ਨਕਲੀ ਪੁਲਿਸ ਮੁਲਾਜ਼ਮ ਬਣ ਕੇ ਧਮਕਾਉਣ ਵਾਲਾ ਚੜਿਆ ਪੁਲਿਸ ਹੱਥੇ
ਅੱਜ ਵੀ ਪਟਿਆਲਾ ਦੇ ਕੋਤਵਾਲੀ ਥਾਣਾ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਨੂੰ ਡਰਾ ਧਮਕਾ ਰਿਹਾ ਹੈ
ਪਟਿਆਲਾ - ਪਟਿਆਲਾ ਪੁਲਿਸ ਵਲੋਂ ਨਕਲੀ ਪੁਲਿਸ ਬਣ ਕੇ ਲੋਕਾਂ ਨੂੰ ਠੱਗਣ ਵਾਲਾ ਨੌਜਵਾਨ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਦਾ ਨਾਮ ਯੁਵਰਾਜ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਪਟਿਆਲਾ ਦੇ ਹਲਕਾ ਸਨੌਰ ਦੇ ਪਿੰਡ ਵਿਸ਼ਵਪੁਰਾ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੌਜਵਾਨ ਨੇ ਨਕਲੀ ਸਿਪਾਹੀ ਦੀ ਵਰਦੀ ਬਣਵਾਈ ਹੋਈ ਸੀ ਅਕਸਰ ਹੀ ਉਹ ਨਕਲੀ ਵਰਦੀ ਪਾ ਕੇ ਰੇਹੜੀ ਫੜੀ ਵਾਲਿਆਂ 'ਤੇ ਰੋਹਬ ਮਾਰਦਾ ਸੀ ਅਤੇ ਉਨ੍ਹਾਂ ਤੋਂ ਪੈਸੇ ਦੀ ਵਸੂਲੀ ਕਰਦਾ ਸੀ। ਦੋਸ਼ੀ ਯੁਵਰਾਜ ਸਿੰਘ ਦੇ ਉੱਪਰ ਪਹਿਲਾ ਵੀ ਸੁਨਾਮ ਦੇ ਇੱਕ ਥਾਣੇ ਵਿਚ ਨਕਲੀ ਪੁਲਿਸ ਮੁਲਾਜ਼ਮ ਦਾ ਮਾਮਲਾ ਦਰਜ ਹੈ।
ਅੱਜ ਵੀ ਪਟਿਆਲਾ ਦੇ ਕੋਤਵਾਲੀ ਥਾਣਾ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਨੂੰ ਡਰਾ ਧਮਕਾ ਰਿਹਾ ਹੈ ਜਦੋਂ ਅਸਲੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਨਕਲੀ ਪੁਲਿਸ ਦੀ ਵਰਦੀ ਪਾ ਕੇ ਧਮਕਾਉਣ ਵਾਲਾ ਨੌਜਵਾਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕੀਤਾ ਫਿਲਹਾਲ ਦੋਸ਼ੀ ਨੌਜਵਾਨ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਜਾਂਚ ਜਾਰੀ ਹੈ।