ਗੜ੍ਹਸ਼ੰਕਰ ਪੁਲਿਸ ਨੇ 450 ਨਸ਼ੀਲੀ ਗੋਲੀਆਂ ਸਮੇਤ ਮੁਲਜ਼ਮ ਨੂੰ ਕੀਤਾ ਕਾਬੂ
ਉਕਤ ਵਿਅਕਤੀ ਤੇ ਮੁਕੱਦਮਾ ਨੰਬਰ 191 ਐਨ ਡੀ ਪੀ ਐਸ ਐਕਟ ਅਧੀਨ ਰਜਿਸਟਰ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Garhshankar police arrested the accused along with 450 narcotic pills
ਗੜ੍ਹਸ਼ੰਕਰ : ਜਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੀਲੀਆਂ ਵਸਤੂਆਂ ਤੇ ਸ਼ਰਾਬ ਦੀ ਤਸਕਰੀ ਕਰਦੇ ਸਮੱਗਲਰਾਂ ਨੂੰ ਫੜਨ ਲਈ ਚਲਾਈ ਗਈ ਮੁਹਿੰਮ ਅਧੀਨ ਤੁਸ਼ਾਰ ਗੁਪਤਾ IPS ਸਹਾਇਕ ਪੁਲਿਸ ਕਪਤਾਨ ਅਤੇ ਸੁਪਰਵੀਜਨ ਅਧੀਨ ਇਕਬਾਲ ਸਿੰਘ ਐੱਸ ਐੱਚ ਓ ਥਾਣਾ ਗੜ੍ਹਸ਼ੰਕਰ ਦੀ ਹਦਾਇਤ ਤੇ ਏ. ਐਸ. ਆਈ. ਰਾਕੇਸ਼ ਥਾਣਾ ਗੜ੍ਹਸ਼ੰਕਰ ਨੇ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਭਮੀਆਂ ਰੋਡ ਤੋਂ ਇਕ ਵਿਅਕਤੀ ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਤੇ ਤਲਾਸ਼ੀ ਦੌਰਾਨ ਉਸ ਵਿਅਕਤੀ ਕੋਲੋਂ 450 ਨਸ਼ੀਲੀ ਗੋਲੀਆਂ ਅਲਪਰਾਜੋਲਮ ਬਰਾਮਦ ਕੀਤੀਆ।
ਜਿਸ ਦੀ ਪਹਿਚਾਣ ਜਤਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਧਮਾਈ ਥਾਣਾ ਗੜ੍ਹਸ਼ੰਕਰ ਵਜੋਂ ਹੋਈ ਹੈ। ਪੁਲਿਸ ਨੇ ਉਕਤ ਵਿਅਕਤੀ ਤੇ ਮੁਕੱਦਮਾ ਨੰਬਰ 191 ਐਨ ਡੀ ਪੀ ਐਸ ਐਕਟ ਅਧੀਨ ਰਜਿਸਟਰ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।