ਨੌਜਵਾਨ ਭਾਰਤ ਸਭਾ ਅਤੇ ਹੋਰ ਜਥੇਬੰਦੀਆਂ ਵੱਲੋਂ ਮੋਦੀ ਦੀ ਵਰਚੂਅਲ ਰੈਲੀ ਦਾ ਜ਼ਬਰਦਸਤ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੈਂਕੜੇ ਆਗੂ ਅਤੇ ਕਾਰਕੁਨ ਗ੍ਰਿਫ਼ਤਾਰ  

Protest Against Narendra Modi

ਅੰਮ੍ਰਿਤਸਰ -  ਜਲਿਆਂਵਾਲਾ ਬਾਗ ਦੀ ਨਵੀਨੀਕਰਨ ਦੇ ਨਾਮ ਤੇ ਵਿਗਾੜੀ ਜਾ ਰਹੀ ਇਤਿਹਾਸਕ ਦਿੱਖ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਇਸ ਦੇ ਕੀਤੇ ਜਾ ਰਹੇ ਵਰਚੂਅਲ ਉਦਘਾਟਨ ਦੇ ਵਿਰੋਧ ਵਿਚ ਨੌਜਵਾਨ ਭਾਰਤ ਸਭਾ ਨੇ ਅੱਜ ਵਿਰੋਧ ਕਰਨ ਦਾ ਸੱਦਾ ਦਿੱਤਾ ਸੀ। ਜਿਸ ਦੇ ਚੱਲਦਿਆ ਅੱਜ ਰਾਤ ਅਤੇ ਸਵੇਰੇ ਜਲਦੀ ਹੀ ਨੌਜਵਾਨ ਸੈਕੜਿਆਂ ਦੀ ਗਿਣਤੀ 'ਚ ਹਰਿਮੰਦਰ ਸਾਹਿਬ  ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਸਵੇਰੇ 8 ਵਜੇ ਜਲਿਆਂਵਾਲਾ ਬਾਗ ਦੇ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ ਸੀ। 

ਪ੍ਰੈਸ ਬਿਆਨ ਜਾਰੀ ਕਰਦਿਆ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਚੌਦਾਂ ਜਨਰਲ ਸਕੱਤਰ ਮੰਗਾ ਅਜਾਦ ਅਤੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਆਗੂ ਜੱਗਪ੍ਰੀਤ ਕੋਟਲਾ ਨੇ ਕਿ ਅੱਜ ਸਵੇਰ ਤੋ ਹੀ ਭਾਰੀ ਪੁਲਿਸ ਬਲ ਜਲਿਆਵਾਲਾ ਬਾਗ ਅਤੇ ਦਰਬਾਰ ਸਾਹਿਬ ਦੇ ਆਸ ਪਾਸ ਤਾਇਨਾਤ ਕੀਤਾ ਹੋਇਆ ਸੀ। ਇਕੱਠੇ ਹੋਏ ਵੱਖ ਵੱਖ ਜਥੇਬੰਦੀਆਂ ਕਾਰਕੰਨਾ ਨੇ ਜਲਿਆਂਵਾਲਾ ਬਾਗ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ । ਪੁਲਿਸ ਦੇ ਉੱਚ ਅਧਿਕਾਰੀ ਜਿਨ੍ਹਾਂ ਵਿੱਚ ਮੁਖਵਿੰਦਰ ਸਿੰਘ ਭੁੱਲਰ ਨੇ ਧਰਨੇ ਵਿੱਚ ਆ ਕੇ ਭਰੋਸਾ ਦਿੱਤਾ ਕਿ ਪ੍ਰਧਾਨ ਮੰਤਰੀ ਦਾ ਭਾਸ਼ਣ ਚਲਵਾਉਣ ਦਾ ਜਲਿਆਂਵਾਲਾ ਬਾਗ ਵਿਖੇ ਕੋਈ ਪ੍ਰੋਗਰਾਮ ਨਹੀ ਹੈ ।

ਐਲ ਸੀ ਡੀ ਲਾ ਕੇ ਡਾਕੂਮੈਟਰੀ ਫਿਲਮ ਦਿਖਾਈ ਜਾਵੇਗੀ ਜੋ ਬਾਗ ਦੇ ਇਤਿਹਾਸ ਨਾਲ ਸੰਬੰਧਿਤ ਹੋਏਗੀ। ਕਿਸੇ ਵੀ ਭਾਜਪਾ ਦੇ ਲੀਡਰ ਦੀ ਇੱਥੇ ਐਂਟਰੀ ਨਹੀ ਕੀਤੀ ਜਾਵੇਗੀ ਸਿਰਫ ਸ਼ਹੀਦਾ ਦੇ ਪਰਿਵਾਰ ਅਤੇ ਬੀ ਐਸ ਐਫ ਦੇ ਜਵਾਨ ਹੀ ਸ਼ਾਮਿਲ ਹੋਣਗੇ । ਇਸਤੋ ਇਲਾਵਾ ਇੱਥੇ 5 ਮੈਬਰੀ ਵਫਦ ਜਲਿਆਂਵਾਲਾ ਬਾਗ ਦਾ ਜਾਇਜਾ ਲੈਣ ਲਈ ਅੰਦਰ ਭੇਜਿਆ ਗਿਆ ਇਸ ਭਰੋਸੇ ਤੇ ਜਥੇਬੰਦੀਆ ਨੇ ਧਰਨਾ ਬਾਗ ਮੂਹਰੋ ਚੁਕ ਲਿਆ ਅਤੇ ਨਿਗਰਾਨੀ ਲਈ ਆਪਣੇ ਕਾਰਕੁੰਨ ਦਰਬਾਰ ਸਾਹਿਬ ਬਠਾ ਲਏ।  ਸ਼ਾਮ 6.25 ਉਦਘਾਟਨ ਹੋਣਾ ਸੀ

ਉਸ ਤੋ ਪਹਿਲਾ ਹੀ ਨੌਜਵਾਨ ਭਾਰਤ ਸਭਾ ਅਤੇ ਹੋਰ ਵੱਖ ਵੱਖ ਜਥੇਬੰਦੀਆ ਦੇ ਆਗੂ ਤੇ ਕਾਰਕੁੰਨ ਵੱਡੀ ਗਿਣਤੀ ਇਕੱਠੇ ਹੋ ਕੇ ਦਰਬਾਰ ਸਾਹਿਬ ਵੱਲੋ ਮਾਰਚ ਕਰਕੇ ਜਲਿਆਂਵਾਲਾ ਬਾਗ ਦੇ ਰਸਤੇ ਕੀਤੀ ਬੈਰੀਗੇਡਿੰਗ ਵੱਲ ਅੱਗੇ ਵਧੇ ਅਤੇ ਸਾਰਿਆ ਨੂੰ ਬਾਗ ਅੰਦਰ ਜਾਣ ਦੀ ਮੰਗ ਨੂੰ ਲੈ ਕੇ ਪੁਲਿਸ ਝੜਪਾਂ ਹੋਈਆਂ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰਪਿੰਦਰ ਚੌਦਾਂ ਸੂਬਾ ਆਗੂ ਕਰਮਜੀਤ ਸਿੰਘ ਮਾਣੂੰਕੇ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਰਜਿੰਦਰ ਸਿੰਘ ਰਾਜੇਆਣਾ ਰਾਜਦੀਪ ਸਿੰਘ ਬਾਗੀ ,  ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਜਗਪ੍ਰੀਤ ਸਿੰਘ ਕੋਟਲਾ, ਮਾਝਾ ਸੰਘਰਸ਼ ਕਮੇਟੀ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੈਂਕੜੇ  ਆਗੂ ਅਤੇ ਕਾਰਕੁਨ ਗ੍ਰਿਫ਼ਤਾਰ ਕਰ ਲਏ ਗਏ  ।