ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਵਿਚ ਪਰਾਲੀ ਸਾੜਨ ਦੀ ਦਿੱਲੀ ਹਾਈ ਕੋਰਟ ਵਿਚ ਗੂੰਜ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਵਿਚ ਪਰਾਲੀ ਸਾੜਨ ਦੀ ਦਿੱਲੀ ਹਾਈ ਕੋਰਟ ਵਿਚ ਗੂੰਜ

image

ਚੰਡੀਗੜ੍ਹ, 27 ਸਤੰਬਰ, (ਨੀਲ ਭਲਿੰਦਰ ਸਿੰਘ) : ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਪਰਾਲੀ ਸਾੜੇ ਜਾਣ ਉੱਤੇ ਰੋਕ ਲਈ ਆਦੇਸ਼ ਦੇਣ ਦੀ ਮੰਗ ਕਰਦੇ ਹੋਏ ਦਿੱਲੀ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿਚ ਕੋਰੋਨਾ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਬੰਧਿਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਇਹ ਆਦੇਸ਼ ਦੇਵੇ  ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਪਰਾਲੀ ਦਾ ਨਾ ਸਾੜਿਆ ਜਾਣਾ ਬਣਾਵੇ। ਇਹ ਵੀ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਤਿੰਨਾਂ ਰਾਜਾਂ ਵਿਚ ਮਾਹਿਰਾਂ ਦੀ ਟੀਮ ਭੇਜੀ ਜਾਵੇ, ਜੋ ਇਸ ਸਮੱਸਿਆ ਦਾ ਹੱਲ ਕੱਢਣ ਲਈ ਕੰਮ ਕਰੇ। ਪਟੀਸ਼ਨ ਵਿਚ ਪਰਾਲੀ ਸਾੜਣ ਤੋਂ ਬਾਅਦ ਦਿੱਲੀ ਦੇ ਆਸਪਾਸ ਪ੍ਰਦੂਸ਼ਣ ਬਹੁਤ ਜ਼ਿਆਦਾ ਵਧਣ  ਦੇ ਪਿਛਲੇ  ਸਾਲਾਂ  ਦੇ ਰਿਕਾਰਡ ਦਾ ਹਵਾਲਾ  ਦਿਤਾ ਗਿਆ ਹੈ।  ਪਟੀਸ਼ਨਰ  ਨੇ ਕਿਹਾ ਹੈ ਕਿ ਇਸ ਵਾਰ ਹਾਲਾਤ ਹੋਰ  ਜ਼ਿਆਦਾ ਖ਼ਰਾਬ ਹੋ ਸਕਦੇ ਹਨ ਕਿਉਂਕਿ ਲੋਕ ਕੋਰੋਨਾ ਵਰਗੀ ਮਹਾਮਾਰੀ ਦਾ ਪਹਿਲਾਂ ਹੀ ਸਾਹਮਣਾ ਕਰ ਰਹੇ ਹਨ ।
 ਦਸਣਯੋਗ ਹੈ ਕਿ ਹਰ ਸਾਲ ਅਕਤੂਬਰ, ਨਵੰਬਰ ਵਿਚ ਦਿੱਲੀ- ਐਨਨਸੀਆਰ ਵਿਚ ਹਵਾ ਪ੍ਰਦੂਸ਼ਣ ਕਾਫ਼ੀ ਵੱਧ ਜਾਂਦਾ ਹੈ। ਇਸ ਦੀ ਵਜ੍ਹਾ ਖਾਸਤੌਰ ਉਤੇ ਹਰਿਆਣਾ, ਪੰਜਾਬ ਵਿਚ ਪਰਾਲੀ ਸਾੜਨਾ  ਮੰਨਿਆ ਜਾਂਦਾ ਹੈ।  ਪਿਛਲੇ  ਸਾਲ ਵੀ ਇਸਨ੍ਹੂੰ ਲੈ ਕੇ ਦਿੱਲੀ- ਐਨਸੀਆਰ ਨੂੰ ਕਾਫ਼ੀ ਪਰੇਸ਼ਾਨੀ ਹੋਈ ਸੀ। ਇਸ ਸਾਲ ਵੀ ਇਹ ਸਮੱਸਿਆ ਸ਼ੁਰੂ ਹੋ ਗਈ ਹੈ।  ਪੰਜਾਬ ਵਿਚ ਕਿਸਾਨਾਂ ਨੇ ਫ਼ਸਲਾਂ ਦੀ ਰਹਿੰਦ ਖੂੰਹਦ ਯਾਨੀ ਪਰਾਲੀ ਨੂੰ ਸਾੜਨਾ  ਸ਼ੁਰੂ ਵੀ ਕਰ ਦਿਤਾ ਹੈ। ਉਥੇ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਹਵਾ ਵਿਚ ਵੀ ਪ੍ਰਦੂਸ਼ਣ ਲੰਘੇ ਕੁੱਝ ਦਿਨਾਂ ਵਿਚ ਵੱਧ ਗਿਆ ਹੈ। ਦਿੱਲੀ ਦੀ ਹਵਾ ਦੀ ਗੁਣਵੱਤਾ ਦਾ ਪੱਧਰ ਫਿਰ ਡਿੱਗਣ ਲਗਾ ਹੈ।  
  ਦਿੱਲੀ-ਐਨਨਸੀਆਰ ਵਿਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਹਾਲ ਹੀ ਵਿਚ ਪ੍ਰਧਾਨਮੰਤਰੀ ਦੇ ਮੁੱਖ ਸਕੱਤਰ ਡਾ ਪੀਕੇ ਮਿਸ਼ਰਾ ਨੇ ਵੀ ਉੱਚ ਪਧਰੀ  ਬੈਠਕ ਕੀਤੀ ਸੀ। ਬੈਠਕ ਵਿਚ ਦਿੱਲੀ, ਪੰਜਾਬ,  ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ, ਵਾਤਵਰਣ, ਵਣ ਅਤੇ ਜਲਵਾਯੂ ਤਬਦੀਲੀ ਅਤੇ ਕੇਂਦਰ ਸਰਕਾਰ ਪ੍ਰਦੂਸ਼ਣ ਕੰਟਰੋਲ ਬੋਰਡ ਵਿਭਾਗਾਂ ਦੇ ਸਕੱਤਰ ਸ਼ਾਮਲ ਸਨ।