ਏਆਈਜੀ ਉੱਪਲ ਵਿਰੁਧ ਯੌਨ ਸੋਸ਼ਣ ਅਤੇ ਬਲਾਤਕਾਰ ਦਾ ਮੁਕੱਦਮਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਇੰਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਨਾਲ ਪ੍ਰੈਸ ਕਾਂਨਫਰੰਸ ਕਰ ਅੰਮ੍ਰਿਤਸਰ ਦੀ ਇਕ ਲੜਕੀ ਨੇ ਪੰਜਾਬ ਪੁਲਿਸ ਦੇ ਏਆਈਜੀ ਰਣਧੀਰ ਸਿੰਘ ਉੱ....

Rape and Sexual Harrasment

ਚੰਡੀਗੜ੍ਹ : ਲੋਕ ਇੰਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਨਾਲ ਪ੍ਰੈਸ ਕਾਂਨਫਰੰਸ ਕਰ ਅੰਮ੍ਰਿਤਸਰ ਦੀ ਇਕ ਲੜਕੀ ਨੇ ਪੰਜਾਬ ਪੁਲਿਸ ਦੇ ਏਆਈਜੀ ਰਣਧੀਰ ਸਿੰਘ ਉੱਪਲ 'ਤੇ ਕਈ ਗੰਭੀਰ ਇਲਜ਼ਾਮ ਲਗਾਏ। ਜਲੰਧਰ ਵਿੱਚ ਪ੍ਰੈਸ ਕਾਂਨਫਰੰਸ ਦੇ ਦੌਰਾਨ ਲੜਕੀ ਨੇ ਕਿਹਾ ਕਿ ਏਆਈਜੀ ਨੇ ਉਸ ਨੂੰ ਪਿਸਟਲ ਦੇ ਜ਼ੋਰ 'ਤੇ ਡਰਾ - ਧਮਕਾ ਕੇ ਕਈ ਵਾਰ ਸਰੀਰਕ ਸਬੰਧ ਬਣਾਏ। ਅਜਿਹਾ ਨਾ ਕਰਨ 'ਤੇ ਉਸ ਨੂੰ ਅਤੇ ਉਸ ਦੇ ਪਰਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ ਸੀ।

ਜਾਂਚ ਅਧਿਕਾਰੀ ਪਰਮਦੀਪ ਕੌਰ ਅਤੇ ਆਈਜੀ ਵਿਭੂਰਾਜ ਨੇ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੂੰ ਮਾਮਲਾ ਦਰਜ ਕਰਨ ਦੇ ਹੁਕਮ ਦਿਤੇ। ਇਹਨਾਂ ਹੁਕਮਾਂ ਤੋਂ ਬਾਅਦ ਏਆਈਜੀ ਰਣਧੀਰ ਵਿਰੁਧ ਐਫ਼ਆਈਆਰ 184/18 ਅਧੀਨ ਅੰਡਰ ਸ਼ੈਕਸ਼ਨ 376 ਸੀ,  354 ਡੀ,   506, 120ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਧਿਆਨ ਯੋਗ ਹੈ ਕਿ ਕੁੜੀ ਇਸ ਤੋਂ ਪਹਿਲਾਂ ਵੀ ਉੱਪਲ ਉਤੇ ਛੇੜਛਾੜ ਅਤੇ ਜ਼ਬਰਦਸਤੀ ਦੀ ਕੋਸ਼ਿਸ਼ ਦੇ ਇਲਜ਼ਾਮ ਲਗਾ ਚੁੱਕੀ ਹੈ।

ਪੀਡ਼ਤ ਲੜਕੀ ਨੇ ਕਿਹਾ ਕਿ ਸਾਲ 2001 ਵਿਚ ਜਦੋਂ ਰਣਧੀਰ ਸਿੰਘ ਉੱਪਲ ਹੋਸ਼ਿਆਰਪੁਰ ਵਿਚ ਡੀਐਸਪੀ ਅਹੁਦੇ 'ਤੇ ਤੈਨਾਤ ਸੀ, ਤੱਦ ਉਨ੍ਹਾਂ ਦੀ ਮਾਂ ਨੇ ਉਸ ਦੀ ਜਾਨ ਪਛਾਣ ਮਾਮੇ ਦੇ ਤੌਰ 'ਤੇ ਕਰਾਈ ਸੀ।  ਲੜਕੀ ਦੀ ਮਾਂ ਨੇ ਉੱਪਲ ਨੂੰ ਕਿਹਾ ਸੀ ਕਿ ਉਸ ਦੀ ਧੀ ਹੋਸ਼ਿਆਰਪੁਰ ਵਿਚ ਵਕਾਲਤ ਦੀ ਪੜ੍ਹਾਈ ਕਰ ਰਹੀ ਹੈ ਅਤੇ ਉਹ ਉਸ ਦਾ ਧਿਆਨ ਰੱਖੇ ਪਰ ਲੜਕੀ ਦਾ ਇਲਜ਼ਾਮ ਹੈ ਕਿ ਉੱਪਲ ਸ਼ੁਰੂ ਤੋਂ ਹੀ ਉਸ ਉਤੇ ਗਲਤ ਨਜ਼ਰ ਰੱਖਦਾ ਸੀ। ਲੜਕੀ ਨੇ ਕਿਹਾ ਕਿ ਪਹਿਲਾਂ ਤਾਂ ਉੱਪਲ ਨੇ ਉਸ ਨਾਲ ਅਸ਼ਲੀਲ ਗੱਲਾਂ ਕੀਤੀਆਂ।

ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਉਸਨੇ ਪਰਵਾਰਿਕ ਮੈਂਬਰਾਂ ਨੂੰ ਮਾਰਨ ਦੀ ਧਮਕੀ ਦੇ ਕੇ ਸਰੀਰਕ ਸਬੰਧ ਬਣਾਏ। ਲੜਕੀ ਦਾ ਇਲਜ਼ਾਮ ਹੈ ਕਿ ਏਆਈਜੀ ਉਸ ਦੇ ਨਾਲ ਹੋਸ਼ਿਆਰਪੁਰ, ਯੂਟੀ ਗੈਸਟ ਹਾਉਸ, ਅੰਮ੍ਰਿਤਸਰ ਸਮੇਤ ਕਈ ਥਾਵਾਂ 'ਤੇ ਡਰਾ ਧਮਕਾ ਕੇ ਸਰੀਰਕ ਸਬੰਧ ਬਣਾ ਚੁੱਕਿਆ ਹੈ। ਮੁਟਿਆਰ ਨੇ ਕਿਹਾ ਕਿ 18 ਸਤੰਬਰ ਨੂੰ ਪੂਰੇ ਮਾਮਲੇ ਦੀ ਸ਼ਿਕਾਇਤ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਕੀਤੀ ਸੀ।  

ਇਸ ਤੋਂ ਬਾਅਦ ਸ਼ਿਕਾਇਤ ਘੁੰਮਦੀ ਰਹੀ ਪਰ ਕੋਈ ਸੁਣਵਾਈ ਨਹੀਂ ਹੋਈ। ਲੜਕੀ ਨੇ ਰਾਜ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਉਥੇ ਹੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਚਰਮਰਾ ਗਈ ਹੈ। ਆਮ ਲੋਕਾਂ ਨੂੰ ਕਾਨੂੰਨੀ ਮਦਦ ਦੇਣ ਵਾਲੇ ਪੁਲਿਸ ਦੀ ਵਰਦੀ 'ਚ ਲੁਕੇ ਗੁੰਡੇ ਅਪਣੀ ਮਨਮਰਜੀ ਕਰ ਰਹੇ ਹਨ।