Mohali News : ਖਰੜ ’ਚ ਸਾਬਕਾ ਸ਼ੂਟਰ ਸੁਖਦੀਪ ਕੌਰ ਨੇ ਕੀਤੀ ਖੁਦਕੁਸ਼ੀ
Mohali News : ਆਪਣੇ ਪਤੀ ਦੀ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਮਾਰੀ ਗੋਲੀ, ਕੱਲ੍ਹ ਪਰਿਵਾਰਕ ਮਾਮਲੇ ਨੂੰ ਲੈ ਕੇ ਜੋੜੇ ਵਿਚਕਾਰ ਹੋਇਆ ਸੀ ਮਾਮੂਲੀ ਝਗੜਾ-ਸੂਤਰ
Mohali News in Punjabi : ਬੁੱਧਵਾਰ ਨੂੰ ਛੱਜੂਮਾਜਰਾ ਰੋਡ 'ਤੇ ਮਾਡਲ ਟਾਊਨ ਦੇ ਇੱਕ ਘਰ ਵਿੱਚ ਇੱਕ ਔਰਤ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸੁਖਦੀਪ ਕੌਰ ਆਪਣੇ ਪਤੀ ਸ਼ਰਨਜੀਤ ਸਿੰਘ ਅਤੇ ਪੰਜ ਧੀਆਂ ਨਾਲ ਮਾਡਲ ਟਾਊਨ ਦੀ ਕੋਠੀ ਨੰਬਰ 105 ਵਿੱਚ ਰਹਿੰਦੀ ਸੀ। ਪਤੀ-ਪਤਨੀ ਦੋਵੇਂ ਹੀ ਸ਼ੂਟਰ ਰਹੇ ਹਨ।
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਸੁਖਦੀਪ ਕੌਰ ਅਤੇ ਸਾਰੇ ਪਰਿਵਾਰਕ ਮੈਂਬਰ ਘਰ ਵਿੱਚ ਸਨ। ਸ਼ਾਮ ਕਰੀਬ 4 ਵਜੇ ਸੁਖਦੀਪ ਕੌਰ ਨੇ ਘਰ ਦੀ ਪਹਿਲੀ ਮੰਜ਼ਿਲ 'ਤੇ ਜਾ ਕੇ ਆਪਣੇ ਪਤੀ ਦੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਖਰੜ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਹੈ। ਪੁਲਿਸ ਵੀਰਵਾਰ ਸਵੇਰੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਏਗੀ।
(For more news apart from Former shooter Sukhdeep Kaur commits suicide in Kharar News in Punjabi, stay tuned to Rozana Spokesman)