ਭਿ੍ਸ਼ਟਾਚਾਰ ਕਰਨ ਵਾਲੇ ਅਫ਼ਸਰ ਅਪਣਾ ਬਿਸਤਰਾ ਬੰਨ੍ਹ ਕੇ ਤਿਆਰ ਰੱਖਣ : ਚੰਨੀ

ਏਜੰਸੀ

ਖ਼ਬਰਾਂ, ਪੰਜਾਬ

ਭਿ੍ਸ਼ਟਾਚਾਰ ਕਰਨ ਵਾਲੇ ਅਫ਼ਸਰ ਅਪਣਾ ਬਿਸਤਰਾ ਬੰਨ੍ਹ ਕੇ ਤਿਆਰ ਰੱਖਣ : ਚੰਨੀ

image


ਚੰਡੀਗੜ੍ਹ, 27 ਸਤੰਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਬੰਧਕੀ ਸਕੱਤਰਾਂ ਨਾਲ ਪਹਿਲੀ ਮੀਟਿੰਗ ਦੌਰਾਨ ਸਪਸ਼ਟ ਹਦਾਇਤਾਂ ਅਧਿਕਾਰੀਆਂ ਨੂੰ  ਦਿਤੀਆਂ ਹਨ | ਉਨ੍ਹਾਂ ਕਿਹਾ ਕਿ ਮੇਰਾ ਟੀਚਾ ਚਾਰ ਮਹੀਨੇ ਦੇ ਸਮੇਂ ਅੰਦਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਾ ਹੈ ਅਤੇ ਪਾਰਦਰਸ਼ੀ ਸਿਸਟਮ ਸਥਾਪਤ ਕਰਨਾ ਹੈ | ਉਨ੍ਹਾਂ ਅਧਿਕਾਰੀਆਂ ਨੂੰ  ਸਿੱਧੇ ਤੌਰ 'ਤੇ ਦੋ ਟੁੱਕ ਕਿਹਾ ਕਿ ਭਿ੍ਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਿ੍ਸ਼ਟਾਚਾਰ ਕਰਨ ਵਾਲੇ ਅਧਿਕਾਰੀ ਅਪਣਾ ਬਿਸਤਰਾ ਬੰਨ੍ਹ ਕੇ ਤਿਆਰ ਰੱਖਣ | ਉਨ੍ਹਾਂ ਹੋਰ ਕਿਹਾ ਕਿ ਮੇਰੇ ਮੰਤਰੀਆਂ ਤੇ ਵਿਧਾਇਕਾਂ ਨੂੰ  ਪੂਰਾ ਮਾਣ-ਸਨਮਾਨ ਦਿਤਾ ਜਾਵੇ ਅਤੇ ਜਾਇਜ਼ ਮਸਲੇ ਬਿਨਾਂ ਦੇਰੀ ਹੱਲ ਕੀਤੇ ਜਾਣ ਪਰ ਕਿਸੇ ਦਾ ਵੀ ਗ਼ਲਤ ਕੰਮ ਬਿਲਕੁਲ ਨਾ ਕੀਤਾ ਜਾਵੇ | ਜੇ ਕੋਈ ਗ਼ਲਤ ਕੰਮ ਲਈ ਦਬਾਅ ਪਾਵੇ ਤਾਂ ਤੁਰਤ ਮੈਨੂੰ ਦਸਿਆ ਜਾਵੇ | ਉਨ੍ਹਾਂ ਵਾਅਦੇ ਪੂਰੇ ਕਰਨ ਲਈ ਅਧਿਕਾਰੀਆਂ ਨੂੰ  100 ਦਿਨ ਦਾ ਰੋਡ ਮੈਪ ਤਿਆਰ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਜੇ ਮੈਂ ਨਰਮ ਹਾਂ ਤਾਂ ਉਨਾ ਸਖ਼ਤ ਵੀ ਹਾਂ | ਆਮ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰ ਕੇ ਉਨ੍ਹਾਂ ਨੂੰ  ਨਿਆਂ ਦਿਤਾ ਜਾਵੇ |