ਸਾਬਕਾ ਨੌਕਰਸ਼ਾਹਾਂ ਨੇ ਚੀਫ਼ ਜਸਟਿਸ ਨੂੰ ਬਿਲਕਿਸ ਬਾਨੋ ਕੇਸ ਵਿਚ 'ਗ਼ਲਤ ਫ਼ੈਸਲੇ ਨੂੰ ਸੁਧਾਰਨ' ਦੀ ਅਪੀਲ ਕੀਤੀ

ਏਜੰਸੀ

ਖ਼ਬਰਾਂ, ਪੰਜਾਬ

ਸਾਬਕਾ ਨੌਕਰਸ਼ਾਹਾਂ ਨੇ ਚੀਫ਼ ਜਸਟਿਸ ਨੂੰ ਬਿਲਕਿਸ ਬਾਨੋ ਕੇਸ ਵਿਚ 'ਗ਼ਲਤ ਫ਼ੈਸਲੇ ਨੂੰ ਸੁਧਾਰਨ' ਦੀ ਅਪੀਲ ਕੀਤੀ

image


ਨਵੀਂ ਦਿੱਲੀ, 27 ਅਗੱਸਤ : ਬਿਲਕਿਸ ਬਾਨੋ ਸਮੂਹਕ ਜਬਰ ਜਨਾਹ ਮਾਮਲੇ ਦੇ 11 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਖ਼ਿਲਾਫ਼ 130 ਤੋਂ ਵਧ ਸਾਬਕਾ ਨੌਕਰਸ਼ਾਹਾਂ ਨੇ ਅੱਜ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਨੂੰ  ਇਕ ਖੁਲ੍ਹਾ ਪੱਤਰ ਲਿਖਿਆ ਅਤੇ ਉਨ੍ਹਾਂ ਤੋਂ ਇਸ ''ਬੇਹਦ ਗ਼ਲਤ ਫ਼ੈਸਲੇ'' ਨੂੰ  ਸੁਧਾਰਨ ਦੀ ਅਪੀਲ ਕੀਤੀ |
ਉਨ੍ਹਾਂ ਨੇ ਚੀਫ਼ ਜਸਟਿਸ ਨੂੰ  ਗੁਜਰਾਤ ਸਰਕਾਰ ਵਲੋਂ ਦਿਤੇ ਹੁਕਮਾਂ ਨੂੰ  ਰੱਦ ਕਰਨ ਅਤੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀ 11 ਵਿਅਕਤੀਆਂ ਨੂੰ  ਉਮਰ ਕੈਦ ਦੀ ਸਜ਼ਾ ਕੱਟਣ ਲਈ ਵਾਪਸ ਜੇਲ ਭੇਜੇ ਜਾਣ ਦੀ ਅਪੀਲ ਕੀਤੀ | ਪੱਤਰ ਵਿਚ ਕਿਹਾ ਗਿਆ ਹੈ, Tਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਕੱੁਝ ਦਿਨ ਪਹਿਲਾਂ ਗੁਜਰਾਤ ਵਿਚ ਜੋ ਕੁੱਝ ਵਾਪਰਿਆ, ਉਸ ਨਾਲ ਸਾਡੇ ਦੇਸ਼ ਦੇ ਜ਼ਿਆਦਾਤਰ ਲੋਕਾਂ ਵਾਂਗ, ਅਸੀਂ ਵੀ ਹੈਰਾਨ ਹਾਂ |'' 'ਕਾਂਸਟੀਚਿਊਸਨਲ ਕੰਡਕਟ ਗਰੁੱਪ' ਦੀ ਅਗਵਾਈ ਹੇਠ ਲਿਖੇ ਪੱਤਰ ਵਿਚ ਜਿਨ੍ਹਾਂ 134 ਲੋਕਾਂ ਦੇ ਦਸਤਖ਼ਤ ਹਨ, ਉਨ੍ਹਾਂ ਵਿਚ ਦਿੱਲੀ ਦੇ ਸਾਬਕਾ ਉਪ ਰਾਜਪਾਲ ਨਜੀਬ ਜੰਗ, ਸਾਬਕਾ ਕੈਬਨਿਟ ਸਕੱਤਰ ਕੇ. ਐਮ ਚੰਦਰਸੇਖਰ, ਸਾਬਕਾ ਵਿਦੇਸ਼ ਸਕੱਤਰ ਸ਼ਿਵਸੰਕਰ ਮੈਨਨ ਅਤੇ ਸੁਜਾਤਾ ਸਿੰਘ ਅਤੇ ਸਾਬਕਾ ਗ੍ਰਹਿ ਸਕੱਤਰ ਜੀ.ਕੇ. ਪਿੱਲਈ ਸ਼ਾਮਲ ਹਨ | ਸਾਬਕਾ ਨੌਕਰਸ਼ਾਹਾਂ ਨੇ ਕਿਹਾ ਕਿ ਦੋਸ਼ੀਆਂ ਦੀ ਰਿਹਾਈ 'ਤੇ Tਦੇਸ਼ ਵਿਚ ਗੁੱਸਾ'' ਹੈ | ਅਦਾਲਤ ਕੋਲ ਅਧਿਕਾਰ ਖੇਤਰ ਹੈ ਜਿਸ ਰਾਹੀਂ ਉਹ ਇਸ ਬੇਹਦ ਗ਼ਲਤ ਫ਼ੈਸਲੇ ਨੂੰ  ਸੁਧਾਰ ਸਕਦੀ ਹੈ |            (ਏਜੰਸੀ)