ਅੰਤਰਰਾਸ਼ਟਰੀ ਕਲਾਕਾਰ ਮੰਚ ਵਲੋਂ ਕਿਸਾਨਾਂ ਦੇ ਸੰਘਰਸ਼ ਨੂੰ ਖੁਲ੍ਹ ਕੇ ਸਮਰਥਨ ਦੇਣ ਦਾ ਐਲਾਨ
ਅੰਤਰਰਾਸ਼ਟਰੀ ਕਲਾਕਾਰ ਮੰਚ ਵਲੋਂ ਕਿਸਾਨਾਂ ਦੇ ਸੰਘਰਸ਼ ਨੂੰ ਖੁਲ੍ਹ ਕੇ ਸਮਰਥਨ ਦੇਣ ਦਾ ਐਲਾਨ
ਮੋਦੀ ਸਰਕਾਰ ਨੇ ਕਿਸਾਨਾਂ ਦੇ ਹੱਕਾਂ ਨੂੰ ਹੜੱਪਣ ਲਈ ਖੇਤੀਬਾੜੀ ਬਿਲ ਪਾਸ ਕੀਤੇ: ਸਰਦੂਲ ਸਿਕੰਦਰ
ਖੰਨਾ, 27 ਸਤੰਬਰ (ਏ.ਐਸ.ਖੰਨਾ): ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੇ ਹੱਕਾਂ ਨੂੰ ਹੜੱਪਣ ਲਈ ਖੇਤੀਬਾੜੀ ਬਿਲ ਪਾਸ ਕੀਤੇ ਹਨ ।ਇਹ ਗੱਲ ਅੰਤਰ ਰਾਸ਼ਟਰੀ ਕਲਾਕਾਰ ਮੰਚ ਦੇ ਪ੍ਰਧਾਨ ਅਤੇ ਪ੍ਰਸਿੱਧ ਅੰਤਰਰਾਸ਼ਟਰੀ ਲੋਕ ਗਾਇਕ ਜਨਾਬ ਸਰਦੂਲ ਸਿਕੰਦਰ ਨੇ ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਨ ਦੇਣ ਪਿੱਛੋਂ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਹਰ ਵਿਅਕਤੀ ਕਿਸਾਨ ਉੱਤੇ ਨਿਰਭਰ ਕਰਦਾ ਹੈ। ਬੇਸ਼ੱਕ ਉਹ ਉਦਯੋਗਪਤੀ ਹੋਵੇ ਜਾਂ ਕੋਈ ਹੋਰ ਹਰ ਇਨਸਾਨ। ਉਹ ਰੋਟੀ ਤਾਂ ਕਿਸਾਨ ਵਲੋਂ ਪੈਦਾ ਕੀਤੇ ਅੰਨ ਦੀ ਹੀ ਖਾਂਦਾ ਹੈ।
ਉਨ੍ਹਾਂ ਇਹ ਵੀ ਆਖਿਆ ਕਿ ਬੇਸ਼ੱਕ ਕੋਈ ਸੋਨਾ ਬਣਾਉਂਦਾ ਹੈ ਜਾਂ ਸਟੀਲ ਬਣਾਉਂਦਾ ਹੈ ਪ੍ਰੰਤੂ ਉਹ ਖਾਂਦਾ ਤਾਂ ਰੋਟੀ ਹੀ ਹੈ ਇਸ ਲਈ ਅਸੀਂ ਕਿਸਾਨਾਂ ਦੇ ਹੱਕਾਂ ਦੀ ਲੜਾਈ ਵਿਚ ਉਨ੍ਹਾਂ ਦਾ ਸਾਥ ਦੇਣ ਆਇਆ ਹਾ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਹੀ ਨਹੀਂ ਰਹੇਗਾ ਤਾਂ ਦੇਸ਼ ਕਿੱਥੋਂ ਬਚੇਗਾ। ਉਨ੍ਹਾਂ ਮੋਦੀ ਸਰਕਾਰ ਨੂੰ ਕਿਹਾ ਕਿ ਇਨ੍ਹਾਂ ਬਿਲਾਂ ਉਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰਸਿੱਧ ਅੰਤਰਰਾਸ਼ਟਰੀ ਪੰਜਾਬੀ ਗਾਇਕਾ ਅਮਰ ਨੂਰੀ ਨੇ ਕਿਹਾ ਉਹ ਪੰਜਾਬ ਦੀ ਧੀ ਹੈ ਅਤੇ ਡਟ ਕੇ ਕਿਸਾਨਾਂ ਨਾਲ ਖੜ੍ਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਬਿਲ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਸਾਨਾਂ ਨਾਲ ਸਲਾਹ ਮਸ਼ਵਰਾ ਜ਼ਰੂਰ ਕਰਨਾ ਚਾਹੀਦਾ ਸੀ।
ਇਸ ਮੌਕੇ ਗੱਲਬਾਤ ਕਰਦੇ ਹੋਏ ਗੀਤਕਾਰ ਤੇ ਗਾਇਕ ਬਿੱਟੂ ਖੰਨੇਵਾਲਾ ਅਤੇ ਬਲਵੀਰ ਰਾਏ ਨੇ ਵੀ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਆਖਿਆ ਕਿ ਉਹ ਕਿਸਾਨ ਪਰਵਾਰਾਂ ਨਾਲ ਸਬੰਧਿਤ ਹਨ ਅਤੇ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਜੇਕਰ ਦੇਸ਼ ਦੀ ਰੀੜ੍ਹ ਦੀ ਹੱਡੀ ਹੀ ਟੁੱਟ ਗਈ ਤਾਂ ਫਿਰ ਪਿੱਛੇ ਬਚੇਗਾ ਕੀ? ਉਨ੍ਹਾਂ ਜੋਸ਼ ਭਰੇ ਲਹਿਜੇ ਵਿਚ ਆਖਿਆ ਕਿ ਉਹ ਆਖ਼ਰੀ ਦਮ ਤਕ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਰਹਿਣਗੇ ਅਤੇ ਉਹ ਕਿਸਾਨਾਂ ਦੇ ਸੰਘਰਸ਼ ਨਾਲ ਜਿੱਥੇ ਤਕ ਵੀ ਉਨ੍ਹਾਂ ਨੂੰ ਤੁਰਨਾ ਪਿਆ ਤੁਰਨਗੇ ।ਬੇਸ਼ੱਕ ਉਨ੍ਹਾਂ ਨੂੰ ਜੇਲਾ ਹੀ ਕਿÀੁਂ ਨਾ ਕੱਟਣੀਆਂ ਪੈਣ ।ਇਸ ਮੌਕੇ ਸਤਨਾਮ ਸਿੰਘ ਸੱਤਾ ਅਤੇ ਕੁਲਵੰਤ ਬਿੱਲਾ ਵੀ ਉਨ੍ਹਾਂ ਨਾਲ ਮੌਜੂਦ ਸਨ ।
ਫੋਟੋ ਕੈਪਸ਼ਨ :ਖੰਨਾ 27 ਸਤੰਬਰ ਏ ਐੱਸ ਖੰਨਾ 01
ਸਰਦੂਲ ਸਿਕੰਦਰ ,ਅਮਰ ਨੂਰੀ ,ਬਿੱਟੂ ਖੰਨੇ ਵਾਲਾ, ਬਲਵੀਰ ਰਾਏ ਅਤੇ ਕੁਲਵੰਤ ਬਿੱਲਾ (ਤਸਵੀਰਾਂ: ਏ ਐੱਸ ਖੰਨਾ )