Punjab News: ਪੰਜਾਬ ਦੇ ਦੋ ਅਧਿਆਪਕਾਂ ਪੰਕਜ ਗੋਇਲ ਤੇ ਰਜਿੰਦਰ ਸਿੰਘ ਨੂੰ ਮਿਲੇਗਾ ਰਾਸ਼ਟਰੀ ਪੁਰਸਕਾਰ
ਇਸ ਰਾਸ਼ਟਰੀ ਪੁਰਸਕਾਰ ’ਚ ਹਰੇਕ ਅਧਿਆਪਕ ਨੂੰ ਮੈਰਿਟ ਸਰਟੀਫ਼ਿਕੇਟ, ਚਾਂਦੀ ਦਾ ਤਮਗ਼ਾ ਅਤੇ 50 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ
Two teachers from Punjab Pankaj Goyal and Rajinder Singh will get the national award: ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਨੇ ਸਾਲ 2024 ਦੇ ਨੈਸ਼ਨਲ ਟੀਚਰ ਐਵਾਰਡਾਂ ਦਾ ਐਲਾਨ ਕਰ ਦਿਤਾ ਹੈ। ਦੇਸ਼ ’ਚੋਂ ਕੁੱਲ 50 ਅਧਿਆਪਕਾਂ ਨੂੰ ਇਹ ਪੁਰਸਕਾਰ ਮਿਲਣਗੇ। ਪੰਜਾਬ ਦੇ ਦੋ ਅਧਿਆਪਕਾਂ ਨੂੰ ਇਹ ਕੌਮੀ ਪੁਰਸਕਾਰ ਮਿਲੇਗਾ।
ਪਤਾ ਲਗਾ ਹੈ ਕਿ ਪੰਜਾਬ ਦੇ ਸਿੱਖਿਆ ਵਿਭਾਗ ਨੇ ਕੁੱਲ ਅਧਿਆਪਕਾਂ ਦੇ ਨਾਂ ਇਸ ਅਧਿਆਪਕ ਲਈ ਭੇਜੇ ਸਨ ਜਿਨ੍ਹਾਂ ਵਿਚੋਂ ਬਰਨਾਲਾ ਦੇ ਜੀਐਸਐਸ ਸਕੂਲ (ਲੜਕੀਆਂ) ਦੇ ਪੰਕਜ ਕੁਮਾਰ ਗੋਇਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ, ਗੋਨਿਆਣਾ ਮੰਡੀ, ਬਠਿੰਡਾ ਦੇ ਰਾਜਿੰਦਰ ਸਿੰਘ ਦੀ ਚੋਣ ਕੀਤੀ ਗਈ ਹੈ।
ਕੁੱਲ 50 ਅਧਿਆਪਕਾਂ ’ਚੋਂ ਇਸ ਪੁਰਸਕਾਰ ਲਈ ਸਭ ਤੋਂ ਜ਼ਿਆਦਾ ਗੁਜਰਾਤ ਦੇ ਚਾਰ ਅਧਿਆਪਕ ਹਨ। ਇਸ ਰਾਸ਼ਟਰੀ ਪੁਰਸਕਾਰ ’ਚ ਹਰੇਕ ਅਧਿਆਪਕ ਨੂੰ ਮੈਰਿਟ ਸਰਟੀਫ਼ਿਕੇਟ, ਚਾਂਦੀ ਦਾ ਤਮਗ਼ਾ ਅਤੇ 50 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ। ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਨੇ ਚੁਣੇ ਗਏ ਅਧਿਆਪਕਾਂ ਨੂੰ ਤਿੰਨ ਸਤੰਬਰ ਨੂੰ ਦਿੱਲੀ ਪੁੱਜਣ ਦੀ ਹਦਾਇਤ ਕੀਤੀ ਹੈ।