ਭਾਜਪਾ ਦਾ ਪੰਜਾਬ 'ਚ ਕੋਈ ਆਧਾਰ ਨਹੀਂ, ਅਕਾਲੀ ਦਲ ਦੇ ਸਿਰ 'ਤੇ ਵਜ਼ੀਰੀਆਂ ਦਾ ਅਨੰਦ ਮਾਣਿਆ: ਕੀਤੂ,

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਦਾ ਪੰਜਾਬ 'ਚ ਕੋਈ ਆਧਾਰ ਨਹੀਂ, ਅਕਾਲੀ ਦਲ ਦੇ ਸਿਰ 'ਤੇ ਵਜ਼ੀਰੀਆਂ ਦਾ ਅਨੰਦ ਮਾਣਿਆ: ਕੀਤੂ, ਸਿੱਧੂ

image

ਨਵੀਂ ਦਿੱਲੀ, 27 ਸਤੰਬਰ (ਸੁਖਰਾਜ ਸਿੰਘ): ਸਹੀ ਦਿਸਾ 'ਚ ਸਹੀ ਕਦਮ ਕਰਾਰ ਦਿੰਦਿਆਂ ਜਿਲ੍ਹਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 23 ਵਰ੍ਹੇ ਪੁਰਾਣੇ ਗੱਠਜੋੜ ਨੂੰ ਅਲਵਿਦਾ ਕਹਿਣਾ ਅਤੀ ਸ਼ਲਾਘਾਯੋਗ ਕਦਮ ਅਤੇ ਪੰਜਾਬ ਤੇ ਕਿਸਾਨੀ ਦੇ ਹਿਤਾਂ ਦੀ ਰਾਖੀ ਲਈ ਇਤਿਹਾਸਕ ਕਦਮ ਕਰਾਰ ਦਿੰਦਿਆ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਅਤੇ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ. ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਭਾਜਪਾ ਦਾ ਪੰਜਾਬ ਵਿੱਚ ਕੋਈ ਅਧਾਰ ਨਹੀਂ ਅਤੇ 10 ਸਾਲ ਦੇ ਰਾਜ ਦੌਰਾਨ ਭਾਜਪਾਈਆਂ ਨੇ ਅਕਾਲੀ ਦਲ ਦੇ ਸਿਰ ਤੇ ਵਜੀਰੀਆਂ ਦਾ ਅਨੰਦ ਮਾਣਿਆ। ਉਨ੍ਹਾਂ ਨੇ ਭਾਜਪਾ ਪਾਰਟੀ ਵਿੱਚ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਹੁਦਿਆਂ ਤੋਂ ਪੰਜਾਬ ਅਤੇ ਕਿਸਾਨੀ ਦੇ ਹਿਤਾ ਖਾਤਰ ਅਸਤੀਫੇ ਦੇ ਕੇ ਭਾਜਪਾ ਨੂੰ ਅਲਵਿਦਾ ਕਹਿਣ।
ਉਕਤ ਆਗੂਆਂ ਨੇ ਜੰਮੂ-ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸਾ ਦਾ ਦਰਜਾ ਨਾ ਦੇਣ ਦੀ ਵੀ ਨਿਖੇਧੀ ਕੀਤੀ। ਸ. ਕੀਤੂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਲਾਹੌਰ ਤੱਕ ਫੈਲਿਆ ਹੋਣ ਕਰਕੇ ਉੱਥੋ ਤਕ ਲੋਕ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਹਨ ਤੇ ਕੇਦਰ ਸਰਕਾਰ ਦਾ ਇਹ ਫੈਂਸਲਾ ਮੰਦਭਾਗਾ ਹੈ, ਇਸ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ।
ਇਸ ਮੌਕੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਸੰਜੀਵ ਸੋਰੀ ਸਾਬਕਾ ਪ੍ਰਧਾਨ, ਧਰਮ ਸਿੰਘ ਫੌਜੀ, ਪਰਮਜੀਤ ਸਿੰਘ ਢਿੱਲੋਂ, ਪਰਮਜੀਤ ਸਿੰਘ ਖ਼ਾਲਸਾ ਮੈਂਬਰ ਐੱਸ.ਜੀ.ਪੀ.ਸੀ, ਜਤਿੰਦਰ ਜਿੰਮੀ, ਰਿੰਪੀ ਵਰਮਾ, ਬੇਅੰਤ ਬਾਠ, ਯਾਦਵਿੰਦਰ ਸਿੰਘ ਬਿੱਟੂ, ਸੂਬੇਦਾਰ ਸਰਬਜੀਤ ਸਿੰਘ, ਨਿਹਾਲ ਸਿੰਘ ਉੱਪਲੀ, ਜੱਸਾ ਸਿੱਧੂ, ਬਲਵਿੰਦਰ ਸਿੰਘ ਸਮਾਉ, ਨੀਰਜ ਕੁਮਾਰ, ਗੁਰਦੇਵ ਸਿੰਘ ਮੱਕੜ, ਗੁਰਮੀਤ ਸਿੰਘ ਦੂਲੋ, ਹਰਿੰਦਰ ਦਾਸ ਤੋਤਾ, ਹਰਭਜਨ ਸਿੰਘ ਭੱਜੀ ਆਦਿ ਮੌਜੂਦ ਸਨ।
New 4elhi Sukhraj ੨੭_੩ News 1kali 4al * 2JP 1lliance 5nds_7urjinder Sidhu