ਗੁਰਦਾਸਪੁਰ ਵਿਚ ਵਿਦਿਆਰਥੀਆਂ ਨਾਲ ਭਰਿਆ ਟੈਂਪੂ ਪਲਟਿਆ, ਕਈ ਜਖ਼ਮੀ 

ਏਜੰਸੀ

ਖ਼ਬਰਾਂ, ਪੰਜਾਬ

ਮਾਮਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ ਦਾ ਹੈ

Accident

ਗੁਰਦਾਸਪੁਰ - ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨਾਲ ਭਰਿਆ ਟੈਂਪੂ ਪਲਟਣ ਨਾਲ ਅੱਧੀ ਦਰਜਨ ਤੋਂ ਵੱਧ ਵਿਦਿਆਰਥੀ ਜਖ਼ਮੀ ਹੋ ਗਏ। ਭਾਵੇਂ ਪੰਜਾਬ ਸਰਕਾਰ ਵੱਲੋਂ ਗੈਰ ਸੁਰੱਖਿਅਤ ਵਾਹਨਾਂ 'ਤੇ ਵਿਦਿਆਰਥੀਆਂ ਨੂੰ ਲਿਜਾਣ 'ਤੇ ਪਾਬੰਦੀ ਲਗਾਈ ਗਈ ਹੈ ਪਰ ਫਿਰ ਵੀ ਕੁੱਝ ਗੈਰ ਜ਼ਿਮੇਵਾਰ ਸਕੂਲ ਪ੍ਰਬੰਧਕ ਅਤੇ ਅਧਿਆਪਕ ਅਣ-ਸੁੱਰਖਿਅਤ ਵਾਹਨਾਂ ਉੱਤੇ ਵਿਦਿਆਰਥੀਆਂ ਨੂੰ ਸਵਾਰ ਕਰ ਕੇ ਉਹਨਾਂ ਦੀ ਕੀਮਤੀ ਜਾਨ ਨਾਲ ਖੇਡਦੇ ਹਨ।

ਅਜਿਹਾ ਇੱਕ ਮਾਮਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ ਦਾ ਸਾਹਮਣੇ ਆਇਆ ਹੈ ਜਿੱਥੋਂ ਦੇ ਵਿਦਿਆਰਥੀ ਸਕੂਲ ਖੇਡਾਂ ਲਈ ਗਏ ਸਨ ਪਰ ਜਦੋਂ ਇਹ ਵਿਦਿਆਰਥੀ ਵਾਪਸ ਪਰਤ ਰਹੇ ਸਨ ਤਾਂ ਪਿੰਡ ਭੱਟੀਆਂ ਵਾਲੇ ਮੋੜ ਉੱਤੇ ਸ੍ਰੀ ਹਰਗੋਬਿੰਦਪੁਰ ਗੁਰਦਾਸਪੁਰ ਮਾਰਗ 'ਤੇ ਵਿਦਿਆਰਥੀਆਂ ਦਾ ਭਰਿਆ ਹੋਇਆ ਓਵਰਲੋਡ ਟੈਂਪੂ ਸੜਕ ਦੇ ਵਿਚਕਾਰ ਹਾਦਸਾਗ੍ਰਸਤ ਹੋ ਗਿਆ।

ਇਸ ਸੰਬੰਧੀ ਜ਼ਖਮੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਦੱਸਿਆ ਸਕੂਲ ਦੀ ਡੀਪੀ ਅਧਿਆਪਕਾਂ ਵੱਲੋਂ ਕੀਤੀ ਗਈ ਅਣਗਿਹਲੀ ਕਾਰਨ ਇਹ ਹਾਦਸਾ ਵਰਤਿਆ ਹੈ।  ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬੱਚਿਆਂ ਦੇ ਜੀਵਨ ਅਤੇ ਭਵਿੱਖ ਨਾਲ ਸਿੱਖਿਆ ਵਿਭਾਗ ਵੱਲੋਂ ਖਿਲਵਾੜ ਕੀਤਾ ਜਾ ਰਿਹਾ ਹੈ। ਸੱਤਵੀਂ ਅਤੇ ਨੌਵੀਂ ਦੇ ਛੇ ਵਿਦਿਆਰਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਭੱਟੀਆਂ ਅਤੇ ਮੁੱਢਲੀ ਸਹਾਇਤਾ ਤੋਂ ਬਾਅਦ ਮਾਪੇ ਆਪਣੇ ਘਰਾਂ ਨੂੰ ਅਤੇ ਵੱਡੇ ਹਸਪਤਾਲਾਂ ਵੱਲ ਨੂੰ ਰਵਾਨਾ ਹੋ ਗਏ ਹਨ। ਇਸ ਸਬੰਧੀ ਖੇਡ ਨਾਲ ਸਬੰਧਤ ਅਧਿਆਪਕਾਂ ਅਰਵਿੰਦਰ ਕੌਰ ਰਵਈਆ ਬਹੁਤ ਹੀ ਗੈਰ ਜ਼ਿਮੇਵਾਰ ਅਤੇ ਘਟਨਾ ਉੱਤੇ ਪਰਦਾ ਪੋਸ਼ੀ ਕਰਨ ਵਾਲਾ ਨਜ਼ਰ ਆਇਆ।