ਲਗਾਤਾਰ ਹੋ ਰਹੀ ਬਾਰਸ਼ ਕਾਰਨ ਟੁਟਿਆ ਦੇਹਰਾਦੂਨ-ਰਿਸ਼ੀਕੇਸ਼ ਨੂੰ ਜੋੜਨ ਵਾਲਾ ਪੁਲ

ਏਜੰਸੀ

ਖ਼ਬਰਾਂ, ਪੰਜਾਬ

ਲਗਾਤਾਰ ਹੋ ਰਹੀ ਬਾਰਸ਼ ਕਾਰਨ ਟੁਟਿਆ ਦੇਹਰਾਦੂਨ-ਰਿਸ਼ੀਕੇਸ਼ ਨੂੰ ਜੋੜਨ ਵਾਲਾ ਪੁਲ

image

ਦੇਹਰਾਦੂਨ, 27 ਅਗੱਸਤ : ਉੱਤਰਾਖੰਡ ਵਿਚ ਬਾਰਸ ਨੇ ਕਈ ਥਾਵਾਂ ’ਤੇ ਕਹਿਰ ਮਚਾਇਆ ਹੋਇਆ ਹੈ। ਪਿਛਲੇ 48 ਘੰਟਿਆਂ ਤੋਂ ਹੋ ਰਹੀ ਬਾਰਸ਼ ਕਾਰਨ ਦੇਹਰਾਦੂਨ ਵਿਚ ਤਬਾਹੀ ਦੇ ਨਜ਼ਾਰੇ ਦਿਖਾਈ ਦੇ ਰਹੇ ਹਨ। ਜਿਸ ਕਾਰਨ ਲੋਕਾਂ ਵਿਚ ਦਹਿਸਤ ਦਾ ਮਾਹੌਲ ਬਣਿਆ ਹੋਇਆ ਹੈ। ਭਾਰੀ ਬਾਰਸ਼ ਕਾਰਨ ਦੇਹਰਾਦੂਨ-ਰਿਸੀਕੇਸ ਪੁਲ ਦਾ ਵੱਡਾ ਹਿੱਸਾ ਢਹਿ ਗਿਆ। ਪੁਲ ਢਹਿਣ ਕਾਰਨ ਦਰਜਨਾਂ ਗੱਡੀਆਂ ਰੁੜ ਗਈਆਂ ਹਨ। ਉੱਥੇ ਹੀ ਲਗਾਤਾਰ ਹੋ ਰਹੀ ਬਾਰਸ਼ ਕਾਰਨ ਮਾਲਦੇਵਤਾ ਲਿੰਕ ਰੋਡ ਕਈ ਮੀਟਰ ਤਕ ਨਦੀ ਵਿਚ ਸਮਾਂ ਗਈ ਹੈ।
ਦਰਅਸਲ, ਮੌਸਮ ਵਿਭਾਗ ਵਲੋਂ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰਾਖੰਡ ਵਿਚ 5 ਜ਼ਿਲ੍ਹਿਆਂ ’ਚ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਨੈਨੀਤਾਲ, ਚੰਪਾਪਤ, ਊਧਮ ਸਿੰਘ ਨਗਰ ਆਦਿ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵਲੋਂ ਪਹਿਲਾਂ ਹੀ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਬੁਧਵਾਰ ਨੂੰ ਵੀ ਉੱਤਰਾਖੰਡ ਵਿਚ ਸਹਿਰ ਦੀ ਬਾਹਰੀ ਸੀਮਾ ’ਤੇ ਸਥਿਤ ਖਾਬਡਾਲਾ ਪਿੰਡ ਵਿਚ ਬੱਦਲ ਫਟਣ ਕਾਰਨ ਨਦੀਆਂ ਵਿਚ ਹੜ੍ਹ ਆ ਗਏ ਸਨ।  
ਇਸ ਘਟਨਾ ਸਬੰਧੀ ਐਸਡੀਐਮ ਲਕਸ਼ਮੀ ਰਾਜ ਚੌਹਾਨ ਨੇ ਦਸਿਆ ਕਿ ਪਾਣੀ ਦੇ ਤੇਜ ਬਹਾਅ ਕਾਰਨ ਰਾਣੀਪੋਖਰੀ ਜਾਖਨ ਨਦੀ ਦਾ ਪੁਲ ਵਿਚਾਲਿਓਂ ਟੁੱਟ ਗਿਆ। ਇਸ ਦੌਰਾਨ ਉਥੋਂ ਲੰਘ ਰਹੀਆਂ ਕੱੁਝ ਗੱਡੀਆਂ ਹੇਠਾਂ ਰੁੜ ਗਈਆਂ। ਮੌਕੇ ’ਤੇ ਐਸਡੀਆਰਐਫ਼ ਦੀ ਟੀਮ ਤੇ ਪੁਲਿਸ ਪ੍ਰਸ਼ਾਸਨ ਦੇ ਲੋਕ ਮੌਜੂਦ ਹਨ। (ਏਜੰਸੀ)