ਕਰਜ਼ੇ ਤੋਂ ਪ੍ਰੇਸ਼ਾਨ ਮਹਿਲਾ ਨੇ ਲਿਆ ਫਾਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਜ਼ੇ ਤੋਂ ਪ੍ਰੇਸ਼ਾਨ ਮਹਿਲਾ ਨੇ ਲਿਆ ਫਾਹਾ

image

ਮੋਗਾ, 27 ਸਤੰਬਰ (ਗੁਰਜੰਟ ਸਿੰਘ): ਸਥਾਨਕ  ਬੰਦ ਫ਼ਾਟਕ ਦੇ ਨਜ਼ਦੀਕ  ਕਰਜ਼ੇ ਤੋਂ ਤੰਗ ਆ ਕੇ ਮਹਿਲਾ ਵਲੋਂ ਫਾਹਾ ਲੈ ਕੇ ਆਤਮ ਹਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਬੀਰ ਨਗਰ ਮੋਗਾ ਵਾਸੀ ਰਘੁਨੰਦਨ ਕੁਮਾਰ ਦੀ ਪਤਨੀ ਸਰਬਜੀਤ ਕੌਰ (ਉਮਰ  46) ਨੇ ਘਰ ਦੀ ਆਰਥਕ ਤੰਗੀ ਅਤੇ ਕਰਜ਼ੇ ਦੇ ਬੋਝ ਹੇਠਾਂ ਫਾਹਾ ਲੈ ਕੇ ਅਪਣੀ ਜ਼ਿੰਦਗੀ ਖ਼ਤਮ ਕਰ ਲਈ। ਇਸ ਸਬੰਧੀ ਮ੍ਰਿਤਕਾ ਦੇ ਪਤੀ ਰਘੂਨੰਦਨ ਕੁਮਾਰ ਨੇ ਦਸਿਆ ਉਨ੍ਹਾਂ ਨੇ ਮਕਾਨ ਬਣਾਉਣ ਦੇ ਵਾਸਤੇ ਬੈਂਕ ਆਫ਼ ਇੰਡੀਆ ਤੋਂ ਅੱਠ ਲੱਖ ਰੁਪਏ ਦਾ ਕਰਜ਼ਾ ਲਿਆ ਸੀ।  ਉਨ੍ਹਾਂ ਦਸਿਆ ਕਿ ਮੈਂ ਛੋਟਾ ਹਾਥੀ ਚਲਾ ਕੇ ਪਰਵਾਰ ਦਾ ਪਾਲਨ ਪੋਸ਼ਣ ਕਰ ਰਿਹਾ ਹਾਂ । ਕੋਰੋਨਾ ਮਹਾਂਮਾਰੀ ਦੀ ਵਜ੍ਹਾ ਨਾਲ ਕਮਾਈ ਨਾ ਹੋਣ ਦੇ ਕਾਰਨ ਕਰਜ਼ੇ ਦੀਆਂ ਕਿਸ਼ਤਾਂ ਟੁੱਟ ਗਈਆਂ ਅਤੇ ਅਸੀਂ ਬਹੁਤ ਪ੍ਰੇਸ਼ਾਨ ਰਹਿਣ ਲੱਗ ਗਏ। ਬੈਂਕ ਦੀਆਂ ਕਿਸ਼ਤਾਂ ਦਾ ਕੋਈ ਇੰਤਜ਼ਾਮ ਨਾ ਹੋਣ ਦੇ ਚਲਦਿਆਂ ਮੇਰੀ ਪਤਨੀ ਨੇ ਨਿਰਾਸ਼ ਹੋ ਕੇ ਫਾਹਾ ਲੈ ਲਿਆ।