ਸੁਖਬੀਰ ਸਣੇ ਅਕਾਲੀ ਵਿਧਾਇਕਾਂ ਖਿਲਾਫ ਪਰਚਾ ਦਰਜ ਕਰਨ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂਨਾਈਟਿਡ ਸਿਂਖ ਮੂਵਮੈਂਟ ਕਲ ਵਿਧਾਨ ਸਭਾ ਦੇ ਬਾਹਰ ਅਕਾਲੀਆਂ ਵਲੋਂ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ

Book Sukhbir and Akali MLAs: USM

ਚੰਡੀਗੜ੍ਹ, ਯੂਨਾਈਟਿਡ ਸਿਂਖ ਮੂਵਮੈਂਟ ਕਲ ਵਿਧਾਨ ਸਭਾ ਦੇ ਬਾਹਰ ਅਕਾਲੀਆਂ ਵਲੋਂ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ  ਨਾਂ ਕੀਤੀ ਹੁਲੜਬਾਜੀ ਦੇ ਵਿਰੋਧ ਵਿਚ ਅਤੇ ਸਿਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਵਿਰੁੱਧ ਅਕਾਲੀ ਦਲ ਪ੍ਰਧਾਨ ਅਤੇ ਵਿਧਾਇਕ  ਸੁਖਬੀਰ ਸਿੰਘ  ਬਾਦਲ, ਬਿਕਰਮ ਸਿੰਘ  ਮਜੀਠੀਆ, ਵਿਰਸਾ ਸਿੰਘ ਵਲਟੋਹਾ, ਐਨ ਕੇ ਸ਼ਰਮਾ,

ਪਰਮਿੰਦਰ ਸਿੰਘ  ਢੀਂਡਸਾ ਸਮੇਤ ਸਾਰੇ ਅਕਾਲੀ ਐਮ ਐਲ ਏਜ ਦੇ ਖਿਲਾਫ਼ ਚੰਡੀਗੜ੍ਹ ਦੇ ਸੈਕਟਰ 3 ਦੇ ਥਾਣੇ  ਵਿਚ ਪਰਚਾ ਦਰਜ ਕਰਾਉਣ ਲਈ ਇਕ  ਐਪਲੀਕੇਸ਼ਨ ਦਿੱਤੀ ਹੈ।

ਮੂਵਮੈਂਟ  ਦੇ ਆਗੂਆਂ ਗੁਰਨਾਮ ਸਿੰਘ ਸਿੱਧੂ, ਡਾਕਟਰ ਭਗਵਾਨ ਸਿੰਘ, ਹਰਪ੍ਰੀਤ ਸਿੰਘ, ਜਵਾਲਾ ਸਿੰਘ, ਰਣਜੋਧ ਸਿੰਘ, ਹਰਜਿੰਦਰ ਸਿੰਘ ਕਾਹਲੋਂ ਆਦਿ ਵਲੋਂ ਪ੍ਰੈਸ ਦੇ  ਜਾਰੀ ਬਿਆਨ ਵਿਚ ਕਿਹਾ ਗਿਆ ਕਿਉਂਕਿ ਇਕ ਤਾਂ ਰੀਪੋਰਟ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਸੀ ਅਤੇ ਦੂਜਾ ਇਸ ਰੀਪੋਰਟ ਵਿਚ ਗੁਰੂ ਗ੍ਰੰਥ ਸਾਹਿਬ ਦਾ ਨਾਮ ਅਨੇਕਾਂ ਵਾਰ ਆਉਂਦਾ ਹੈ. ਇਸ ਲਈ ਇਸ ਰੀਪੋਰਟ ਨੂੰ ਰੋਲਣਾ ਵੀ ਬੇਅਦਬੀ ਦੇ ਤੁੱਲ ਹੈ.