ਕੈਨੇਡਾ 'ਚ ਪੰਜਾਬੀ ਨੌਜਵਾਨ ਵਲੋਂ ਖ਼ੁਦਕੁਸ਼ੀ

ਏਜੰਸੀ

ਖ਼ਬਰਾਂ, ਪੰਜਾਬ

ਕੈਨੇਡਾ 'ਚ ਪੰਜਾਬੀ ਨੌਜਵਾਨ ਵਲੋਂ ਖ਼ੁਦਕੁਸ਼ੀ

image

ਜਲੰਧਰ, 27 ਸਤੰਬਰ (ਪਪ): ਜਲੰਧਰ ਦਾ ਰਹਿਣ ਵਾਲਾ ਮਾਪਿਆਂ ਦਾ ਇਕਲੌਤਾ ਪੁੱਤ ਅਮਰਿੰਦਰ ਕੈਨੇਡਾ ਵਿਚ ਪੜ੍ਹਾਈ ਲਈ ਗਿਆ ਸੀ ਪਰ ਉੱਥੇ ਕਿਸੇ ਪਾਕਿਸਤਾਨੀ ਲੜਕੀ ਦੇ ਸੰਪਰਕ ਵਿਚ ਆਉਣ ਦੇ ਬਾਅਦ ਆਤਮ ਹਤਿਆ ਕਰਨ ਲਈ ਮਜਬੂਰ ਹੋ ਗਿਆ।
ਮ੍ਰਿਤਕ ਅਮਰਿੰਦਰ ਦੇ ਪਿਤਾ ਮਲਕੀਤ ਸਿੰਘ ਨੇ ਦਸਿਆ ਕਿ 2017 ਵਿਚ ਉਨ੍ਹਾਂ ਦਾ ਬੇਟਾ ਸਟੱਡੀ ਵੀਜ਼ੇ ਉਤੇ ਕੈਨੇਡਾ ਗਿਆ ਸੀ, ਉਥੇ ਉਹ ਪੜ੍ਹਾਈ ਦੇ ਨਾਲ ਨਾਲ ਨੌਕਰੀ ਵੀ ਕਰਦਾ ਸੀ ਪਰ ਉਸ ਨੇ ਕਦੇ ਉਨ੍ਹਾਂ ਨੂੰ ਪੈਸੇ ਨਹੀਂ ਭੇਜੇ। ਜਦੋਂ ਉਸ ਨੂੰ ਪੁਛਦੇ ਤੇ ਉਹ ਦਸਦਾ ਕਿ ਫ਼ੀਸ ਅਤੇ ਖ਼ਰਚੇ ਬਹੁਤ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਨਵੰਬਰ 2019 ਵਿਚ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਕੋਲੋਂ ਪੈਸੇ ਮੰਗਣੇ ਸ਼ੁਰੂ ਕਰ ਦਿਤੇ। ਮਾਰਚ 2020 ਤਕ ਬੇਟੇ ਨੇ ਉਨ੍ਹਾਂ ਤੋਂ ਕਰੀਬ ਵੀਹ ਲੱਖ ਰੁਪਏ ਮੰਗਵਾਏ।
ਉਸ ਨੇ ਕਿਹਾ ਕਿ ਉਹ ਇਕ ਲੜਕੀ ਦੇ ਚੱਕਰ ਵਿਚ ਫਸ ਗਿਆ ਅਤੇ ਸਾਰੇ ਪੈਸੇ ਉਸ ਨੇ ਉਸ ਨੂੰ ਦੇ ਦਿਤੇ ਹਨ। ਹੁਣ ਉਸ ਕੋਲ ਫ਼ੀਸ ਦੇਣ ਨੂੰ ਵੀ ਪੈਸੇ ਨਹੀਂ ਹਨ। ਇਸ ਦੌਰਾਨ ਉਸ ਨੇ ਮਾਰਚ ਵਿਚ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਸੀ, ਉਸ ਵੇਲੇ ਪ੍ਰਵਾਰ ਵਾਲਿਆਂ ਅਤੇ ਉਸ ਦੇ ਦੋਸਤਾਂ ਨੇ ਉਸ ਨੂੰ ਕਾਫ਼ੀ ਸਮਝਾ ਕੇ ਸ਼ਾਂਤ ਕੀਤਾ ਤਾਂ ਬੇਟੇ ਨੇ ਕਿਹਾ ਕਿ ਉਹ ਹੁਣ ਇਸ ਤਰ੍ਹਾਂ ਦੁਬਾਰਾ ਨਹੀਂ ਕਰੇਗਾ।  ਮਲਕੀਤ ਸਿੰਘ ਨੇ ਦਸਿਆ ਕਿ ਕੁੱਝ ਦਿਨ ਪਹਿਲਾਂ ਬੇਟੇ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਦੀ ਪੜ੍ਹਾਈ ਪੂਰੀ ਹੋ ਗਈ ਹੈ ਅਤੇ ਉਸ ਨੇ ਕੁੱਝ ਸਰਟੀਫ਼ੀਕੇਟ ਵੀ ਭੇਜੇ ਹਨ। ਉਸ ਦੇ ਬਾਅਦ 17 ਸਤੰਬਰ ਨੂੰ ਉਸ ਨੇ ਖ਼ੁਦਕੁਸ਼ੀ ਕਰ ਲਈ। ਹੁਣ ਪ੍ਰਗਟਾਵਾ ਹੋਇਆ ਹੈ ਕਿ ਬੇਟਾ ਲਵ ਜਹਾਦ ਦੇ ਚੱਕਰਾਂ ਵਿਚ ਫਸ ਗਿਆ ਸੀ।
ਅਮਰਿੰਦਰ ਦੇ ਕੈਨੇਡਾ ਵਿਚ ਰਹਿ ਰਹੇ ਦੋਸਤਾਂ ਨੇ ਦਸਿਆ ਕਿ ਪਾਕਿਸਤਾਨ ਦੇ ਕਰਾਚੀ ਵਿਚ ਇਕ ਮੁਸਲਿਮ ਲੜਕੀ ਰਹਿੰਦੀ ਸੀ ਜਿਸ ਨੇ ਅਮਰਿੰਦਰ ਨੂੰ ਅਪਣੇ ਜਾਲ ਵਿਚ ਫਸਾ ਰਖਿਆ ਸੀ। ਉਹ ਉਸ ਨੂੰ ਇੰਸਟਾਗ੍ਰਾਮ 'ਤੇ ਮਿਲੀ ਸੀ। ਅਮਰਿੰਦਰ ਉਸ ਨੂੰ ਵੀਡੀਉ ਕਾਲ ਕਰਦਾ ਸੀ ਅਤੇ ਉਸ ਨੂੰ ਪੈਸੇ ਤੇ ਤੋਹਫ਼ੇ ਵੀ ਭੇਜਦਾ ਸੀ। ਮ੍ਰਿਤਕ ਦੇ ਇਕ ਖ਼ਾਸ ਦੋਸਤ ਸੁਖਪ੍ਰੀਤ ਨੂੰ ਜਦੋਂ ਫ਼ੋਨ ਕਰ ਕੇ ਗੱਲਬਾਤ ਕੀਤੀ ਗਈ ਤਾਂ ਉਸ ਨੇ ਦਸਿਆ ਕਿ ਕਿਸ ਤਰ੍ਹਾਂ ਨਾਲ ਉਹ ਲੜਕੀ ਅਤੇ ਉਸ ਦੇ ਪ੍ਰਵਾਰ ਦੇ ਚੱਕਰ ਵਿਚ ਫਸ ਗਿਆ ਸੀ। ਹੁਣ ਇਹੀ