'ਮਹਿਬੂਬਾ ਮੁਫ਼ਤੀ ਦਿਨ ਵਿਚ ਸੁਪਨੇ ਦੇਖ ਰਹੀ ਹੈ, ਜੋ ਕਦੇ ਪੂਰੇ ਨਹੀਂ ਹੋਣੇ'
'ਮਹਿਬੂਬਾ ਮੁਫ਼ਤੀ ਦਿਨ ਵਿਚ ਸੁਪਨੇ ਦੇਖ ਰਹੀ ਹੈ, ਜੋ ਕਦੇ ਪੂਰੇ ਨਹੀਂ ਹੋਣੇ'
ਜੰਮੂ, 27 ਅਗੱਸਤ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ 'ਤੇ ਨਿਸ਼ਾਨਾ ਸਾਧਿਆ ਹੈ | ਦਰਅਸਲ ਤਰੁਣ ਚੁੱਘ ਨੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਦੁਆਰਾ ਅਫ਼ਗ਼ਾਨਿਸਤਾਨ 'ਤੇ ਤਾਲਿਬਾਨ ਦੇ ਕੰਟਰੋਲ ਦੇ ਹਵਾਲੇ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁਫ਼ਤੀ ਸੁਪਨੇ ਦੇਖ ਰਹੀ ਹੈ ਅਤੇ ਇਹ ਸੁਪਨੇ ਕਦੇ ਪੂਰੇ ਨਹੀਂ ਹੋਣਗੇ |
ਚੁੱਘ ਨੇ ਮਹਿਬੂਬਾ ਦੀ ਟਿਪਣੀ ਨੂੰ 'ਦੇਸ਼ ਵਿਰੋਧੀ' ਕਰਾਰ ਦਿੰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਨੇ ਉਨ੍ਹਾਂ ਦੀ ਪੀਪਲਜ ਡੈਮੋਕ੍ਰੇਟਿਕ ਪਾਰਟੀ ਅਤੇ 'ਗੁਪਕਰ ਗੈਂਗ' ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਹੈ | 'ਗੁਪਕਰ ਗੈਂਗ' ਤੋਂ ਉਨ੍ਹਾਂ ਦਾ ਮਤਲਬ ਜੰਮੂ-ਕਸ਼ਮੀਰ ਦੀਆਂ ਕੁੱਝ ਵੱਡੀਆਂ ਰਾਜਨੀਤਕ ਪਾਰਟੀਆਂ ਦੇ ਗੁਪਕਰ ਮੈਨੀਫੈਸਟੋ ਅਲਾਇੰਸ (ਗੁਪਕਰ ਘੋਸ਼ਣਾ ਲਈ ਪੀਪਲਜ ਅਲਾਇੰਸ) ਸੀ |
ਮਸ਼ਹੂਰ ਟੀਵੀ ਸੀਰੀਅਲ 'ਮੁੰਗੇਰੀਲਾਲ ਦੇ ਹਸੀਨ ਸਪਨੇ' ਦਾ ਜ਼ਿਕਰ ਕਰਦਿਆਂ ਚੁੱਘ ਨੇ ਕਿਹਾ, '' ਮੁੰਗੇਰੀਲਾਲ ਰਾਤ ਨੂੰ ਸੁਪਨੇ ਲੈਂਦਾ ਸੀ ਪਰ ਮਹਿਬੂਬਾ ਮੁਫ਼ਤੀ ਦਿਨ ਵੇਲੇ ਸੁਪਨੇ ਦੇਖ ਰਹੀ ਹੈ | ਉਹ ਸੁਪਨੇ ਕਦੇ ਪੂਰੇ ਨਹੀਂ ਹੋਣਗੇ |U ਦੱਸ ਦਈਏ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਮਹਿਬੂਬਾ ਨੇ ਕੇਂਦਰ ਨੂੰ ਅਫ਼ਗ਼ਾਨਿਸਤਾਨ ਤੋਂ ਸਬਕ ਲੈਣ ਦੇ ਨਿਰਦੇਸ਼ ਦਿਤੇ ਸਨ, ਜਿਥੇ ਤਾਲਿਬਾਨ ਨੇ ਸੱਤਾ ਹਾਸਲ ਕਰ ਲਈ ਹੈ | ਮਹਿਬੂਬਾ ਮੁਫ਼ਤੀ ਨੇ ਸਰਕਾਰ ਨੂੰ ਜੰਮੂ-ਕਸ਼ਮੀਰ ਵਿਚ ਗੱਲਬਾਤ ਕਰਨ ਅਤੇ 2019 ਵਿਚ ਰਦ ਕੀਤੇ ਗਏ ਆਪਣੇ ਵਿਸੇਸ ਦਰਜੇ ਨੂੰ ਵਾਪਸ ਕਰਨ ਦੀ ਅਪੀਲ ਵੀ ਕੀਤੀ ਸੀ |
ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ਹਥਿਆਉਣ ਦਾ ਜ਼ਿਕਰ ਕਰਦਿਆਂ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਸੀ ਕਿ ਕੇਂਦਰ ਨੂੰ Tਸਾਡੀ ਪਰਖ ਨਹੀਂ ਕਰਨੀ ਚਾਹੀਦੀU | ਮੁਫ਼ਤੀ ਨੇ ਸਰਕਾਰ ਨੂੰ ਕਿਹਾ ਕਿ ਉਹ Tਅਪਣੇ ਤਰੀਕਿਆਂ ਵਿਚ ਸੁਧਾਰ ਕਰੇ, ਸਥਿਤੀ ਨੂੰ ਸਮਝੇ ਅਤੇ ਆਂਢ-ਗੁਆਂਢ ਵਿਚ ਕੀ ਹੋ ਰਿਹਾ ਹੈ ਉਸ ਨੂੰ ਦੇਖੇ |
ਭਾਜਪਾ ਨੇਤਾ ਚੁੱਘ ਨੇ ਉਨ੍ਹਾਂ ਦੇ ਬਿਆਨ ਦੇ ਜਵਾਬ ਵਿਚ ਕਿਹਾ, Tਇਹ ਜੰਮੂ -ਕਸ਼ਮੀਰ ਦੀ ਬਦਕਿਸਮਤੀ ਸੀ ਕਿ ਇਨ੍ਹਾਂ ਕਬੀਲਿਆਂ (ਪੀਡੀਪੀ ਅਤੇ ਨੈਸਨਲ ਕਾਨਫਰੰਸ) ਨੇ ਇਥੇ ਵਿਕਾਸ ਨਹੀਂ ਹੋਣ ਦਿਤਾ ਅਤੇ ਜਦੋਂ ਵੀ ਲੋਕਾਂ ਨੇ ਜਵਾਬ ਮੰਗਿਆ ਤਾਂ ਉਹ ਚੀਨ ਤੇ ਪਾਕਿਸਤਾਨ ਦੀ ਭਾਸ਼ਾ ਬੋਲਣ ਲੱਗੇ |
ਹੁਣ ਉਹ ਤਾਲਿਬਾਨ ਬਾਰੇ ਗੱਲ ਕਰ ਰਹੇ ਹਨ | ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚਲਾਇਆ ਜਾਣ ਵਾਲਾ ਦੇਸ਼ ਹੈ | ਜੋ ਵੀ ਹਿੰਮਤ ਕਰੇਗਾ ਉਸ ਨੂੰ ਸਬਕ ਸਿਖਾਇਆ ਜਾਵੇਗਾ | (ਏਜੰਸੀ)