Breaking: ਨਵਜੋਤ ਸਿੱਧੂ ਤੋਂ ਬਾਅਦ ਰਜ਼ੀਆ ਸੁਲਤਾਨਾ ਨੇ ਵੀ ਦਿੱਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੱਡੀ ਕੈਬਨਿਟ ਮੰਤਰੀ ਦੀ ਕੁਰਸੀ

Razia Sultana resigns

 

ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੂਬਾ ਕਾਂਗਰਸ ਵਿੱਚ ਅਸਤੀਫਿਆਂ ਦੀ ਲਹਿਰ ਦੌੜ ਗਈ ਹੈ। ਹੁਣ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ।

 

 

ਰਜ਼ੀਆ ਸੁਲਤਾਨਾ ਦੇ ਅਸਤੀਫੇ ਨੂੰ ਉਨ੍ਹਾਂ ਦੇ ਪਤੀ ਅਤੇ ਸਾਬਕਾ ਆਈਪੀਐਸ ਮੁਹੰਮਦ ਵੱਲੋਂ ਸ਼ਲਾਘਾਯੋਗ ਕਦਮ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਪਤਨੀ ਦੇ ਨੈਤਿਕ ਫੈਸਲੇ 'ਤੇ ਮਾਣ ਹੈ।
 

 

 

​ਅਸਤੀਫ਼ਾ ਦੇਣ ਤੋਂ ਬਾਅਦ ਰਜ਼ੀਆ ਸੁਲਤਾਨਾ ਦਾ ਵੱਡਾ ਬਿਆਨ

ਅਸਤੀਫ਼ਾ ਦੇਣ ਤੋਂ ਬਾਅਦ ਰਜ਼ੀਆ ਸੁਲਤਾਨਾ ਦਾ ਵੱਡਾ ਬਿਆਨ ਸਾਹਮਣੇ ਅਇਆ ਹੈ। ਉਨ੍ਹਾਂ ਨੇ ਨਵਜੋਤ ਸਿੱਧੂ ਵੱਲੋਂ ਲਏ ਗਏ ਫੈਸਲੇ ਨੂੰ ਲੈ ਕੇ ਕਿਹਾ ਕਿ, "ਸਭ ਨੂੰ ਪਤਾ ਸੀ ਕਿ ਕੁਝ ਫੇਸਲੈ ਅਜਿਹੇ ਹਨ, ਜਿਨ੍ਹਾਂ ਵਿਚ ਗੜਬੜ ਹੋਣ ਵਾਲੀ ਹੈ।" ਰਜ਼ੀਆ ਸੁਲਤਾਨਾ ਨੇ ਕਿਹਾ ਕਿ ਸਿੱਧੂ ਅਸੂਲਾਂ ’ਤੇ ਚੱਲਣ ਵਾਲੇ ਇਨਸਾਨ ਹਨ ਅਤੇ ਉਨ੍ਹਾਂ ਨੂੰ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਹੈ। 

 

ਇਸ ਦੇ ਨਾਲ ਹੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਨਵਜੋਤ ਸਿੱਧੂ ਪੰਜਾਬ ਅਤੇ ਪੰਜਾਬੀਅਤ ਲਈ ਲੜ੍ਹ ਰਹੇ ਹਨ ਅਤੇ ਇਹ ਸਭ ਜੋ ਵੀ ਹੋਇਆ ਹੈ ਹਾਈਕਮਾਨ ਨੇ ਕੀਤਾ ਹੈ। ਦੱਸ ਦੇਈਏ ਕਿ ਰਜ਼ੀਆ ਸੁਲਤਾਨਾ ਦੇ ਪਤੀ ਅਤੇ ਸਾਬਕਾ IPS ਮੁਹੰਮਦ ਮੁਸਤਫਾ ਨੇ ਵੀ ਆਪਣੀ ਪਤਨੀ ਦੇ ਇਸ ਕਦਮ ਨੂੰ ਸ਼ਲਾਗਾਯੋਗ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਪਤਨੀ ਦੇ ਇਸ ਸਿਧਾਂਤਕ ਫੈਸਲੇ ’ਤੇ ਮਾਣ ਹੈ।