ਪੰਜਾਬ ਕਾਂਗਰਸ ਵਿਚ ਪੈਦਾ ਹੋਏ ਨਵੇਂ ਸੰਕਟ ਨੂੰ  ਲੈ ਕੇ ਬਾਲ ਹੁਣ ਮੁੜ ਹਾਈਕਮਾਨ ਦੇ ਪਾਲੇ 'ਚ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਵਿਚ ਪੈਦਾ ਹੋਏ ਨਵੇਂ ਸੰਕਟ ਨੂੰ  ਲੈ ਕੇ ਬਾਲ ਹੁਣ ਮੁੜ ਹਾਈਕਮਾਨ ਦੇ ਪਾਲੇ 'ਚ

image

ਹਰੀਸ਼ ਰਾਵਤ ਨੇ ਸੋਨੀਆ ਗਾਂਧੀ ਨੂੰ  ਪੰਜਾਬ ਕਾਂਗਰਸ ਬਾਰੇ ਬਣੇ ਹਾਲਾਤ ਦੀ ਦਿਤੀ ਜਾਣਕਾਰੀ

ਚੰਡੀਗੜ੍ਹ, 27 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਵਿਚ ਸ਼ੁਰੂ ਹੋਏ ਘਮਾਸਾਨ ਦਾ ਮਾਮਲਾ ਹੁਣ ਇਕ ਵਾਰ ਫੇਰ ਹਾਈਕਮਾਨ ਕੋਲ ਪਹੁੰਚ ਚੁੱਕਾ ਹੈ ਅਤੇ ਇਸ ਸੰਕਟ ਦੇ ਹੱਲ ਲਈ ਗੇਂਦ ਹੁਣ ਕਾਂਗਰਸ ਹਾਈਕਮਾਨ ਦੇ ਪਾਲੇ ਵਿਚ ਹੈ | ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਪੱਖੀ ਮੰਤਰੀਆਂ ਤੇ ਵਿਧਾਇਕਾ ਵਲੋਂ ਆਪੋ ਅਪਣੀਆਂ ਮੀਟਿੰਗਾਂ ਤੇ ਲਾਮਬੰਦੀ ਦਾ ਕੰਮ ਚਲ ਰਿਹਾ ਹੈ | ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਵਿਚ ਪੈਦਾ ਹੋਏ ਨਵੇਂ ਸੰਕਟ ਦੀ ਰੀਪੋਰਟ ਅੱਜ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ  ਦੇ ਦਿਤੀ ਹੈ ਅਤੇ ਹੁਣ ਅੱਗੇ ਕਾਰਵਾਈ ਹਾਈਕਮਾਨ ਹੀ ਕਰੇਗੀ | 
ਸੋਨੀਆ ਗਾਂਧੀ ਨੂੰ  ਮਿਲਣ ਬਾਅਦ ਹਰੀਸ਼ ਰਾਵਤ ਨੇ ਕਿਹਾ ਕਿ ਦੇਹਰਾਦੂਨ ਵਿਚ 4 ਮੰਤਰੀ ਤੇ 3 ਵਿਧਾਇਕ ਮਿਲੇ ਸਨ ਅਤੇ ਜੋ ਉਨ੍ਹਾਂ ਨੇ ਵਿਚਾਰ ਰੱਖੇ ਉਹ ਸੋਨੀਆ ਗਾਂਧੀ ਕੋਲ ਪਹੁੰਚਾ ਦਿਤੇ ਗਏ ਹਲ | ਵਿਚਾਰ ਰੱਖਣ ਦਾ ਸੱਭ ਨੂੰ  ਹੱਕ ਹੈ | ਉਨ੍ਹਾਂ ਕਿਹਾ ਕਿ ਸਾਰੇ ਨਵੇਂ ਹਾਲਾਤ ਬਾਰੇ ਪਾਰਟੀ ਪ੍ਰਧਾਨ ਨੂੰ  ਦਸ ਦਿਤਾ ਗਿਆ ਹੈ | ਇਸੇ ਦੌਰਾਨ ਜਿਥੇ ਨਵਜੋਤ ਪੱਖੀ ਮੰਤਰੀ ਦਿੱਲੀ ਵਿਚ ਰਾਹੁਲ ਗਾਂਧੀ ਨੂੰ  ਮਿਲਣ ਦੀ ਕੋਸ਼ਿਸ਼ ਵਿਚ ਹਨ ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਾਰਟੀ ਪ੍ਰਧਾਨ ਸੋਨੀਆ ਨੂੰ  ਮਿਲਣ ਕਿਸੇ ਵੀ ਸਮੇਂ ਦਿੱਲੀ ਜਾ ਸਕਦੇ ਹਨ |