ਗਿਆਸਪੁਰਾ ’ਚ ਮੁੜ ਤੋਂ ਹੋਈ ਗੈਸ ਲੀਕ, ਇਕ ਔਰਤ ਹੋਈ ਬੇਹੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਲਾਕੇ ਨੂੰ ਕੀਤਾ ਗਿਆ ਸੀਲ

photo

 

ਲੁਧਿਆਣਾ- ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਗਿਆਸਪੁਰਾ ’ਚ ਅੱਜ ਮੁੜ ਤੋਂ ਸੀਵਰੇਜ ਦੀ ਗੈਸ ਲੀਕ ਹੋ ਗਈ ਹੈ, ਜਿਸ ਕਾਰਨ ਇਕ ਔਰਤ ਬੇਹੋਸ਼ ਹੋ ਗਈ। ਔਰਤ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਉਨ੍ਹਾਂ ਵਲੋਂ ਸੈਪਲ ਇਕੱਠੇ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ: ਕੀ ਚਮੜੀ ’ਤੇ ਰੋਜ਼ਾਨਾ ਲਗਾ ਸਕਦੇ ਹਾਂ ਚੌਲਾਂ ਦਾ ਆਟਾ?

ਦੱਸ ਦੇਈਏ ਕਿ ਗਿਆਸਪੁਰਾ ਇਲਾਕੇ 'ਚ ਅੱਜ ਮੁੜ ਤੋਂ ਉਸੇ ਥਾਂ 'ਤੇ ਗੈਸ ਲੀਕ ਹੋ ਗਈ, ਜਿਥੇ ਪਹਿਲਾਂ ਲੀਕ ਹੋਈ ਸੀ। ਜਾਣਕਾਰੀ ਮੁਤਾਬਕ ਥਾਣਾ ਸਾਹਨੇਵਾਲ ਦੇ ਐੱਸ. ਐੱਚ. ਓ. ਇੰਸਪੈਕਟਰ ਇੰਦਰਜੀਤ ਸਿੰਘ ਮੁਤਾਬਕ ਇਕ ਔਰਤ ਨੇ ਸਾਹ ਘੁੱਟਣ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਇਸ ਬਾਰੇ ਪਤਾ ਲੱਗਿਆ।
ਫਿਲਹਾਲ ਘਟਨਾ ਸਥਾਨ ਨੂੰ ਸੀਲ ਕਰ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਤਿੰਨ ਮਹੀਨੇ ਪਹਿਲਾਂ ਇਸੇ ਤਰ੍ਹਾਂ ਗੈਸ ਲੀਕ ਹੋਣ ਕਰਨ 11 ਵਿਅਕਤੀਆਂ ਦੀ ਮੌਤ ਹੋ ਗਈ ਸੀ। ਘਟਨਾ ਕਾਰਨ ਇਲਾਕੇ ’ਚ ਡਰ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਨਾਰਵੇ ਦੀ ਪਰਬਤਾਰੋਹੀ ਮਹਿਲਾ ਤੇ ਨੇਪਾਲੀ ਸ਼ੇਰਪਾ ਨੇ ਵਿਸ਼ਵ ਦੇ ਦੂਜੇ ਸਭ ਤੋਂ ਉੱਚੇ ਪਰਬਤ ਮਾਊਂਟ ਕੇ2 ਕੀਤਾ ਸਰ