ਕੇਂਦਰ ਸਰਕਾਰ ਨੇ ਖੋਹੀ ਕੜਕਦੀ ਧੁੱਪ ਵਿਚ ਮਿਹਨਤ ਕਰਦੇ ਕਿਸਾਨਾਂ ਦੀ ਰੋਜ਼ੀ - ਕੈਪਟਨ ਅਮਰਿੰਦਰ  

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਦਾ ਕੇਂਦਰ ਸਰਕਾਰ ਖਿਲਾਫ਼ ਹੱਲਾ ਬੋਲ

captain Amarinder Singh

ਚੰਡੀਗੜ੍ਹ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾਂ ਵਿਖੇ ਪੰਜਾਬ ਦੇ ਮਹਾਨ ਸਪੁੱਤਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਪੰਜਾਬ ਕਾਂਗਰਸ ਵਲੋਂ ਅੱਜ ਖਟਕੜ ਕਲਾਂ 'ਚ ਕੇਂਦਰ ਸਰਕਾਰ ਖਿਲਾਫ਼ ਧਰਨਾ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਕੇਂਦਰ ਦੇ ਨਵੇਂ ਕਾਨੂੰਨਾਂ ਖਿਲਾਫ ਹੱਲਾ-ਬੋਲਿਆ ਜਾ ਰਿਹਾ ਹੈ।

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕੜਕਦੀ ਧੁੱਪ ਵਿੱਚ ਮਿਹਨਤ ਕਰਦੇ ਕਿਸਾਨਾਂ ਦੀ ਰੋਜ਼ੀ ਖੋਹ ਲਈ ਹੈ। ਇਸ ਸਮੇਂ ਜੋ ਦੇਸ਼ 'ਚ ਹੋ ਰਿਹਾ ਹੈ ਉਹ ਠੀਕ ਨਹੀਂ ਹੈ ਤੇ ਖੇਤੀਬਾੜੀ ਬਾਰੇ ਦਿੱਲੀ ਵਾਲਿਆਂ ਨੂੰ ਕੋਈ ਜਾਣਕਾਰੀ ਨਹੀਂ ਹੈ।  ਕੈਪਟਨ ਅਮਰਿੰਦਰ ਦਾ ਕਹਿਣਾ ਹੈ ਕਿ ਇਹ ਕੋਈ ਤਰੀਕਾ ਨਹੀਂ ਹੈ ਦੇਸ਼ 'ਚ ਨਵੇਂ ਕਾਨੂੰਨ ਲਾਗੂ ਕਰਨ ਦਾ।

ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਨਵੇਂ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਰਾਸ਼ਟਰਪਤੀ ਵੱਲੋਂ ਦਸਤਖ਼ਤ ਕਰਨ ਤੇ ਉਹਨਾਂ ਨੇ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ''ਜੇ ਕੋਈ ਵੱਡਾ ਵਪਾਰੀ ਆ ਗਿਆ ਫਸਲ ਖਰੀਦਣ ਤਾਂ ਕੀ ਪੀਡੀਐਸ ਦੇਵੇਗਾ, ਗਰੀਬਾਂ ਨੂੰ ਮੁਫ਼ਤ ਕਣਕ ਕਿੱਥੋਂ ਮਿਲੇਗੀ। ਐਮਐਸਪੀ, ਐਫਸੀਆਈ ਦੀ ਖਰੀਦ ਸਭ ਕੁਝ ਇੱਕ ਦਸਤਖਤ ਨਾਲ ਖ਼ਤਮ ਕਰ ਦਿੱਤਾ ਗਿਆ।

''ਖੇਤੀ ਆਰਡੀਨੈਂਸ ਲਿਆਉਣ ਵੇਲੇ ਪੰਜਾਬ ਨੂੰ ਜਾਣੂ ਕਰਵਾਉਣ ਵਾਲੇ ਮਸਲੇ 'ਤੇ ਕੈਪਟਨ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਝੂਠ ਬੋਲਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ''ਪੰਜਾਬ ਉਸ ਕਮੇਟੀ ਦਾ ਮੈਂਬਰ ਵੀ ਨਹੀਂ ਸੀ ਮੈਂ ਪੀਐੱਮ ਨੂੰ ਲਿਖਿਆ ਕਿ ਸਾਨੂੰ ਮੈਂਬਰ ਕਿਉਂ ਨਹੀਂ ਬਣਾਇਆ।ਬਗੈਰ ਸੂਬਿਆਂ ਨੂੰ ਪੁੱਛੇ ਤੁਸੀਂ ਫੈਸਲੇ ਲਏ। ਇਨ੍ਹਾਂ ਨੇ ਸਿਰਫ਼ ਆਪਣੇ ਸਾਥੀਆਂ ਨੂੰ ਬੁਲਾ ਕੇ ਫੈਸਲਾ ਲਿਆ।''