ਪਹਿਲਾਂ ਪਤੀ ਨੇ ਫਿਰ ਪ੍ਰੇਮੀ ਨੇ ਝੂਠਾ ਵਿਆਹ ਕਰਵਾ ਦਿੱਤਾ ਧੋਖਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੜਕਾਂ ‘ਤੇ ਰਾਤਾਂ ਕੱਟਣ ਲਈ ਮਜਬੂਰ ਗਰਭਵਤੀ ਮਹਿਲਾ

Pregnant lady

ਫਰੀਦਕੋਟ (ਸੁਖਜਿੰਦਰ ਸਹੋਤਾ) ਅੱਠ ਮਹੀਨਿਆਂ ਦੀ ਗਰਭਵਤੀ ਕਿਸਮਤ ਦੀ ਮਾਰੀ ਔਰਤ ਪਿਛਲੇ ਦੋ ਤਿੰਨ ਦਿਨਾਂ ਤੋਂ ਆਪਣੇ ਘਰ ਦੇ ਬਾਹਰ ਗਲੀ 'ਚ ਰਾਤਾਂ ਕੱਟਣ ਲਈ ਮਜ਼ਬੂਰ ਹੈ ਜਿਸਨੂੰ ਉਸਦਾ ਪਤੀ ਅਤੇ ਉਸਦਾ ਪਰਿਵਾਰ ਘਰ ਵਿਚ ਨਹੀਂ ਵੜਨ ਦੇ ਰਿਹਾ।

ਦਰਅਸਲ ਫ਼ਰੀਦਕੋਟ ਦੀ ਸੀਮਾ ਰਾਣੀ ਦਾ ਵਿਆਹ ਕੁੱਝ ਸਾਲ ਪਹਿਲਾਂ ਫਿਰੋਜ਼ਪੁਰ ਦੇ ਇੱਕ ਲੜਕੇ ਨਾਲ ਹੋਇਆ ਸੀ ਜੋ ਸ਼ਰਾਬ ਦੇ ਨਸ਼ੇ 'ਚ ਕੁੱਟਮਾਰ ਕਰਦਾ ਸੀ ਜਿਸ ਤੋਂ ਦੁਖੀ ਹੋਕੇ ਸੀਮਾ ਨੇ ਉਸ ਨੂੰ ਪੰਚਾਇਤੀ ਤੌਰ ਤੇ ਤਲਾਕ ਦੇ ਕੇ ਛੱਡ ਦਿੱਤਾ ਸੀ।

ਜਿਸ ਤੋਂ ਬਾਅਦ ਉਸ ਦੀ ਮੁਲਾਕਾਤ ਫਰੀਦਕੋਟ ਦੇ ਸੁਸਾਇਟੀ ਨਗਰ ਦੇ ਲੜਕੇ ਜਗਜੀਤ ਸਿੰਘ ਨਾਲ ਹੋਈ ਜਿਸ ਨਾਲ ਉਹ ਕਰੀਬ ਇੱਕ ਸਾਲ ਰਿਲੇਸ਼ਨ 'ਚ ਰਹੀ ਅਤੇ ਬਾਅਦ 'ਚ ਉਸ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਉਹ ਲੜਕੇ ਦੇ ਘਰ ਰਹਿਣ ਲੱਗੀ ਪਰ ਕੁੱਝ ਮਹੀਨੇ ਬਾਅਦ ਦੋਵੇਂ ਅਲੱਗ ਕਿਰਾਏ ਦਾ ਘਰ ਲੈਕੇ ਰਹਿਣ ਲੱਗ ਪਏ ਅਤੇ ਇਸੇ ਦੌਰਾਨ ਸੀਮਾ ਗਰਭਵਤੀ ਹੋ ਗਈ ਪਰ ਲੜਕੇ ਦੇ ਪਰਿਵਾਰ ਨੇ ਉਸ ਨਾਲ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ। 

ਸੀਮਾ ਰਾਣੀ ਮੁਤਾਬਿਕ ਲੜਕਾ ਨਸ਼ਾ ਕਰਦਾ ਸੀ ਪਰ ਫਿਰ ਵੀ ਉਹ ਖੁਦ ਕਮਾ ਕੇ ਉਸਨੂੰ ਵੀ ਖਵਾ ਰਹੀ ਸੀ ਤੇ ਕਿਰਾਇਆ ਵੀ ਦਿੰਦੀ ਰਹੀ ਪਰ ਹੁਣ ਲੜਕੇ ਦੀ ਭੈਣ ਵਾਲਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਲੜਕੇ ਨੂੰ ਵੀ ਕਿਤੇ ਹੋਰ ਭੇਜ ਦਿੱਤਾ।

ਜਿਸ ਦੇ ਚੱਲਦੇ ਉਹ ਪਿਛਲੇ ਦੋ ਤਿੰਨ ਦਿਨ ਤੋਂ ਘਰ ਦੇ ਬਾਹਰ ਹੀ ਰਾਤ ਕੱਟਣ ਲਈ ਮਜ਼ਬੂਰ ਹੈ।  ਪੀੜ੍ਹਤਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਨੂੰ ਲੈਕੇ ਪੁਲਿਸ ਵੱਲੋਂ ਦੋਨਾਂ ਧਿਰਾਂ ਨੂੰ ਬੁਲਾ ਕੇ ਗੱਲ ਬਾਤ ਕਰਨ ਤੋਂ ਬਾਅਦ ਅਗਲੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।