ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਤਿੰ੍ਰਗ ਕਮੇਟੀ ਅਪਣੇ ਅਹੁਦਿਆਂ ਤੋਂ ਦੇਣ ਅਸਤੀਫ਼ੇ : ਬੀਬੀ ਕਿਰਨਜੋਤ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਤਿੰ੍ਰਗ ਕਮੇਟੀ ਅਪਣੇ ਅਹੁਦਿਆਂ ਤੋਂ ਦੇਣ ਅਸਤੀਫ਼ੇ : ਬੀਬੀ ਕਿਰਨਜੋਤ ਕੌਰ

image

ਅੰਮ੍ਰਿਤਸਰ, 28 ਅਗੱਸਤ (ਪਰਮਿੰਦਰਜੀਤ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਹੈ ਕਿ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕਤੱਰ ਡਾਕਟਰ ਰੂਪ ਸਿੰਘ ਨੈਤਿਕ ਜ਼ਿੰਮੇਵਾਰੀ ਕਬੂਲ ਕਰ ਕੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਸਕਦਾ ਹੈ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਅਤ੍ਰਿੰਗ ਕਮੇਟੀ ਅਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਕੇ ਕਿਉਂ ਨਹੀਂ ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦਿੰਦੇ।
ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਮੁਖ ਸਕਤੱਰ ਸਟਾਫ਼ ਦਾ ਪ੍ਰਬੰਧਕ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਸ ਦੇ ਹੇਠਾ ਸਾਰਾ ਪ੍ਰਬੰਧ ਚਲਦਾ ਹੈ। ਉਸ ਦੀ ਕੋਈ ਇਖਲਾਕੀ ਜ਼ਿੰਮੇਵਾਰੀ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ ਸਰੂਪਾਂ ਦੇ ਮਾਮਲੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦ ੇਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬਣਾਈ ਪੜਤਾਲੀਆਂ ਕਮੇਟੀ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਭੇਜੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਇਸ ਰਿਪੋਰਟ ਨੂੰ ਪੜ ਕੇ ਅਸਲ ਸਥਿਤੀ ਨੂੰ ਸਮਝ ਸਕਣ। ਉਨ੍ਹਾਂ ਕਿਹਾ ਕਿ ਅਤ੍ਰਿੰਗ ਕਮੇਟੀ ਵਲੋਂ ਕਲ ਜੋ ਮੁਲਾਜ਼ਮਾਂ ਤੇ ਕਾਰਵਾਈ ਕੀਤੀ ਗਈ ਹੈ। ਉਸ ਵਿਚ ਲੱਗ ਰਿਹਾ ਹੈ ਕਿ ਕੁੱਝ ਮੁਲਾਜ਼ਮਾਂ ਉਤੇ ਬੇਹੱਦ ਸਖ਼ਤ ਕਾਰਵਾਈ ਕੀਤੀ ਗਈ ਹੈ ਤੇ ਕੁੱਝ ਨੂੰ ਬਚਾਇਆ ਗਿਆ ਹੈ। ਐਸ ਐਸ ਕੋਹਲੀ ਬਾਰੇ ਬੋਲਦਿਆਂ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਕੋਹਲੀ ਹਰ ਸਾਲ ਇਕ ਕਰੋੜ ਰੁਪਏ ਸ਼੍ਰੋਮਣੀ ਕਮੇਟੀ ਕੋਲੋ ਲੈਂਦਾ ਰਿਹਾ ਹੈ, ਉਸ ਦਾ ਸੀ ਏ ਦਾ ਲਾਇਸੈਂਸ ਰੱਦ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਹਲੀ ਦੇ ਵਿਰੁਧ ਕਾਨੂੰਨੀ ਕਾਰਵਾਈ ਕਿਉਂ ਨਹੀ ਕੀਤੀ ਜਾ ਰਹੀ।
ਕੋਹਲੀ ਇਕ ਵੱਡੀ ਅਣਗਹਿਲੀ ਦਾ ਦੋਸ਼ੀ ਹੈ। ਉਨਾਂ ਕਿਹਾ ਕਿ ਨਿਜਾਮ ਵਿਚਲੀਆ ਕਮਜ਼ੋਰੀਆਂ ਸਾਹਮਣੇ ਆਈਆਂ ਹਨ ਜਿਸ ਤੋਂ ਬਾਅਦ ਪੰਬਧ ਬਿਹਤਰ ਹੋਵੇਗਾ।
5 ਏਐਸਆਰ ਪੀ6