ਲੁਧਿਆਣਾ ’ਚ ਵਾਪਰਿਆ ਦਰਦਨਾਕ ਹਾਦਸਾ, ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਏ ਦੋ ਬੱਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਦਸੇ ‘ਚ 50% ਦੇ ਕਰੀਬ ਝੁਲਸੇ ਦੋਵੇਂ ਬੱਚੇ

Tragic accident in Ludhiana, two children caught in high voltage wires

ਲੁਧਿਆਣਾ (ਰਾਜਵਿੰਦਰ ਸਿੰਘ) ਲੁਧਿਆਣਾ ਵਿੱਚ ਕਈ ਇਲਾਕਿਆਂ ਵਿੱਚ ਹਾਈਟੈਨਸ਼ਨ ਤਾਰਾਂ ਘਰ ਦੀਆਂ ਛੱਤਾਂ ਦੇ ਉਪਰੋਂ ਲੰਘਦੀਆਂ ਹਨ। ਜਿਸ ਕਾਰਨ ਘਰ 'ਚ ਰਹਿੰਦੇ ਲੋਕਾਂ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਹੈ।

ਅਜਿਹਾ ਹੀ ਇੱਕ ਮਾਮਲਾ ਥਾਣਾ ਸੁੰਦਰ ਨਗਰ ਦੇ ਹਲਕੇ ਵਿੱਚ ਸਾਹਮਣੇ ਆਇਆ ਹੈ ਜਿੱਥੇ ਦੋ ਬੱਚੇ ਖੇਡਦੇ-ਖੇਡਦੇ ਹਾਈਵੋਲਟੇਜ ਤਾਰਾਂ ਦੀ ਚਪੇਟ ਵਿਚ ਗਏ।  ਬੱਚਿਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਡਾਕਟਰਾਂ ਮੁਤਾਬਕ ਬੱਚੇ 50% ਦੇ ਕਰੀਬ ਬੱਚੇ ਝੁਲਸ ਗਏ ਹਨ। 

ਇਸ ਮੌਕੇ ਬੋਲਦਿਆਂ ਬੱਚਿਆਂ ਦੇ ਮਾਤਾ ਪਿਤਾ ਨੇ ਕਿਹਾ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਹ ਦੋਵੇਂ ਕੰਮ ਤੇ ਗਏ ਹੋਏ ਸਨ ਤੇ ਮਕਾਨ ਮਾਲਿਕ ਨੇ ਫੋਨ ਕਰਕੇ ਉਨਾਂ ਨੂੰ ਹਾਦਸੇ ਬਾਰੇ ਦੱਸਿਆ।

ਲੋਕ ਸਮੇਂ-ਸਮੇਂ ਤੇ ਪ੍ਰਸ਼ਾਸਨ ਨੂੰ ਅਜਿਹੇ ਖਤਰਿਆਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਹਨ ਤਾਂ ਜੋ ਕੋਈ ਘਟਨਾ ਨਾ ਵਾਪਰੇ, ਪਰ ਸ਼ਾਇਦ ਪ੍ਰਸ਼ਾਸਨ ਹਰ ਵਾਰ ਐਕਸ਼ਨ ਚ ਆਉਣ ਤੋਂ ਪਹਿਲਾਂ ਹਾਦਸਾ ਵਾਪਰਨ ਦਾ ਹੀ ਇੰਤਜਾਰ ਕਰਦਾ ਹੈ। ਜਿਸ ਦੀ ਕੀਮਤ ਕਈ ਵਾਰ ਮਾਸੂਮਾਂ ਨੂੰ ਆਪਣੀ ਜਾਨ ਦੇਕੇ ਚੁਕਾਉਣੀ ਪੈਂਦੀ ਹੈ।