ਫੂਲਕਾ ਨੇ ਨਕੋਦਰ ਬੇਅਦਬੀ ਅਤੇ ਗੋਲੀਕਾਂਡ ਦੀ ਜਸਟਿਸ ਗੁਰਨਾਮ ਸਿੰਘ ਰੀਪੋਰਟ ਦਾ ਮੁੱਦਾ ਚੁੱਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਨਾਮਵਰ ਵਕੀਲ ਐਚਐਸ ਫੂਲਕਾ ਨੇ  ਸਾਲ 1986 ਵਿਚ ਵਾਪਰੇ ਨਕੋਦਰ ਬੇਅਦਬੀ ਅਤੇ ਗੋਲੀਕਾਂਡ ਬਾਰੇ ਜਸਟਿਸ (ਸੇਵਾਮੁਕਤ) ਗੁਰਨਾਮ ਸਿੰਘ ...

Lawyer H.S. Phoolka

ਚੰਡੀਗੜ੍ਹ :- (ਨੀਲ ਭਲਿੰਦਰ ਸਿੰਘ) - ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਨਾਮਵਰ ਵਕੀਲ ਐਚਐਸ ਫੂਲਕਾ ਨੇ  ਸਾਲ 1986 ਵਿਚ ਵਾਪਰੇ ਨਕੋਦਰ ਬੇਅਦਬੀ ਅਤੇ ਗੋਲੀਕਾਂਡ ਬਾਰੇ ਜਸਟਿਸ (ਸੇਵਾਮੁਕਤ) ਗੁਰਨਾਮ ਸਿੰਘ ਕਮਿਸ਼ਨ ਦੀ ਰੀਪੋਰਟ ਵੀ ਪੰਜਾਬ ਵਿਧਾਨ ਸਭਾ ਵਿਚ ਪੇਸ਼  ਕਰਨ ਦੀ ਮੰਗ ਕੀਤੀ ਗਈ ਹੈ। ਅੱਜ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਬੇਅਦਬੀ ਅਤੇ ਗੋਲੀਕਾਂਡ ਬਾਰੇ ਰੀਪੋਰਟ ਉਤੇ ਸਦਨ ਚ ਬਹਿਸ ਚ ਹਿੱਸਾ ਲੈਂਦੇ ਹੋਏ ਫੂਲਕਾ ਨੇ ਮੁਖ ਮੰਤਰੀ ਦਾ ਧਿਆਨ ਨਕੋਦਰ ਕਾਂਡ ਦੀ ਜਾਂਚ ਰੀਪੋਰਟ ਵੱਲ ਦਿਵਾਇਆ।

ਫੂਲਕਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਨਕੋਦਰ ਕਾਂਡ ਦਾ ਵੀ ਇਨਸਾਫ ਦੁਆਇਆ ਜਾਵੇ ਜਿਸਦੀ ਰੀਪੋਰਟ ਤਿੰਨ ਦਹਾਕਿਆਂ ਸਰਕਾਰ ਪਈ ਹੈ. ਫੂਲਕਾ ਨੇ ਸਪੀਕਰ ਨੂੰ ਸੰਬੋਧਿਤ ਹੁੰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਕੋਲੋਂ ਬੇਅਦਬੀ ਤੇ ਗੋਲੀਕਾਂਡ ਬਾਰੇ ਵਿਸੇਸ ਅਦਾਲਤ ਕਾਇਮ ਕਰ ਨਿੱਤ ਸੁਣਵਾਈ ਦੀ ਮੰਗ ਲਈ ਮਤਾ ਪਾਸ ਕਰਨ ਦੀ ਵੀ ਮੰਗ ਰੱਖੀ।

ਦਸਣਯੋਗ ਹੈ ਕਿ ਪਿਛਲੇ ਹਫਤੇ ਹੀ ਨਕੋਦਰ ਕਾਂਡ ਦੇ ਪਹਿਲੇ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਕੈਲੇਫੋਰਨੀਆ ਰਹਿੰਦੇ ਬਜ਼ੁਰਗ ਮਾਪਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਨਕੋਦਰ ਕਾਂਡ ਦੀ  ਰੀਪੋਰਟ ਬਹਿਬਲ ਕਲਾਂ ਤੇ ਬਰਗਾੜੀ ਬੇਅਦਬੀ ਤੇ ਗੋਲੀਕਾਂਡ ਬਾਰੇ ਜਸਟਿਸ ਰਣਜੀਤ ਸਿਂੰਘ ਕਮਿਸ਼ਨ ਰਿਪੋਰਟ ਦੇ ਨਾਲ ਹੀ ਇਸ ਵਿਸੇਸ਼ ਸੈਸ਼ਨ ਵਿਚ ਟੇਬਲ ਕਰ ਇਨਸਾਫ ਦੇਣ ਦੀ ਮੰਗ ਕੀਤੀ ਸੀ।

ਦਸਣਯੋਗ ਹੈ  ਕਿ ਉਸ ਸਮੇਂ ਇਸ ਗੰਭੀਰ ਮਾਮਲੇ ਦੀ ਜਾਂਚ ਸੇਵਾਮੁਕਤ ਜਸਟਿਸ ਗੁਰਨਾਮ ਸਿੰਘ ਨੂੰ ਸੌਂਪੀ ਗਈ ਸੀ, ਜੋ 29 ਮਾਰਚ 1987 ਨੂੰ ਪੂਰੀ ਹੋ ਗਈ ਸੀ ਪਰ ਇਸ ਰਿਪੋਰਟ ਨੂੰ ਅੱਜ ਤਕ ਜਨਤਕ ਨਹੀਂ ਕੀਤਾ ਗਿਆ।