‘ਜੰਮਿਆਂ ਨੂੰ ਗੁੜ੍ਹਤੀ 'ਚ ਮਿਲਦੀ ਅਫੀਮ ਐ' ਗਾ ਕੇ ਬੁਰੇ ਫਸੇ ਪੰਜਾਬੀ ਗਾਇਕ ਗੁਰੂ ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਸਮਰਾਲਾ ਅਦਾਲਤ ਨੇ 2 ਸਤੰਬਰ ਨੂੰ ਪੇਸ਼ ਹੋਣ ਦਾ ਸੰਮਨ ਕੀਤਾ ਜਾਰੀ

Punjabi singer Guru Randhawa gets into trouble for singing 'Opium is found in babies born in Gurti'

Punjabi singer Guru Randhawa news : ਪੰਜਾਬੀ ਗਾਇਕ ਗੁਰੂ ਰੰਧਾਵਾ ਲਈ ਉਸ ਸਮੇਂ ਕਾਨੂੰਨੀ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਜਦੋਂ ਸਮਰਾਲਾ ਨੇੜਲੇ ਪਿੰੰਡ ਬਰਮਾ ਦੇ ਇਕ ਵਿਅਕਤੀ ਦੀ ਸ਼ਿਕਾਇਤ ਦੇ ਅਧਾਰਿਤ ਅਦਾਲਤ ਵੱਲੋਂ ਉਨ੍ਹਾਂ ਨੂੰ 2 ਸਤੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕਰ ਦਿੱਤਾ ਗਿਆ ਹੈ।

ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਦੀਪ ਸਿੰਘ ਮਾਨ ਵਾਸੀ ਪਿੰਡ ਬਰਮਾ ਤਹਿਸੀਲ ਸਮਰਾਲਾ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਕਿ ਗਾਇਕ ਵੱਲੋਂ ਆਪਣੇ ਨਵੇਂ ਆਏ ਗੀਤ ‘ਸਿਰਾ’ ਵਿਚ ਇਕ ਲਾਈਨ ਇਤਰਾਜ਼ਯੋਗ ਵਰਤੀ ਗਈ ਹੈ ਜਿਸ ਵਿਚ ਇਹ ਸ਼ਬਦ ਵਰਤੇ ਗਏ ਹਨ ‘ਜੰਮਿਆਂ ਨੂੰ ਗੁੜ੍ਹਤੀ ’ਚ ਮਿਲਦੀ ਅਫੀਮ ਐ’।

ਇਨ੍ਹਾਂ ਇਤਰਾਜ਼ਯੋਗ ਸ਼ਬਦਾਂ ਤੋਂ ਬਾਅਦ ਸਾਡੇ ਵੱਲੋਂ ਇਸ ਗਾਇਕ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਇਨ੍ਹਾਂ ਲਾਇਨਾਂ ’ਤੇ ਇਤਰਾਜ਼ ਜ਼ਾਹਿਰ ਕਰਦਿਆਂ ਸਪੱਸ਼ਟ ਕੀਤਾ ਗਿਆ ਹੈ ਕਿ ਗੁੜ੍ਹਤੀ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਹਿਬ ’ਚ ਵੀ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ।