ਐਨਡੀਏ 'ਚ ਸਹਿਯੋਗੀ ਪਾਰਟੀਆਂ ਨੂੰ ਜ਼ਿਆਦਾ ਮਹੱਤਵ ਨਹੀਂ ਦਿਤਾ ਗਿਆ : ਭੂੰਦੜ
ਐਨਡੀਏ 'ਚ ਸਹਿਯੋਗੀ ਪਾਰਟੀਆਂ ਨੂੰ ਜ਼ਿਆਦਾ ਮਹੱਤਵ ਨਹੀਂ ਦਿਤਾ ਗਿਆ : ਭੂੰਦੜ
image
ਇਕ ਹੋਰ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗੱਠਜੋੜ ਚਾਰ ਦਹਾਕਿਆਂ ਤਕ ਜਾਰੀ ਰਿਹਾ ਪਰ ਹੁਣ ਸਮੀਕਰਣ ਬਦਲ ਗਿਆ ਹੈ। ਉਨ੍ਹਾਂ ਕਿਹਾ, “ਅਸੀਂ ਇਕੱਠੇ ਹੋ ਕੇ ਕਾਂਗਰਸ ਦੇ ਅੱਤਿਆਚਾਰ ਵਿਰੁਧ ਲੜਨ ਲਈ ਆਏ ਹਾਂ। ਅਕਾਲੀ ਦਲ ਵਲੋਂ ਹਮੇਸ਼ਾਂ ਹੀ ਕਿਸਾਨਾਂ ਅਤੇ ਪੰਜਾਬ ਦੇ ਮਸਲਿਆਂ ਨਾਲ ਵਿਚਾਰ ਵਟਾਂਦਰੇ ਕੀਤੇ ਜਾਂਦੇ ਸਨ। ਪਰ ਹੁਣ ਭਾਜਪਾ ਕਿਸਾਨਾਂ ਅਤੇ ਪੰਜਾਬ ਪ੍ਰਤੀ ਸਾਡੀ ਚਿੰਤਾ ਨਾਲ ਜੁੜੇ ਮੁੱਦਿਆਂ ਨੂੰ ਨਹੀਂ ਸੁਣਦੀ।'' ਉਨ੍ਹਾਂ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਦੇ ਸ਼ਾਸਨ ਦੇ ਉਲਟ ਮੌਜੂਦਾ ਐਨਡੀਏ 'ਚ ਸਹਿਯੋਗੀ ਪਾਰਟੀਆਂ ਨੂੰ ਜ਼ਿਆਦਾ ਮਹੱਤਵ ਨਹੀਂ ਦਿਤਾ ਗਿਆ ਹੈ।(ਪੀਟੀਆਈ)