀ ਘਟਨਾ ਗੁਰਦਵਾਰਾ ਸਾਹਿਬ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਜਾਣਕਾਰੀ ਮੁਤਾਬਿਕ ਲਾੜਾ ਜੱਗਾ ਸਿੰਘ ਜ਼ਿਲ੍ਹਾ ਮੋਗਾ ਦੇ ਪਿੰਡ ਬੁੱਟਰ ਦਾ ਰਹਿਣ ਵਾਲਾ ਹੈ ਤੇ ਦਲਿਤ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਲਾੜੀ ਰੁਪਿੰਦਰ ਕੌਰ ਜ਼ਿਲ੍ਹਾ ਮੋਗਾ ਦੇ ਪਿੰਡ ਘੱਲਕਲਾਂ ਦੀ ਰਹਿਣ ਵਾਲੀ ਹੈ ਤੇ ਜਿੰਮੀਦਾਰ ਪਰਿਵਾਰ ਨਾਲ ਸਬੰਧਤ ਹੈ। ਲੜਕੀ ਆਪਣੀ ਭੂਆ ਦੇ ਪਿੰਡ ਬੁੱਟਰ 'ਚ ਰਹਿ ਰਹੀ ਸੀ ਜਿਸ ਦੌਰਾਨ ਉਸਦੇ ਜੱਗਾ ਸਿੰਘ ਨਾਲ ਪ੍ਰੇਮ ਸਬੰਧ ਬਣ ਗਏ ਤੇ 8 ਦਿਨ ਪਹਿਲਾਂ ਹੀ ਦੋਵਾਂ ਨੇ ਕੋਰਟ ਮੈਰਿਜ ਵੀ ਕਰਵਾਈ ਸੀ।

ਇਸ ਮੌਕੇ ਮੁੰਡੇ ਦੀ ਮਾਂ ਤੇ ਉਨਾਂ ਦੇ ਰਿਸ਼ਤੇਦਾਰ ਨੇ ਕਿਹਾ ਕੀ ਦੋਨਾਂ ਨੂੰ ਅਗਵਾਹ ਕਰਨ ਵਾਲੇ ਕੌਣ ਸਨ ਇਸਦਾ ਪਤਾ ਤਾਂ ਨਹੀਂ ਲੱਗ ਸਕਿਆ, ਪਰ ਉਨ੍ਹਾਂ ਵਿਚੋਂ 2 ਦੇ ਮੂੰਹ ਨਹੀਂ ਢਕੇ ਸਨ ਜਿਨਾਂ ਵਿਚੋਂ ਇਕ ਪਿੰਡ ਬੁੱਟਰ ਦਾ ਸਾਬਕਾ ਸਰਪੰਚ ਸੀ। 

ਇਸ ਮੌਕੇ ਤੇ DSP ਹਰਸ਼ਪ੍ਰੀਤ ਸਿੰਘ ਨੇ ਕਿਹਾ ਕੀ ਪੂਰੀ ਘਟਨਾ ਦੀ ਸੀ ਸੀ ਟੀ ਵੀ ਦੇਖੀ ਜਾ ਰਹੀ ਹੈ ਤੇ ਜਲਦੀ ਹੀ ਓਨਾ ਨੂੰ ਕਾਬੂ ਕਰ ਲਿਆ ਜਾਵੇਗਾ।ਪਰਿਵਾਰ ਨੇ ਅਗਵਾਹਕਾਰਾਂ ਨੂੰ ਜਲਦ ਕਾਬੂ ਕਰਨ ਦੇ ਨਾਲ ਨਾਲ ਇਹ ਵੀ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਪੈਰਾਂ ‘ਚ ਜੋੜੇ ਪਾ ਕੇ ਦਾਖਲ ਹੋਏ ਲੋਕਾਂ ਖਿਲਾਫ ਬੇਅਦਬੀ ਦਾ ਮਾਮਲਾ ਵੀ ਦਰਜ ਕੀਤਾ ਜਾਵੇ।